HOME ਨੰਗਲ ਕਰਾਰ ਖਾਂ ਵਿਖੇ ਚੋਣ ਦਫਤਰ ਦਾ ਉਦਘਾਟਨ ਵਾਰਡ ਨੰਬਰ 13 ਦੇ...

ਨੰਗਲ ਕਰਾਰ ਖਾਂ ਵਿਖੇ ਚੋਣ ਦਫਤਰ ਦਾ ਉਦਘਾਟਨ ਵਾਰਡ ਨੰਬਰ 13 ਦੇ ਉਮੀਦਵਾਰ ਸ੍ਰੀਮਤੀ ਕੁਲਵਿੰਦਰ ਕੌਰ ਨੇ ਆਪਣੇ ਕਰ ਕਮਲਾ ਨਾਲ ਕੀਤਾ

2

ਜਲੰਧਰ ,(ਸਮਾਜ ਵੀਕਲੀ) (ਜੱਸਲ)– ਅੱਜ ਵਾਰਡ ਨੰਬਰ 13 ਤੋਂ ਬਸਪਾ ਉਮੀਦਵਾਰ ਸ੍ਰੀਮਤੀ ਕੁਲਵਿੰਦਰ ਕੌਰ ਨੇ ਆਪਣੇ ਕਰ ਕਮਲਾ ਨਾਲ ਨੰਗਲ ਕਰਾਰ ਖਾਂ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ। ਉਨਾਂ ਵੋਟਰਾਂ ਨੂੰ ਯਕੀਨ ਦਿਵਾਇਆ ਕਿ ਤੁਹਾਡੇ ਪਿੰਡਾਂ, ਮੁਹੱਲਿਆਂ ਦਾ ਵਿਕਾਸ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇਗਾ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣਾ ਇੱਕ -ਇੱਕ ਕੀਮਤੀ ਵੋਟ ਚੋਣ ਨਿਸ਼ਾਨ ਹਾਥੀ ‘ਤੇ ਲਗਾ ਕੇ ਬਸਪਾ ਨੂੰ ਕਾਮਯਾਬ ਕਰੋ। ਬਸਪਾ ਦੀ ਜਿੱਤ, ਤੁਹਾਡੀ ਆਪਣੀ ਜਿੱਤ ਹੋਵੇਗੀ। ਯਾਦ ਰਹੇ ਇਹ ਮਿਸ਼ਨਰੀ ਪਿੰਡ ਬਸਪਾ ਦੇ ਉੱਘੇ ਆਗੂ ਸਵ.ਮਨੋਹਰ ਲਾਲ ਮੈਸੀ ਸਾਬਕਾ ਬਲਾਕ ਸੰਮਤੀ ਮੈਂਬਰ ਦਾ ਪਿੰਡ ਹੈ। ਅੱਜ ਦੇ ਇਸ ਚੋਣ ਪ੍ਰੋਗਰਾਮ ਵਿੱਚ ਸ੍ਰੀ ਨਰੇਸ਼ ਕੁਮਾਰ (ਉਮੀਦਵਾਰ ਦੇ ਪਤੀ), ਰਜਿੰਦਰ ਕੁਮਾਰ, ਐਡਵੋਕੇਟ ਹਰਭਜਨ ਸਾਂਪਲਾ, ਗੁਰਪਾਲ ਸਿੰਘ ਪਾਲਾ, ਵਾਈਸ ਪ੍ਰਧਾਨ ਕੈਂਟ ਜਲੰਧਰ ,ਜਗਦੀਸ਼ ਰਾਣਾ ਸਾਬਕਾ ਬਸਪਾ ਪ੍ਰਧਾਨ ਜਲੰਧਰ, ਸਤੀਸ਼ ਕੁਮਾਰ ਕਲੱਸਟਰ ਪ੍ਰਧਾਨ, ਸੁਰਿੰਦਰ ਮਿੰਟਾ, ਨਰਿੰਦਰ ਚੋਪੜਾ, ਰਜਿੰਦਰ ਮਿੱਢਾ ,ਗੁਰਪਾਲ ਪਾਲੀ, ਗੁਰਮੀਤ ਸਾਂਪਲਾ, ਪ੍ਰਸ਼ੋਤਮ ਲਾਲ,ਐਡਵੋਕੇਟ ਕਰਮਵੀਰ ਦਾਦਰਾ,ਬਲਵੀਰ ਕੁਮਾਰ, ਦੇਸ ਰਾਜ ਮਿੱਢਾ ,ਸੁਰੇਸ਼ ਕੁਮਾਰ, ਮਨੋਜ ਕੁਮਾਰ ,ਸਵਾਰੀ ਲਾਲ ਸਾਬਕਾ ਪੰਚ ਨੰਗਲ ਕਰਾਰ ਖਾਂ ,ਅਸ਼ੋਕ ਕੁਮਾਰ ,ਮੈਡਮ ਪਿੰਕੀ ,ਸ਼ੀਲਾ ਠੇਕੇਦਾਰ ਤੇ ਜੋਗਿੰਦਰ ਪਾਲ ਆਦਿ ਹਾਜ਼ਰ ਸਨ। ਬਸਪਾ ਆਗੂਆਂ ਅਤੇ ਸਪੋਰਟਰਾਂ ਵੱਲੋਂ ਘਰ -ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਵੋਟਰਾਂ ਨੇ ਉਮੀਦਵਾਰ ਸ਼੍ਰੀਮਤੀ ਕੁਲਵਿੰਦਰ ਕੌਰ ਨੂੰ ਵਿਸ਼ਵਾਸ਼ ਦਿਵਾਇਆ ਕਿ ਅਸੀਂ ਆਪਣਾ ਇੱਕ- ਇੱਕ ਵੋਟ ਬਸਪਾ ਨੂੰ ਦੇ ਕੇ ਕਾਮਯਾਬ ਕਰਾਂਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਆਗੂ ਰਾਜਵੰਤ ਸਿੰਘ ਵਲੋਂ ਵਾਰਡ ਨੰਬਰ 14 ਤੋਂ ਸ੍ਰੀ ਬਿਰਦੀ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਐਲਾਨ
Next article“ ਮਾਲਟਨ ਵੂਮੇਨ ਕੌਂਸਲ ਵੱਲੋਂ ਉੱਘੀ ਕਵਿਤਰੀ ਰਮਿੰਦਰ ਕੌਰ ਵਾਲੀਆ ਨਾਲ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ “