ਸਿਹਤ ਮੁਲਾਜ਼ਮਾਂ ਦੀ ਭੁੱਖ ਹੜਤਾਲ ਦੇ 23ਵੇਂ ਦਿਨ ਮਾਨਸਾ ਜ਼ਿਲ੍ਹੇ ਨੇ ਸੰਭਾਲਿਆ ਮੋਰਚਾ

ਮਾਨਸਾ/ਚੰਡੀਗੜ੍ਹ (ਸਮਾਜ ਵੀਕਲੀ) ( ਔਲਖ ) :  ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਸਿਹਤ ਮੁਲਾਜ਼ਮ ਸਿਹਤ ਵਿਭਾਗ ਦੇ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਪਿਛਲੇ 23 ਦਿਨ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਭੁੱਖ ਤੇ ਬੈਠੇ ਹਨ। ਜ਼ਿਕਰਯੋਗ ਹੈ ਕਿ ਸਿਹਤ ਮੁਲਾਜ਼ਮ ਨੇ ਆਪਣੀਆਂ ਤਿੰਨ ਮੰਗਾਂ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਪੱਕੇ ਕਰਨ, 1263 ਮਲਟੀਪਰਪਜ ਹੈਲਥ ਵਰਕਰ ਮੇਲ ਦਾ ਪਰਖ ਅਧੀਨ ਸਮਾਂ 2 ਸਾਲ ਕਰਨ ਅਤੇ ਕਰੋਨਾ ਕਾਲ ਦੀਆਂ ਸੇਵਾਵਾਂ ਕਾਰਨ ਸਪੈਸ਼ਲ ਭੱਤਾ ਦੇਣ ਦੀਆਂ ਮੰਗਾਂ ਮਨਵਾਉਣ ਲਈ ਇਹ ਭੁੱਖ ਹੜਤਾਲ ਅਰੰਭੀ ਹੈ। ਅੱਜ ਇਸ ਭੁੱਖ ਹੜਤਾਲ ਵਿੱਚ ਕਰਮ ਸਿੰਘ ਸਰਦੂਲਗੜ੍ਹ, ਗੁਰਪ੍ਰੀਤ ਸਿੰਘ ਖੋਖਰ, ਲਵਦੀਪ ਸਿੰਘ ਸੱਦਾ ਸਿੰਘ ਵਾਲਾ, ਚਰਨਜੀਤ ਕੌਰ, ਵੀਰਪਾਲ ਕੌਰ ਉੱਭਾ, ਸਰਬਜੀਤ ਕੌਰ ਚਕੇਰੀਆਂ,  ਸੁਖਪਾਲ ਕੌਰ ਸਰਦੂਲਗੜ੍ਹ ਨੇ ਸ਼ਮੂਲੀਅਤ ਕੀਤੀ। ਚਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਆਉਣ ਵਾਲੀ 23 ਤਰੀਖ ਨੂੰ ਸਿਹਤ ਮੁਲਾਜ਼ਮਾਂ ਵੱਲੋਂ ਡਾਇਰੈਕਟਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਰਾਜਪਾਲ ਕੌਰ ਬੁਰਜ ਢਿੱਲਵਾਂ, ਜਸਵਿੰਦਰ ਕੌਰ ਰੰਗੜਿਆਲ, ਸੋਨੂੰ ਕੌਰ ਭਾਦੜਾ, ਗੁਰਪ੍ਰੀਤ ਸਿੰਘ ਗੁਰਨੇ, ਬਲਜਿੰਦਰ ਕੌਰ ਮਾਖਾ ਚਹਿਲਾਂ ਵਾਲਾ ਆਦਿ ਹਾਜ਼ਰ ਸਨ।
Previous articleਇੱਕ ਉੱਚ – ਅਧਿਕਾਰੀ ਦੀ ਬੌਖਲਾਹਟ
Next articleUSA’s cricket training camp, selection matches postponed