ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸੂਫ਼ੀ ਗਾਇਕਾ ਸੁਰੰਜਨਾ ਸ਼ੀਮਾਰ ਜਿਹਨਾਂ ਨੂੰ ਤੁਸੀ ਹਮੇਸ਼ਾ ਸੂਫ਼ੀ ਗੀਤਾਂ ਚ ਤੇ ਜਗਰਾਤੇ ਅਤੇ ਮੇਲਿਆ ਚ ਦੇਖਦੇ ਹੋ ਬਹੁਤ ਹੀ ਪਿਆਰਾ ਜਿਹਾ ਪੰਜਾਬੀ ਗੀਤ “ਤੇਰੀ ਰਾਣੀ” ਲੈਕੇ ਸਰੋਤਿਆ ਦੀ ਕਚਹਿਰੀ ਅਤੇ ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 ਚ ਲੈਕੇ ਹਾਜ਼ਿਰ ਹੋ ਰਹੇ ਆ । ਮਿਸ ਸੁਰੰਜਨਾ ਸ਼ੀਮਾਰ ਨੇ ਹੱਥ ਜੋੜਕੇ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਸੂਫ਼ੀ ਗੀਤਾਂ ਤੇ ਭੇਟਾਂ ਨੂੰ ਪਿਆਰ ਦਿੱਤਾ ਓਸੇ ਤਰ੍ਹਾਂ ਮੇਰੇ ਪੰਜਾਬੀ ਗੀਤ ਨੂੰ ਵੀ ਪਿਆਰ ਦਿਓ। ਇਸ ਗੀਤ ਦੀ ਤਰਜ਼ ਬਣਾਈ ਸਾਹਿਲ ਚੌਹਾਨ ਨੇ। ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਨੇ। ਕਲਮਬੱਧ ਕੀਤਾ ਬਹੁਤ ਹੀ ਮਸ਼ਹੂਰ ਗੀਤਕਾਰ ਰਵੀ ਲੰਬੇਪਿੰਡੀਆ ਨੇ । “ਤੇਰੀ ਰਾਣੀ “ਨਵਾਂ ਗੀਤ ਤੁਸੀ ਸੁਣੋਂਗੇ ਤੇ ਦੇਖੋਗੇ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 1 ਜਨਵਰੀ ਨੂੰ ਰਾਤ 8ਵਜੇ ਤੋਂ ਲੈਕੇ 9ਵਜੇ ਤਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ। ਪ੍ਰੋਗਰਾਮ ਹੈਲੋ ਹੈਲੋ 2025 ਦੇ ਗਾਇਕ ਤੇ ਨਿਰਦੇਸ਼ਕ ਅਮਰੀਕ ਮਾਇਕਲ ਤੇ ਨਿਰਮਾਤਾ ਪੂਜਾ ਸੱਭਰਵਾਲ ਤੇ ਲੇਬਲ ਅਨੁਰਾਗ ਪ੍ਰੋਡਕਸ਼ਨ ਹੋਵੇਗਾ। ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਇਸ ਗੀਤ ਵਾਸਤੇ ਤੇ ਗੀਤ ਬਹੁਤ ਪਿਆਰਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly