‘ਮਨੋਭਾਵ ਵਿੱਚ ਵਿਚਰਦੀ ਸ਼ਾਇਰੀ ‘ਚੁੱਪ ਨਾ ਰਿਹਾ ਕਰ’

ਪੁਸਤਕ ਪੜਚੋਲ

-ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ)  ਮਨੁੱਖ ਦੇ ਚੁੱਪ ਰਹਿਣ ਨਾਲ਼ ਜਿੱਥੇ ਕਈ ਮਸਲੇ ਬਿਨਾਂ ਸੁਲ਼ਝੇ ਹੀ ਰਹਿ ਜਾਂਦੇ ਹਨ ਉੱਥੇ ਮਨਾਂ ’ਤੇ ਬੋਝ ਵੀ ਬਣਿਆ ਰਹਿੰਦਾ ਹੈ। ਇਸੇ ਸੰਦਰਭ ਵਿੱਚ ਸ਼ਾਇਰਾ ਹਰਪ੍ਰੀਤ ਕੌਰ ਸੰਧੂ ਨੇ ਆਪਣੀ ਦੂਜੀ ਕਾਵਿ ਪੁਸਤਕ ‘ਚੁੱਪ ਨਾ ਰਿਹਾ ਕਰ’ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤੀ ਹੈ। ਹਰਪ੍ਰੀਤ ਕੌਰ ਸੰਧੂ ਇਸ ਪੁਸਤਕ ਤੋਂ ਪਹਿਲਾਂ ਇੱਕ ਕਾਵਿ ਸੰਗ੍ਰਹਿ ਅੰਤਰਨਾਦ ਅਤੇ ਇੱਕ ਵਾਰਤਕ ਪੁਸਤਕ ‘ਜ਼ਿੰਦਗੀ ਦੇ ਰੂਬਰੂ’ ਲੇਖ ਸੰਗ੍ਰਹਿ ਵੀ ਸਾਹਿਤ ਦੀ ਝੋਲੀ ਪਾਏ ਹਨ। ਸੰਧੂ ਮਨੋਵਿਗਿਆਨ ਦੀ ਵਿਦਿਆਰਥਣ ਰਹੀ ਹੋਣ ਕਰਕੇ ਉਸ ਨੇ ਮਨੁੱਖ ਦੀ ਜ਼ਿੰਦਗੀ ਨੂੰ ਮਹਿਸੂਸ ਕੀਤਾ ਉਸੇ ਤਰ੍ਹਾਂ ਦੀ ਕਾਵਿ ਸਿਰਜਣਾ ਕੀਤੀ ਹੈ। ਹਥਲੀ ਪੁਸਤਕ ਉਸ ਨੇ ਆਪਣੇ ਨਾਨਾ ਤੇ ਨਾਨੀ ਨੂੰ ਸਮਰਪਿਤ ਕੀਤੀ ਹੈ।
ਪੁਸਤਕ ਦਾ ਪਾਠ ਕਰਦਿਆਂ ਧਿਆਨ ਵਿੱਚ ਆਇਆ ਕਿ ਇਸ ਪੁਸਤਕ ਵਿੱਚ ਕੁਝ ਛੋਟੀਆਂ ਕਵਿਤਾਵਾਂ ਵੀ ਹਾਜਰ ਹਨ। ਉਸ ਦੀ ਕਵਿਤਾ ਵਲਵਲਿਆਂਲੂ ਟੀਸਲੂ ਕੂਕਲੂ ਵਸਲ ਅਤੇ ਤਰਸ ਵਰਗੀਆਂ ਸਥਿਤੀਆਂ ਵਿੱਚੋਂ ਉਪਜਦੀ ਹੈ। ਉਸ ਨੇ ਆਪਣੀ ਪਹਿਲੀ ਕਵਿਤਾ ਜਿਸ ਦਾ ਸਿਰਲੇਖ ਵੀ ‘ਕਵਿਤਾ’ ਹੈ ਵਿੱਚ ਆਪਣੀ ਕਵਿਤਾ ਦਾ ਸਾਰ ਪ੍ਰਗਟ ਕੀਤਾ ਹੈ। ਉਸ ਦੀ ਕਵਿਤਾ ਦਾ ਅੰਸ਼ ਇਸ ਤਰ੍ਹਾਂ ਹੈ –
‘ਕਵਿਤਾ
ਤੁਹਾਡੇ ਮਨ ਦੇ ਵਲਵਲਿਆਂ ’ਚੋਂ
ਜਨਮ ਲੈਂਦੀ ਹੈ। (ਕਵਿਤਾ ਪੰਨਾ 9)
ਸਾਡੇ ਸਮਾਜ ਵਿੱਚ ਚਲ ਰਹੀ ਬਜ਼ਾਰਬਾਜੀ ਨੂੰ ਉਸ ਨੇ ਐਮ ਐਸ ਪੀ ਸਿਰਲੇਖ ਅਧੀਨ ਫੁੱਟ ਸਕ੍ਰੱਬਰ ਨੂੰ ਲੈ ਕੇ ਵੱਖੋ ਵੱਖ ਨਿਰਧਾਰਤ ਰੇਟਾਂ ਦਾ ਜਿਕਰ ਕੀਤਾ ਹੈ। ਸਾਡੇ ਵਿੱਚ ਜਿਉਂ ਜਿਉਂ ਕਾਰਪੋਰੇਟ ਘਰਾਣਿਆਂ ਦਾ ਦਖਲ ਹੋ ਰਿਹਾ ਹੈ ਉਸੇ ਤਰ੍ਹਾਂ ਇੱਕ ਛੋਟੀ ਜਿਹੀ ਵਸਤੂ ਦਾ ਮੁੱਲ ਕਿੱਥੋਂ ਤੱਕ ਪਹੁੰਚ ਰਿਹਾ ਹੈ। ਝਾਵਾਂ ਬਣਾਉਣ ਵਾਲੇ ਘੁਮਿਆਰ ਤੋਂ ਲੈ ਕੇ ਸ਼ਾਪਿੰਗ ਮਾਲ ਤੱਕ ਉਸ ਦੀ ਕੀਮਤੀ ਕਿੰਨੇ ਗੁਣਾਂ ਵੱਧ ਜਾਂਦੀ ਹੈ। ਪੁਸਤਕ ਵਿੱਚ ਸੰਨ ਸੰਤਾਲੀ ਦੇ ਸੰਤਾਪ ਦੀ ਗੱਲ ਵੀ ਕੀਤੀ ਗਈ ਹੈ ਜਿਸ ਨੂੰ ਯਾਦ ਕਰਕੇ ਮਨੁੱਖ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਪੁਸਤਕ ਵਿਚਲੀਆਂ ਕਵਿਤਾਵਾਂ ਇਹ ਵੀ ਦੱਸਦੀਆਂ ਹਨ ਕਿ ਅੱਜ ਦੇ ਯੁਗ ਵਿੱਚ ਸਾਡੇ ਵਿੱਚੋਂ ਕਿੰਨਾਂ ਕੁਝ ਮਨਫੀ ਹੁੰਦਾ ਜਾ ਰਿਹਾ ਹੈ ਜਿਵੇਂ ਪਾਣੀ ਦੀ ਘਾਟਲੂ ਜਜ਼ਬਾਤਲੂ ਤਹਿਜ਼ੀਬਲੂ ਭਰੋਸਾਲੂ ਪਿਆਰਲੂ ਧਰਮਲੂ ਰੁੱਖ ਆਦਿ। ਬਹੁਤ ਸਾਰੇ ਲੋਕ ਜਿਹੜੇ ਦਿਖਾਵੇ ਤੋਂ ਰਹਿਤ ਹਨ ਕਿੰਨਾ ਪਿਛੇ ਰਹਿ ਜਾਂਦੇ ਹਨਲੂ ਬਾਰੇ ਉਸ ਦੀਆਂ ਕਵਿਤਾਵਾਂ ਮੇਰੀ ਆਦਤ ਹੈ ਅਤੇ ਜ਼ਿੰਦਗੀ ਦੀ ਦੌੜ ਇਸ਼ਾਰਾ ਕਰਦੀਆਂ ਹਨ।
ਫੁੱਲਾਂ ਦੀ ਮਹਾਨਤਾ ਪੇਸ਼ ਕਰਦੀ ਹੈ ਕਵਿਤਾ ‘ਫੁੱਲ’। ਅੱਜ ਦੀ ਮਨੁੱਖੀ ਸੋਚ ਵਿੱਚ ਕਿਸੇ ਵੀ ਦੂਜੀ ਔਰਤ ਬਾਰੇ ਭਾਵੇਂ ਉਹ ਮਾਂਲੂ ਭੈਣ ਜਾਂ ਧੀ ਹੋਵੇ ਜੋ ਭਾਵ ਉਪਜਦੇ ਹਨਲੂ ਉਹਨਾਂ ਦਾ ਵਿਵਰਣ ਕਰਦੀ ਹੈ ਕਵਿਤਾ ‘ਮੈਲ਼ੀਆਂ ਨਿਗਾਹਾਂ’ ਹਾਲਾਂ ਕਿ ਸਾਡੇ ਆਪਣੀ ਘਰ ਪਰਿਵਾਰ ਵਿੱਚ ਵੀ ਅਜਿਹੀਆਂ ਔਰਤਾਂ ਹੁੰਦੀਆਂ ਹਨ ਪਰ ਦੂਜਿਆਂ ਪ੍ਰਤੀ ਸਾਡੀ ਨਿਗਾਹ ਹਮੇਸ਼ਾ ਮੈਲ਼ੀ ਰਹਿੰਦੀ ਹੈੇ। ਇਹ ਕਵਿਤਾ ਮਨੁੱਖ ਦੀ ਮਾੜੀ ਬਿਰਤੀ ਤੇ ਕਟਾਖਸ਼ ਕਰਦੀ ਹੈ। ਇੰਜ ਹੀ ਉਸ ਦੀ ਕਵਿਤਾ ‘ਗਲਵੱਕੜੀ’ ਵਿੱਚ ਗਲਵੱਕੜੀ ਦੇ ਕਈ ਰੂਪਾਂ ਦਾ ਵਰਨਣ ਕੀਤਾ ਹੈ। ਮਾਂਲੂ ਪਿਓਲੂ ਧੀਲੂ ਮਹਿਬੂਬਲੂ ਗੁਰੂ ਅਤੇ ਨੇਤਾ ਨੂੰ ਪਾਈ ਗਲਵੱਕੜੀ ਦਾ ਅਹਿਸਾਸ ਵੱਖੋ ਵੱਖਰਾ ਹੁੰਦਾ ਹੈ ਪਰ ਉਹ ਗੱਲਵੱਕੜੀ ਨੂੰ ਦੁਨੀਆਂ ਦਾ ਸਭ ਤੋਂ ਪਿਆਰਾ ਬੰਧਨ ਮੰਨਦੀ ਹੈ।
ਸਮਾਜ ਵਿੱਚ ਬੇਬਾਕੀ ਨਾਲ਼ ਰਹਿਣ ਵਾਲੇ ਮਨੁੱਖ ਅਕਸਰ ਬੇਲਿਹਾਜ਼ ਹੁੰਦੇ ਹਨ ਚਾਹੇ ਉਹ ਔਰਤ ਹੋਵੇ ਜਾਂ ਮਰਦ। ਮਨੁੱਖਾਂ ਵਿੱਚੋਂ ਅਪਣੱਤ ਦੀ ਆਸ ਕਰਦੀ ਹੈਲੂ ਅਪਣੱਤ ਨਾਲ਼ ਮੋਹ ਕਰਦੀ ਹੈ ਜਿਸ ਤੋਂ ਖੁਸ਼ੀ ਮਿਲਦੀ ਹੈਲੂ ਵਸਤਾਂ ਤੋਂ ਨਹੀਂ। ਕਵਿਤਾ ‘ਬੇਲਿਹਾਜ਼ ਔਰਤ’ ਵਿੱਚ ਕਹਿੰਦੀ ਹੈ-
‘ਖੁਸ਼ੀ ਦੀ ਲੋੜ ਹੈ ਮੈਨੂੰਲੂ ਵਸਤਾਂ ਦੀ ਨਹੀਂ
ਅਪਣੱਤ ਚਾਹੁੰਦੀ ਹਾਂਲੂ ਖ਼ੈਰਾਤ ਨਹੀਂ।’ (ਬੇਲਿਹਾਜ਼ ਔਰਤ-ਪੰਨਾ 52)
ਪੁਸਤਕ ਦੀ ਸਿਰਲੇਖਤ ਕਵਿਤਾ ‘ਚੁੱਪ ਨਾ ਰਿਹਾ ਕਰ’ ਇੱਕੀਵੀਂ ਕਵਿਤਾ ਹੈ। ਮਹਿਬੂਬ ਨੂੰ ਚੁੱਪ ਰਹਿਣਾ ਚੰਗਾ ਨਹੀਂ ਲੱਗਦਾ। ਮਹਿਬੂਬ ਜਦੋਂ ਚੁੱਪ ਤੋੜਦਾ ਹੈ ਤਾਂ ਉਸ ਦੇ ਬੋਲਾਂ ਵਿੱਚੋਂ ਜਾਦੂ ਪੈਦਾ ਹੁੰਦਾ ਹੈ। ਉਸ ਦੇ ਬੋਲ ਮਾਰੂਥਲ ਵਿੱਚ ਠੰਡੀ ਹਵਾ ਦੇ ਬੁੱਲ੍ਹੇ ਵਾਂਗ ਮਹਿਸੂਸ ਹੁੰਦੇ ਹਨ ਅਤੇ ਤਨ ਮਨ ਨੂੰ ਨਸ਼ਿਆ ਦਿੰਦੀ ਹੈ। ਇਸੇ ਤਰ੍ਹਾਂ ਦੇ ਹਾਵ ਭਾਵ ਪ੍ਰਗਟ ਕਰਦੀ ਕਵਿਤਾ ਕਹਿੰਦੀ ਹੈ ਕਿ ‘ਚੁੱਪ ਨਾ ਰਿਹਾ ਕਰ ਜਦੋਂ ਹੁੰਨਾ ਏਂ ਮੇਰੇ ਕੋਲ’। ਕਵਿਤਾ ‘ਮਨ’ ਵਿੱਚ ਅਜੇਹੇ ਜਜ਼ਬਾਤਲੂ ਅਹਿਸਾਸ ਹੁੰਦੇ ਹਨ ਕਿ ਉਹ ਬਿਨਾਂ ਕਹੇ ਵੀ ਪਤਾ ਲੱਗ ਜਾਂਦੇ ਹਨ ਕਿਉਂਕਿ ਦਿਲਾਂ ਦੇ ਦਿਲਾਂ ਨੂੰ ਰਾਹ ਹੁੰਦੇ ਹਨ। ਕਵਿਤਾ ‘ਜੀਣਾ ਚਾਹੁੰਦੀ’ ਵਿੱਚ ਅੰਕਿਤ ਹੈ ਕਿ-
‘ਮੈਂ ਜੀਣਾ ਚਾਹੁੰਦੀ ਤੇਰੇ ਨਾਲ਼ਲੂ
ਜ਼ਿੰਦਗੀ ਦੇ ਆਖ਼ਰੀ ਪੜਾਅ ਤੱਕ–।’ (ਜੀਣਾ ਚਾਹੁੰਦੀ-ਪੰਨਾ 57)
‘ਪਿਆਰ ਕਦੇ ਖ਼ਤਮ ਨਹੀਂ ਹੁੰਦਾਲੂ
ਨਾ ਉਮਰ ਨਾਲ਼ਲੂ ਨਾ ਜ਼ਿੰਦਗੀ ਨਾਲ਼।’ (ਜਨਮ ਜਨਮਾਂਤਰ-ਪੰਨਾ 70)
ਇਹ ਮਾਨਵੀ ਅਹਿਸਾਸ ਹੀ ਹੁੰਦੇ ਹਨ ਜਿਹੜੇ ਪ੍ਰਗਟ ਕੀਤੇ ਜਾ ਸਕਦੇ ਹਨ। ਕਿਸੇ ਦੀ ਚੁੱਪ ਨੂੰ ਕਈ ਵਾਰ ਕਿਸੇ ਗੱਲ ਲਈ ਸਹਿਮਤੀ ਮੰਨ ਲਿਆ ਜਾਂਦਾ ਹੈ ਪਰ ਕਵਿਤਰੀ ‘ਚੁੱਪ’ ਕਵਿਤਾ ਵਿੱਚ ਕਹਿੰਦੀ ਹੈ ਕਿ ਚੁੱਪ ਹਮੇਸ਼ਾ ਸਹਿਮਤੀ ਨਹੀਂ ਹੁੰਦੀ। ਹਰ ਮਰਦ ਕੇਵਲ ਪ੍ਰੇਮੀ ਨਹੀਂ ਹੁੰਦਾਲੂ ਕਵਿਤਾ ‘ਪੁਰਸ਼ ਸਿਰਫ ਪ੍ਰੇਮੀ ਨਹੀਂ ਹੁੰਦਾ’ ਸਮਝਾਉਂਦੀ ਹੈ। ਅੱਜ ਦੇ ਸੋਸ਼ਲ ਮੀਡੀਆ ਦੀ ਆਮਦ ਤੇ ਹੋ ਰਹੀ ਪੁਸਤਕਾਂ ਦੀ ਤਰਾਸਦੀ ਦਾ ਬਿਆਨ ਕਰਦੀ ਕਵਿਤਾ ‘ਕਿਤਾਬਾਂ ਦਾ ਡਰ’ ਵੀ ਸ਼ਾਮਲ ਕੀਤੀ ਹੈ। ਹੋਰ ਪੁਸਤਕ ਵਿਚਲੀਆਂ ਕਵਿਤਾਵਾਂ ਕੋਸ਼ਿਸ਼ ਕਰਨ ਦਾ ਵਲਲੂ ਪੇਂਡੂ ਤੇ ਸ਼ਹਿਰੀ ਜੀਵਨ ਦਾ ਫਰਕਲੂ ਮਿਲਣ ਦੀ ਤਾਂਘ ਬਾਰੇ ਜਿਕਰ ਕਰਦਿਆਂ ਇਹ ਵੀ ਦੱਸਦੀ ਹੈ ਕਿ ਔਰਤ ਕਮਜੋਰ ਨਹੀਂ ਹੈ।
ਪੁਸਤਕ ਵਿੱਚ ਦਰਜ ਪੱਥਰ ਦਾ ਬੁੱਤਲੂ ਹਮਸਾਏਲੂ ਵਿਕਾਸਲੂ ਜਾਗਣਾ-ਸੌਣਾਲੂ ਬਿਨ ਬੋਲੇਲੂ ਚੁਰਾਹੇ ਖੜ੍ਹਾ ਬੁੱਤ ਅਤੇ ਮੰਗ ਆਦਿ ਵੀ ਪੜ੍ਹਨਯੋਗ ਹਨ। ਕਵਿਤਰੀ ਤੋਂ ਹੋਰ ਕਵਿਤਾਵਾਂ ਦੀ ਆਸ ਕਰਦਿਆਂ ਅਗਲੀ ਪੁਸਤਕ ਲਈ ਸ਼ੁਭ ਕਾਮਨਾਵਾਂ। —

ਸਾਬਕਾ ਏ.ਐਸ. ਪੀਲੂ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article“ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਦਸੰਬਰ 2024 ਦੀ ਆਖ਼ਰੀ ਅੰਤਰਰਾਸ਼ਟਰੀ ਕਾਵਿ ਮਿਲਣੀ ਅਮਿੱਟ ਪੈੜਾਂ ਛੱਡਦੀ ਸਮਾਪਤ ਹੋਈ “
Next articleਭਾਰਤ ਗਠਜੋੜ ਦੀ ਕਮਾਨ ਮਮਤਾ ਬੈਨਰਜੀ ਨੂੰ ਸੌਂਪੀ ਜਾਵੇ, ਲਾਲੂ ਯਾਦਵ ਨੇ ਕਿਹਾ- ਕਾਂਗਰਸ ਦੇ ਇਤਰਾਜ਼ ਦਾ ਕੋਈ ਮਤਲਬ ਨਹੀਂ।