5 ਵੇਂ ਸਿਹਾਲ਼ ਕਬੱਡੀ ਮਹਾਂਕੁੰਭ ਦੌਰਾਨ ਬੈਸਟ ਜਾਫੀ ਰੇਡਰ ਨੂੰ ਹਰਲੇ ਡੇਵਿਡਸ਼ਨ ਮੋਟਰਸਾਈਕਲ ਅਤੇ ਲੱਖਾਂ ਰੁਪਏ ਦੇ ਇਨਾਮ – ਡਾ ਮੱਘਰ ਸਿੰਘ , ਘੁਮਾਣ ਬ੍ਰਦਰਜ ਸ਼ਾਮ ਨੂੰ ਗਾਇਕ ਆਰ ਨੇਤ ਦਾ ਖੁੱਲ੍ਹਾ ਅਖਾੜਾ ਹੋਵੇਗਾ

 ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333  ਮਾਲਵਾ ਖਿੱਤੇ ਦੇ ਵੱਡੇ ਖੇਡ ਮੇਲਿਆ ਵਿਚ ਸੁਮਾਰ ਕਰ ਚੁੱਕੇ ਦਿੜ੍ਹਬਾ ਨੇੜਲੇ ਪਿੰਡ ਸਿਹਾਲ ਦੇ ਕਬੱਡੀ ਕੱਪ ਦੀ ਗੂੰਜ ਵੀ ਸਾਰੇ ਜਹਾਨ ਵਿਚ ਪੈ ਚੁੱਕੀ ਹੈ। ਉੱਘੇ ਸਮਾਜ ਸੇਵਕ ਡਾਕਟਰ ਮੱਘਰ ਸਿੰਘ ਸਿਹਾਲ ਵਲੋਂ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਅਤੇ ਪ੍ਰਵਾਸੀ ਭਾਰਤੀਆਂ ਦੀ ਅਗਵਾਈ ਵਿੱਚ ਕਰਵਾਏ ਜਾਂਦੇ ਇਸ ਕਬੱਡੀ ਵਿੱਚ ਕਬੱਡੀ ਦੇ ਸੰਸਾਰ ਪ੍ਰਸਿੱਧ ਖਿਡਾਰੀ ਭਾਗ ਲੈਂਦੇ ਹਨ। ਆਪਣੇ ਮਾਤਾ ਸਵ ਸੁਰਜੀਤ ਕੌਰ ਅਤੇ ਪਿਤਾ ਸ੍ਰ ਜਰਨੈਲ ਸਿੰਘ ਦੀ ਯਾਦ ਨੂੰ ਸਮਰਪਿਤ ਕਰਨ ਲਈ ਇਹ ਖੇਡ ਮੇਲਾ ਡਾਕਟਰ ਜੀ ਆਪਣੇ ਨਿੱਜੀ ਖੇਤ ਵਿਚ ਕਰਵਾਉਂਦੇ ਹਨ। ਇਸ ਸਾਲ ਵੀ ਇੱਕ ਫ਼ਰਵਰੀ ਨੂੰ ਪਿੰਡ ਸਿਹਾਲ ਵਿੱਖੇ ਪੰਜਵੇਂ ਖੇਡ ਮੇਲੇ ਵਜੋਂ ਇਸ ਦੀ ਸ਼ੁਰੂਆਤ ਹੋਵੇਗੀ। ਪਿੱਛਲੇ ਸਾਲਾਂ ਨਾਲੋ ਦੋ ਕਦਮ ਅੱਗੇ ਤੁਰਦਿਆਂ ਇਸ ਵਾਰ ਇਨਾਮਾਂ ਵਿਚ ਵੀ ਚੋਖਾ ਵਾਧਾ ਕੀਤਾ ਗਿਆ ਹੈ। ਡਾਕਟਰ ਮੱਘਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾ ਇਨਾਮ ਦੋ ਲੱਖ ਪੰਝੀ ਹਜ਼ਾਰ ਰੁਪਏ ਅਤੇ ਦੂਜਾ ਇਨਾਮ ਇੱਕ ਲੱਖ ਪੰਝਤਰ ਹਜ਼ਾਰ ਰੁਪਏ ਹੋਵੇਗਾ। ਸਰਵੋਤਮ ਰੇਡਰ ਜਾਫੀ ਨੂੰ ਮੋਟਰਸਾਈਕਲ ਦੀ ਦੁਨੀਆਂ ਦੇ ਕਿੰਗ ਹਾਰਲੇ ਡੇਵਿਡਸਨ ਦਿੱਤੇ ਜਾਣਗੇ। ਜਿਸ ਨੂੰ ਜਿੱਤਣ ਲਈ ਅੱਠ ਚੋਟੀ ਦੀਆਂ ਟੀਮਾਂ ਵਿਚਾਲੇ ਮੁਕਾਬਲੇ ਹੋਣਗੇ। ਇਸ ਮੌਕੇ ਉੱਘੇ ਖੇਡ ਪ੍ਰਮੋਟਰ ਸ੍ਰ ਚਮਕੌਰ ਸਿੰਘ ਘੁਮਾਣ ਯੂ ਕੇ ਅਤੇ ਸ੍ਰ ਬਲਕਾਰ ਸਿੰਘ ਘੁਮਾਣ ਦਿੜ੍ਹਬਾ ਨੇ ਦਸਿਆ ਕਿ ਪ੍ਰਸਿੱਧ ਗਾਇਕ ਆਰ ਨੇਤ ਦਾ ਖੁੱਲ੍ਹਾ ਅਖਾੜਾ ਹੋਵੇਗਾ। ਅੱਠ ਕਲੱਬਾਂ ਵਿਚ ਅੰਤਰ ਰਾਸ਼ਟਰੀ ਕਬੱਡੀ ਖ਼ਿਡਾਰੀ ਆਪਣੇ ਜੌਹਰ ਦਿਖਾਉਣਗੇ। ਪੰਜਾਬ ਹਰਿਆਣਾ ਦੀਆ ਕੁੜੀਆਂ ਦੇ ਮੈਚ ਵੀ ਹੋਣਗੇ। ਅੰਤਰ ਰਾਸ਼ਟਰੀ ਖਿਡਾਰੀ ਖਿੱਚ ਦਾ ਕੇਂਦਰ ਰਹਿਣਗੇ। ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਲਵਪ੍ਰੀਤ ਸਿੰਘ ਚੱਠਾ ਯੂ ਕੇ, ਗੁਰਪ੍ਰੀਤ ਸਿੰਘ ਯੂ ਕੇ, ਕੁਲਵੀਰ ਸਿੰਘ ਯੂ ਕੇ,ਦੀਪ ਕੋਟਲੀ ਯੂ ਕੇ, ਧਿਆਨਾ ਆਸਟ੍ਰੇਲਿਆ, ਮਨੂ ਆਸਟ੍ਰੇਲਿਆ, ਭਗਵੰਤ ਸਿੰਘ ਆਸਟ੍ਰੇਲਿਆ, ਲਾਲੀ ਕੈਨੇਡਾ, ਲਾਡੀ ਕੈਨੇਡਾ, ਡਾਕਟਰ ਰਾਣਾ ਕਕਰਾਲਾ, ਨਿਰਭੈ ਸਿੰਘ ਰਟੌਲ, ਸਰਪੰਚ ਅਵਤਾਰ ਸਿੰਘ ਤਾਰੀ ਮਾਨ, ਹੈਰੀ ਸ਼ੇਰਗਿੱਲ ਕੈਨੇਡਾ, ਬੰਟੀ ਕੈਨੇਡਾ, ਹਰਮਨ ਕੈਨੇਡਾ, ਜਗਸੀਰ ਸਿੰਘ ਕੈਨੇਡਾ, ਕੀਪਾ ਢਿੱਲੋਂ ਕੈਨੇਡਾ, ਸੱਤੂ ਕੈਨੇਡਾ, ਪਰਭਨੂਰ ਕੈਨੇਡਾ, ਸਤਗੁਰ ਸਿੰਘ ਸਿੱਧੂ ਕੈਨੇਡਾ, ਪ੍ਰਦੀਪ ਕੈਨੇਡਾ, ਸੋਨੀ ਯੂ ਕੇ, ਦਿਲਪ੍ਰੀਤ ਆਸਟ੍ਰੇਲਿਆ, ਨਿੱਕਾ ਨਿਊਜ਼ੀਲ਼ੈਂਡ, ਰਣਵੀਰ ਆਸਟ੍ਰੇਲਿਆ, ਅਮਰਿੰਦਰ ਸਿੰਘ ਆਸਟ੍ਰੇਲਿਆ, ਪੱਪੂ ਚੌਧਰੀ, ਗੈਰੀ ਮੁਲਤਾਨੀ, ਪਿਰੰਸ ਗੁਜਰ, ਨਿਤਿਨ ਗੁਜਰ, ਸੁਖਚੈਨ ਯੂ ਐਸ ਏ, ਗੋਲਡੀ ਆਸਟ੍ਰੇਲਿਆ, ਅਮਨਦੀਪ ਆਸਟ੍ਰੇਲਿਆ, ਬਲੈਕ ਬਰਡ ਇਮੀਗ੍ਰੇਸ਼ਨ ਦਿੜ੍ਹਬਾ ਦਾ ਵਿਸੇਸ ਯੋਗਦਾਨ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖੋਸਲਾ ਪਰਿਵਾਰ ਨੂੰ ਇੱਕ ਹੋਰ ਸਦਮਾ, ਉੱਘੇ ਵਪਾਰੀ ਜਤਿੰਦਰ ਖੋਸਲਾ (ਵਿੱਕੀ) ਦਾ ਦੇਹਾਂਤ
Next articleਰੇਲ ਕੋਚ ਫੈਕਟਰੀ ਦੀਆਂ ਮਾਨਤਾ ਪ੍ਰਾਪਤ ਯੂਨੀਅਨ ਚੋਣਾਂ, ਆਰ ਸੀ ਐਫ ਮਜ਼ਦੂਰ ਯੂਨੀਅਨ ਨੇ ਚੋਣ ਪ੍ਰਚਾਰ ਦੌਰਾਨ ਵਾਤਾਵਰਣ ਦੀ ਸਾਂਭ ਸੰਭਾਲ ਦਾ ਦਿੱਤਾ ਸੁਨੇਹਾ