ਵੀਲ੍ਹ ਚੇਅਰ/ਫਹੁੜ੍ਹੀ

(ਸਮਾਜ ਵੀਕਲੀ)
ਮੇਰਾ ਨਹੀਂ ਕਸੂਰ , ਨਾ ਹੀ ਖੇਡ ਕੋਈ ਨਸੀਬਾਂ ਦਾ,
ਖਾ ਗਿਆ ਦਿਮਾਗ ਸਾਨੂੰ,ਸਾਡਿਆਂ ਤਬੀਬਾਂ ਦਾ,
ਲੋਕਾਂ ਦਿਆਂ ਤਾਹਨਿਆਂ ਨੂੰ,ਸਹਿਣਾ ਬੜਾ ਔਖਾ ਹੈ,
ਫਾਹੜ੍ਹੀਆਂ ਤੇ ਵੀਲ੍ਹ ਚੇਅਰ ਉੱਤੇ ਬਹਿਣਾ ਕਿਹੜਾ ਸੌਖਾ ਹੈ,
ਕਿੰਨਾ ਸੌਖਾ ਹੁੰਦਾ ਲੋਕਾਂ ਲਈ, ਮਜ਼ਾਕ ਨਾਲ ਕਹਿ ਦੇਣਾ,
ਅੰਨ੍ਹਾ,ਕਾਣਾ, ਲੰਗੜ੍ਹਾ ਕਹਿ, ਇੱਕ ਰਗ ਨੂੰ ਵਧਾ ਦੇਣਾ,
ਮੱਲ੍ਹਮਾਂ ਦੀ ਥਾਂ ਤੇ ਕਾਹਨੂੰ, ਸਾਡੇ ਜ਼ਖ਼ਮ ਉਧੇੜ ਦੇ,
ਕੰਡੇ ਕਿਉਂ ਵਿਛਾਉਂਦੇ ਰਾਹੀਂ, ਸਾਡੀ ਜ਼ਿੰਦਗੀ ਹਨੇਰ ਦੇ ,
ਸੋਚਿਆ ਕਦੇ ਕੀ ਸਾਡੇ ਦਿਲ ਤੇ ਹੋਊ ਬੀਤ ਦੀ,
ਤੁਹਾਡੇ ਕੌੜੇ ਬੋਲਾਂ ਨਾਲ ਸਾਡੀ ਰੂਹ ਕਿਵੇਂ ਚੀਕਦੀ,
ਨਫ਼ਰਤ ਨਹੀਂ ਪਿਆਰ ਹਾਂ ਮੰਗਦੇ, ਦੇ ਸਕਦੇ ਤਾਂ ਦੇ ਦਿਓ,
ਪ੍ਰਿੰਸ ਨਿਮਾਣੇ ਦੀ ਝੋਲੀ ਵਿੱਚ, ਦੋ ਲੱਪ ਖੁਸ਼ੀ ਦੇ ਪਾ ਦਿਓ,
ਰਣਬੀਰ ਸਿੰਘ ਪ੍ਰਿੰਸ
# 37/1 ਆਫ਼ਿਸਰ ਕਾਲੋਨੀ
ਬਲਾਕ ਡੀ-1 ਸੰਗਰੂਰ
9872299613
Previous articleਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਲਗਾਇਆ ਸੀਨੀਅਰ ਵਿਦਿਆਰਥੀਆਂ ਦਾ ਸਿਹਤ ਜਾਂਚ ਕੈਂਪ
Next articleਪਿੰਡ ਬੌਂਦਲੀ ਵਿਖੇ 10 ਰੋਜਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ