ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ‘ਜੀਵੇ ਆਸਾ ਮਰੇ ਨਿਰਾਸ਼ਾ’ ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ। ਆਸ ਦਾ ਅਰਥ ਹੈ ,ਭਵਿੱਖ ਵਿੱਚ ਕੋਈ ਚੰਗਾ ਵਾਪਰਨ ਦੀ ਸੰਭਾਵਨਾ ਨੂੰ ਮੰਨਣਾ ।ਆਸ ਨਾਲ ਮਨੁੱਖ ਆਪਣੇ ਜੀਵਨ ਵਿੱਚ ਮਿਹਨਤ ਕਰਦਾ ਹੈ ,ਅਤੇ ਇਸ ਮਿਹਨਤ ਨੂੰ ਹੀ ਫ਼ਲ ਲੱਗਦਾ ਹੈ ।ਜੇ ਆਸ ਨਾ ਹੋਵੇ ਤਾਂ ਮਨੁੱਖੀ ਜੀਵਨ ਦੀ ਕਿਰਿਆਸ਼ੀਲਤਾ ਹੀ ਸਮਾਪਤ ਹੋ ਜਾਵੇ ।ਜਦ ਮਨੁੱਖ ਦੁੱਖਾਂ, ਮੁਸੀਬਤਾਂ, ਚਿੰਤਾਵਾਂ ਵਿੱਚ ਘਿਰ ਜਾਂਦਾ ਹੈ ,ਤਾਂ ਆਸ ਹੀ ਉਸ ਨੂੰ ਇਹਨਾਂ ਦਾ ਟਾਕਰਾ ਕਰਨ ਦੀ ਪ੍ਰੇਰਨਾ ਦਿੰਦੀ ਹੈ।
ਆਸ ਦੇ ਨਾਲ ਨਾਲ ਮਿਹਨਤ ਤੇ ਚੁਸਤੀ ਦੀ ਵੀ ਜ਼ਰੂਰਤ ਹੈ। ਅੰਗਰੇਜ਼ੀ ਦਾ ਇੱਕ ਮੁਹਾਵਰਾ ਕਿ ਸ਼ਿਕਾਰ ਉਸੇ ਪੰਛੀ ਨੂੰ ਮਿਲਦਾ ਹੈ ,ਜੋ ਹੋਰਨਾਂ ਤੋਂ ਪਹਿਲਾਂ ਆਪਣਾ ਆਲਣਾ ਛੱਡਦਾ ਹੈ। ਪੰਜਾਬੀ ਵਿੱਚ ਕਹਿੰਦੇ ਹਨ ”ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ ।”ਦੋਹਾਂ ਮੁਹਾਵਰਿਆਂ ਤੋਂ ਜ਼ਾਹਿਰ ਹੈ ਕਿ ਲੱਭਤਾਂ ਜਾਂ ਪ੍ਰਾਪਤੀਆਂ ਚੌਕੰਨਿਆਂ ਦੇ ਹਿੱਸੇ ਆਉਂਦੀਆਂ ਹਨ। ਜੇਕਰ ਮਨੁੱਖ ਆਪਣੇ ਆਪ ਵਿੱਚ ਨਿਕੰਮਾ, ਸੁਸਤ, ਮੂਰਖ, ਡਰਪੋਕ, ਤੇ ਨਲਾਇਕ ਹੋਵੇ ,ਤਾਂ ਉਹ ਭਵਿੱਖ ਵਿੱਚ ਚੰਗਾ ਵਾਪਰਨ ਦੀ ਆਸ ਨਹੀਂ ਰੱਖ ਸਕਦਾ। ਆਪਣੇ ਬਾਰੇ ਮਨੁੱਖ ਦੀ ਰਹਿ ਹਾਂ -ਪੱਖੀ ਹੋਣੀ ਚਾਹੀਦੀ ਹੈ। ਉਸ ਨੂੰ ਆਪਣੀ ਲਗਨ, ਵਿਉਂਤ ਤੇ ਯੋਗਤਾ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ।
ਸੰਸਾਰ ਵਿੱਚ ਵੱਖੀ -ਭੰਨਾਂ ਦੀ ਘਾਟ ਨਹੀਂ ਹੈ,ਤੇ ਨਾ ਹੀ ਦਿਲ ਤੋੜਨ ਵਾਲਿਆਂ ਦੀ ਕਮੀ ।ਡਰਾਉਣ ਵਾਲੇ ਵੀ ਘੱਟ ਨਹੀਂ ਹੁੰਦੇ ਮੁਸ਼ਕਿਲਾਂ ਤੇ ਔਕੜਾਂ ਬਣਾਉਣ ਵਾਲੇ ਬੰਦੇ ਵੀ ਸਮਾਰ ਹੁੰਦੇ ਹਨ । ਮੁਸ਼ਕਲਾਂ ਤੇ ਔਕੜਾਂ ਬਣਾਉਣ ਵਾਲੇ ਬੰਦੇ ਵੀ ਬੇਸ਼ੁਮਾਰ ਹੁੰਦੇ ਹਨ । ਜੋ ਹੌਂਸਲਾ ਤੋੜਦੇ ਹਨ ਨੁਕਸਾਨ ਤੇ ਅਪਮਾਨ ਦਾ ਵਾਸਤਾ ਪਾਉਦੇ ਹਨ ।ਪਰੰਤੂ ਇਰਾਦੇ ਵਾਲੇ ਨਾ ਨੁਕਤਾ ਚੀਨੀ ਦੀ ਪਰਵਾਹ ਕਰਦੇ ਆ ਨਾ ਔਕੜਾਂ ਦੀ। ਉਹ ਚੰਗਾ ਵਾਪਰਨ ਦੀ ਆਸ ਨਾਲ ਅੱਗੇ ਚਲਦੇ ਹਨ । ਹਾਂ -ਪੱਖੀ ਸੋਚ ਸਫਲਤਾ ਸਭ ਤੋਂ ਵੱਡਾ ਤੇ ਸ਼ਕਤੀਸ਼ਾਲੀ ਸਾਧਨ ਹੈ। ਪਿਛਲੇ 10 ਸਾਲਾਂ ਵਿੱਚ ਇਕੱਲੇ ਅਮਰੀਕਾ ਵਿੱਚ 104 ਖੋਜਾਂ ਹੋਈਆਂ ਜਿਨਾਂ ਵਿੱਚ 15 ਹਜ਼ਾਰ ਬੰਦਿਆਂ ਦਾ ਅਧਿਐਨ ਇਹ ਜਾਨਣ ਲਈ ਕੀਤਾ ਗਿਆ ਕਿ ਆਸ਼ਾਵਾਦ ਤੇ ਨਿਰਾਸ਼ਾਵਾਦ ਦਾ ਮਨੁੱਖ ਤੇ ਕੀ ਅਸਰ ਪੈਂਦਾ ਹੈ ? ਖੋਜ ਨੇ ਦੱਸਿਆ ਕਿ ਆਸ਼ਾਵਾਦ ਮਨੁੱਖ ਨੂੰ ਵਧੇਰੇ ਸਫ਼ਲ ,ਸਿਹਤਮੰਦ ਅਤੇ ਪ੍ਰਸੰਨ ਬਣਾਉਂਦਾ ਹੈ ਅਤੇ ਨਿਰਾਸ਼ਾਵਾਦ ਉਸ ਨੂੰ ਨਾਉਮੀਦੀ ,ਬਿਮਾਰੀ, ਅਸਫ਼ਲਤਾ ,ਇੱਕਲਤਾ ਤੇ ਉਦਾਸੀ ਵੱਲ ਧੱਕਦਾ ਹੈ। ਹਾਂ- ਪੱਖੀ ਸੋਚਣੀ ਰਚਨਾਤਮਕ ਹੁੰਦੀ ਹੈ ਆਤਮ- ਵਿਸ਼ਵਾਸ ਤੇ ਆਤਮ -ਸਨਮਾਨ ਵਿੱਚ ਵਾਧਾ ਕਰਦੀ ਹੈ। ਸਰੀਰਕ ਤੇ ਮਾਨਸਿਕ ਸ਼ਕਤੀ ਸਿਰਜਣਾ ਕਰਦੀ ਹੈ। ਹੋਰ ਯਤਨ ਕਰਨ ਦੀ ਪ੍ਰੇਰਨਾ ਦਿੰਦੀ ਹੈ। ਮਨੁੱਖ ਨੂੰ ਆਤਮ- ਨਿਰਭਰ ਬਣਾਉਂਦੀ ਹੈ।
ਹਰ ਗਮੀ ਦੇ ਪਿੱਛੇ ਖੁਸ਼ੀ ਹੁੰਦੀ ਹੈ ।ਹਰ ਦੁੱਖ ਦੇ ਸੁੱਖ ਹੁੰਦਾ ਹੈ। ਮਨੁੱਖ ਆਪਣੀ ਮਾਨਸਿਕਤਾ ਤੇ ਕਾਬੂ ਨਹੀਂ ਪਾਉਂਦਾ, ਘਬਰਾ ਜਾਂਦਾ ਹੈ। ਨਿਰਾਸ਼ਾਵਾਦੀ ਜੀਵਨ ਦਾ ਆਨੰਦ ਨਹੀਂ ਲੈ ਸਕਦੇ ਤੇ ਇਸਦੇ ਉਲਟ ਆਸ਼ਾਵਾਦੀ ਮਨੁੱਖ ਜੀਵਨ ਨੂੰ ਖੁਸ਼ੀ ਖੁਸ਼ੀ ਮਾਣਦੇ ਹਨ ।ਹੋਰ ਯਤਨ ਕਰਨ ਦੀ ਪ੍ਰੇਰਨਾ ਲੈਂਦੇ ਹਨ ।ਆਸ ਮਨੁੱਖ ਵਿੱਚ ਅੰਤਾਂ ਦਾ ਵਿਸ਼ਵਾਸ ਪੈਦਾ ਕਰਦੀ ਹੈ। ਅੱਜ ਦਾ ਦਿਨ ਉਸੇ ਦਾ ਹੈ ਅੱਜ ਦਾ ਸਿਕੰਦਰ ਉਹੀ ਹੈ ਜਿੱਤ ਉਸੇ ਦੀ ਹੀ ਹੋਣੀ ਹੈ ।ਜਿੱਥੇ ਆਸ ਨਹੀਂ ਹੁੰਦੀ। ਉੱਥੇ ਕੋਈ ਉਦਮ ਵੀ ਨਹੀਂ ਕੀਤਾ ਜਾ ਸਕਦਾ। ਸੋ ਪਾਠਕੋ ਸਾਨੂੰ ਔਕੜਾਂ ਤੋਂ ਨਹੀਂ ਘਬਰਾਉਣਾ ਚਾਹੀਦਾ ਸਗੋਂ ਇਹਨਾਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ।।
ਆਪ ਜੀ ਦਾ ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly