ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਅਲਵਿਦਾ ਦੋਸਤ…ਇੱਕ ਭਿਆਨਕ ਸੜਕ ਹਾਦਸੇ ਚ ਪਿੰਡ ਦਾ ਨੌਜਵਾਨ ਸਾਥੀ ਵਿਨੇ ਕੁਮਾਰ ਜੋ ਕਿ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ,ਇਸ ਦੁਨੀਆ ਨੂੰ ਅਲਵਿਦਾ ਆਖ ਗਿਆ! ਦੋਸਤਾਂ, ਰਿਸ਼ਤੇਦਾਰਾਂ ਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਪੈ ਗਿਆ! ਵਿਨੇ ਬਹੁਤ ਹੀ ਮਿਲਣਸਾਰ ਸੁਭਾਅ ਦਾ ਵਿਅਕਤੀ ਸੀ! ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ! ਇਸ ਦੁੱਖ ਦੀ ਘੜੀ ਚ ਪਰਿਵਾਰ ਨਾਲ਼ ਦੁੱਖ ਸਾਂਝਾ ਕਰਦੇ ਹਾਂ
ਸਭ ਨੂੰ ਅਪੀਲ ਕਰਦੇ ਹਾਂ ਕਿ ਥੋੜਾ ਲੇਟ ਹੋ ਜਾਓ ਪਰ ਗੱਡੀ ਸਾਵਧਾਨੀ ਨਾਲ਼ ਚਲਾਓ,,ਕਿਉਂਕਿ ਜਾਨ ਹੈ ਤਾਂ ਜਹਾਨ ਹੈ! ਇਹ ਗੱਲ ਅਸ਼ੋਕ ਕੁਮਾਰ ਸਾਬਕਾ ਸਰਪੰਚ ਅਤੇ ਬਸਪਾ ਦੇ ਉਪ ਪ੍ਰਧਾਨ ਅਤੇ ਪ੍ਰਵੀਨ ਬੰਗਾ ਇੰਚਾਰਜ ਹਲਕਾ ਆਨੰਦਪੁਰ ਸਾਹਿਬ ਜੀ ਨੇ ਬਹੁਤ ਦੁੱਖੀ ਮਨ ਨਾਲ ਕਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly