ਬਰਨਾਲਾ (ਸਮਾਜ ਵੀਕਲੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੇ ਕਲਾਂ ਵਿਖੇ ਬਾਲ ਦਿਵਸ ਦੇ ਸਬੰਧ ਵਿੱਚ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਚ ਜਿਲਾ ਸਿੱਖਿਆ ਅਫਸਰ( ਸ) ਸ੍ਰੀਮਤੀ ਮਲਿਕਾ ਰਾਣੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋ ਉੱਗੇ ਗਜ਼ਲਗੋ ਅਤੇ ਨਾਵਲਕਾਰ ਬੂਟਾ ਸਿੰਘ ਚੌਹਾਨ, ਜ਼ਿਲਾ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਅਤੇ ਪੰਜਾਬੀ ਅਧਿਆਪਕ ਹਰਜਿੰਦਰ ਪਾਲ ਸਿੰਘ ਗੁਪਤਾ ਜੀ ਨੇ ਸ਼ਿਰਕਤ ਕੀਤੀ। ਬਾਲ ਦਿਵਸ ਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਸ੍ਰੀਮਤੀ ਮਲਿਕਾ ਰਾਣੀ ਜੀ ਨੇ ਕਿਹਾ ਕਿ ਤੁਹਾਡੇ ਲਈ ਤਰੱਕੀ ਅਤੇ ਵਿਕਾਸ ਦੇ ਰਾਹ ਖੁੱਲੇ ਹਨ ਅਤੇ ਤੁਸੀਂ ਮਿਹਨਤ ਨਾਲ ਆਪਣੀਆਂ ਮੰਜ਼ਿਲਾਂ ਨੂੰ ਜਿੱਤ ਸਕਦੇ ਹੋ । ਗਲਪਕਾਰ ਬੂਟਾ ਸਿੰਘ ਚੌਹਾਨ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਦਿਮਾਗ ਦੀ ਵਰਤੋਂ ਪੜ੍ਹਾਈ ਲਈ ਕਰਨ ਦੀ ਪ੍ਰੇਰਨਾ ਦਿੱਤੀ। ਬਿੰਦਰ ਸਿੰਘ ਖੁੱਡੀ ਕਲਾਂ ਨੇ ਕਿਹਾ ਕਿ ਬੱਚੇ ਪੜ੍ਹਕੇ ਹੀ ਕੁਝ ਬਣ ਸਕਦੇ ਹਨ । ਹਰਜਿੰਦਰ ਪਾਲ ਗੁਪਤਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਪੜ੍ਹਾਈ ਤੁਹਾਨੂੰ ਚੰਗੇ ਇਨਸਾਨ ਬਣਨ ਲਈ ਵੱਲ ਪ੍ਰੇਰਿਤ ਕਰਦੀ ਹੈ ,ਇਸ ਦਾ ਰਾਹ ਕਦੇ ਨਹੀਂ ਭੁੱਲਣਾ। ਸਮਾਗਮ ਦੇ ਦੂਜੇ ਸੈਸ਼ਨ ਵਿੱਚ ਸਕੂਲ ਦੇ ਵਿਦਿਆਰਥਣ ਰਮਨਪ੍ਰੀਤ ਕੌਰ ਜਿਸ ਦੀ ਬਾਲ ਕਹਾਣੀ ਦੀ ਪੁਸਤਕ ‘ਦੋ ਭੈਣਾਂ’ ਤੇ ‘ਤਾਰੇ ਭਲਕ ਦੇ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ, ਯਾਦ ਰਹੇ ‘ਤਾਰੇ ਭਲਕ ਕੇ ‘(ਪਟਿਆਲਾ )ਸੰਸਥਾ ਵਿੱਚ ਬਾਲ ਲੇਖਕ ਵਿਦਿਆਰਥੀਆਂ ਦੀਆਂ ਮੁਫਤ ਪੁਸਤ ਕਿਤਾਬਾਂ ਛਾਪਦੀ ਹੈ ਅਤੇ ਉਹਨਾਂ ਨੂੰ ਹੋਰ ਲਿਖਣ ਲਈ ਉਤਸਾਹਿਤ ਕਰਦੀ ਹੈ। ਜਗਜੀਤ ਸਿੰਘ ਜਗਰਾਉਂ ਅਤੇ ਸੱਤਪਾਲ ਭੀਖੀ ਦਾ ਇਸ ਸੰਸਥਾ ਨੂੰ ਚਲਾਉਣ ਲਈ ਅਹਿਮ ਯੋਗਦਾਨ ਹੈ।
ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਰਮਨਪ੍ਰੀਤ ਕੌਰ ਨੇ ਆਪਣੇ ਅਹਿਸਾਸ ਸਾਂਝੇ ਕਰਦਿਆਂ ਆਪਣੀ ਕਵਿਤਾ ਦੇ ਸਫ਼ਰ ਬਾਰੇ ਗੱਲਾਂ ਕੀਤੀਆਂ। ਸਕੂਲ ਦੇ ਬੱਚਿਆਂ ਨੇ ਸਵਾਗਤੀ ਗੀਤ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਐਸ ਐਮ ਸੀ ਕਮੇਟੀ ਦੇ ਚੇਅਰਮੈਨ ਰੂਪ ਸਿੰਘ ਅਤੇ ਬਲਵੰਤ ਸਿੰਘ ਭੱਟੀ ਨੇ ਬੱਚੀ ਦੇ ਸ਼ਾਨਦਾਰ ਪ੍ਰਾਪਤੀ ਤੇ ਸ਼ਾਬਾਸ਼ ਦਿੰਦਿਆਂ ਕਿਹਾ ਕਿ ਇਸ ਪਿੰਡ ਦੀ ਸ਼ਾਨ ਵਿੱਚ ਵਾਧਾ ਹੋਇਆ ਹੈ। ਇਸ ਸਮਾਗਮ ਦੌਰਾਨ ਵਿਦਿਆਰਥੀ ਲੇਖਕਾਂ ਦੀਆਂ ਪਿਆਰੇ ਪਿਆਰੇ ਕਾਰਟੂਨ (ਹਰੀ ਗੋਪਾਲ ),ਸਿਆਣੀ ਕੀੜੀ (ਪਰਮਜੀਤ ਸਿੰਘ ) ਗੀਨੂੰ ਗਾਂ (ਰਮਨਪ੍ਰੀਤ ਕੌਰ) ,ਖੇਡਾਂ ਖਿਡਾਉਣੇ (ਹਸਨਪ੍ਰੀਤ ਸਿੰਘ ),ਨਿੱਕੀ ਜਿਹੀ ਖੁਸ਼ੀ (ਗੁਰਦੀਪ ਕੌਰ) ਆਦਿ ਬਾਲ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ।ਅੰਤ ਵਿੱਚ ਧੰਨਵਾਦ ਕਰਦਿਆਂ ਸਕੂਲ ਮੁੱਖੀ ਅਵਿਨਾਸ਼ ਕੌਰ ਜੀ ਨੇ ਹੋਣਹਾਰ ਬੱਚਿਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਬਾਕੀ ਬੱਚਿਆਂ ਨੂੰ ਉਹਨਾਂ ਦੇ ਪਿੱਛੇ ਚੱਲਣ ਦੀ ਪ੍ਰੇਰਿਤ ਕੀਤਾ । ਬੱਚਿਆਂ ਨੂੰ ਕਿਤਾਬਾਂ ਲਿਖਣ ਲਈ ਪ੍ਰੇਰਿਤ ਕਰਨ ਵਿੱਚ ਤਰਸੇਮ ਜੀ ਦਾ ਵੱਡਾ ਯੋਗਦਾਨ ਹੈ। ਸਟੇਜ ਦਾ ਸੰਚਾਲਨ ਕਰਦੇ ਹੋਏ ਤਰਸੇਮ ਜੀ ਨੇ ਬੱਚਿਆਂ ਨੂੰ ਇਸੇ ਤਰ੍ਹਾਂ ਅੱਗੋਂ ਵੀ ਸਾਹਿਤ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਸਮਾਗਮ ਵਿੱਚ ਉਚੇਚੇ ਤੌਰ ਤੇ ਹਰਜਿੰਦਰ ਰੋਮੀ, ਤਜਿੰਦਰ ਸ਼ਰਮਾ, ਮੈਂਬਰ ਦਰਸ਼ਨ ਸਿੰਘ ,ਸੁਖਜਿੰਦਰ ਕੌਰ ,ਸਟਾਫ ਮੈਂਬਰ ਰਜੀਵ ਕੁਮਾਰ,ਬਿੰਦੂ ਅਗਰਵਾਲ, ਸੁਖਜੀਤ ਕੌਰ, ਮਨਇੰਦਰ ਕੌਰ, ਪੁਸ਼ਪਿੰਦਰ ਕੌਰ , ਇਰਾ ਅਗਰਵਾਲ , ਨਵਨੀਤ ਗਰਗ,ਆਰਤੀ , ਸੋਨੀਆ ਰਾਣੀ, ਸ਼ਰਨਜੀਤ ਕੌਰ, ਅਮਨਦੀਪ ਕੌਰ, ਰੂਪਿੰਦਰ ਕੌਰ ਜਟਾਣਾ , ਮਨਿੰਦਰ ਕੁਮਾਰ, ,ਸੀਮਾ ਗੁਪਤਾ,ਕੁਲਜੀਤ ਕੌਰ ,ਇੰਦੂ ਰਾਣੀ, ਜਗਸੀਰ ਸਿੰਘ, ਕਪੂਰ ਚੰਦ ,ਰਿੰਕੂ ਗੁਪਤਾ, ਗੁਰਚਰਨ ਸਿੰਘ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly