ਹੱਥਾਂ ਦੇ ਨਿਸ਼ਾਨ

(ਸਮਾਜ ਵੀਕਲੀ)

ਮੈਂ ਸ਼ਹਿਰ ਤੋਂ ਪਿੰਡ ਪਰਤ ਰਿਹਾ ਸੀ । ਪਿੰਡ ਵੜਨ ਤੋਂ ਪਹਿਲਾ ਕੁਝ ਯਾਦ ਆ ਗਿਆ । ਜਿਸ ਪਾਸੇ ਦੀ ਪਿੰਡ ਵਿੱਚ ਵੜਨ ਲੱਗਾ , ਉਸ ਪਾਸੇ ਉਸ ਪਰਿਵਾਰ ਦਾ ਘਰ ਸੀ, ਜਿਸ ਨਾਲ ਬਹੁਤ ਪੁਰਾਣੀ ਪਰਿਵਾਰਕ ਸਾਂਝ ਸੀ। ਮੈਂ ਸੋਚਿਆ ਘਰ ਜਾਣ ਤੋਂ ਪਹਿਲਾ ਬਜ਼ੁਰਗਾਂ ਦਾ ਹਾਲ-ਚਾਲ ਪੁੱਛ ਜਾਵਾ ।ਸਾਹਮਣੇ ਬਜ਼ੁਰਗ ਮੰਜਾ ਡਾਅ ਕੇ ਦਲਾਨ ਵਿੱਚ ਬੈਠਾ ਸੀ ।

ਮੈਂ ਮੋਟਰਸਾਈਕਲ ਖੜਾ ਕਰਕੇ ਬਜ਼ੁਰਗ ਦੇ ਪੈਰੀਂ ਹੱਥ ਲਾ ਕੇ , ਬਜ਼ੁਰਗ ਦਾ ਹਾਲ-ਚਾਲ ਪੁੱਛਿਆ ਤੇ ਗੱਲਾ ਚੱਲਦੀਆਂ ਵਿੱਚ ਗੱਲ ਯਾਦ ਆ ਗਈ ਕਿ ਬਾਪੂ ਤੇਰੇ ਪੋਤੇ ਨੇ ਆਈਲ਼ੈਟਸ ਕਰੀ ਸੀ । ਉਸਦਾ ਵੀਜ਼ਾ ਆ ਗਿਆ ,ਕਿ ਨਹੀਂ ,ਬਜ਼ੁਰਗ ਬੋਲਿਆ।ਵੀਜ਼ਾ ਤਾਂ ਨਹੀਂ ਆਇਆ । ਹੱਥਾਂ ਦੇ ਨਿਸ਼ਾਨ ਲਈ ਚੰਡੀਗੜ੍ਹ ਸੱਦਿਆ ਸੋਮਵਾਰ ਨੂੰ , ਬਜ਼ੁਰਗ ਨੇ ਡਰ ਕੇ ਬੜੀ ਕੰਬਦੀ ਆਵਾਜ਼ ਵਿੱਚ ਕਿਹਾ ।

ਮੈਂ ਅੱਗੋਂ ਕਿਹਾ ਫਿੰਗਰ ਪ੍ਰੈਂਟਾ ਵਾਸਤੇ ਬੁਲਾਇਆ ਹੋਣਾ ।ਬਾਪੂ ਨੂੰ ਸ਼ਾਇਦ ਫਿੰਗਰ ਪ੍ਰੈਂਟਾ ਦੀ ਸਮਝ ਨਹੀਂ ਆਈ । ਬਾਅਦ ਵਿੱਚ ਬਜ਼ੁਰਗ ਨੇ ਭਰੇ ਮਨ ਨਾਲ ਲੰਮਾ ਸ਼ਾਹ ਲੈੰਦਿਆ ਕਿਹਾ । ਕਿਤੇ ਹੱਥਾਂ ਦੇ ਨਿਸ਼ਾਨ ਲੈ ਕੇ ਸਾਡੀ ਜ਼ਮੀਨ ਤਾਂ ਨਹੀਂ ਨੱਪ ਲੈਣਗੇ , ਬਾਹਰ ਵਾਲੇ ।

ਮੈਂ ਅੱਗੋਂ ਹੱਸ ਕੇ ਕਿਹਾ , ਨਹੀਂ ਬਾਪੂ ਹੱਥਾਂ ਦੇ ਨਿਸ਼ਾਨ ਤਾਂ ਬਾਹਰ ਵਾਲਿਆਂ ਦੀ ਪਾਲਸੀ ਹੈ । ਉਹ ਵੀਜ਼ੇ ਪਹਿਲਾ ਬੰਦੇ ਦੀ ਸ਼ਨਾਖ਼ਤ ਕਰਦੇ ਹੁੰਦੇ ਆ । ਉਸਨੂੰ ਅੰਗਰੇਜ਼ੀ ਵਿੱਚ ਫਿੰਗਰ ਪ੍ਰੈਂਟ ਅਤੇ ਪੰਜਾਬੀ ਵਿੱਚ ਹੱਥਾਂ ਦੇ ਨਿਸ਼ਾਨ ਕਹਿੰਦੇ ਹਨ ।

ਬਜ਼ੁਰਗ ਅੱਛਾ-ਅੱਛਾ ਕਹਿਣ ਲੱਗਾ ।

ਮੈਂ ਚੰਗਾ ਬਾਪੂ ਕਹਿ ਕੇ ਉੱਠ ਕੇ ਤੁਰ ਪਿਆ ।

ਲੇਖਕ – ਰਣਦੀਪ ਸਿੰਘ  ਰਾਮਾਂ

( ਮੋਗਾ )9463293056

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਨ ਲਾਹੇ ਦੇ ਸ਼ੌਕ – ਵਿਅੰਗਮਈ ਰਚਨਾ
Next articleਗ਼ਜ਼ਲ