ਸ਼ਬਦ ਗੁਰੂ ਪ੍ਰਚਾਰ ਕੇਂਦਰ ਵੱਲੋਂ ਸੰਗਤਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ

ਸਤਗੁਰੁ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹੋਏ ਭਾਈ ਹਰਜਿੰਦਰ ਸਿੰਘ ਚੰਦੀ
ਸੰਗਤਾਂ  ਪਾਣੀ, ਧਰਤੀ ਅਤੇ ਹਵਾ ਦੀ ਸੰਭਾਲ ਲਈ ਅੱਗੇ ਆਉਣ  – ਭਾਈ ਹਰਜਿੰਦਰ ਸਿੰਘ ਚੰਦੀ 
ਮਹਿਤਪੁਰ 28 ਅਗਸਤ (ਸੁਖਵਿੰਦਰ ਸਿੰਘ ਖਿੰੰਡਾ)– ਸੰਸਥਾਂ ਸ਼ਬਦ ਗੁਰੂ ਪ੍ਰਚਾਰ ਕੇਂਦਰ ਰਜਿ ਦੇ ਸੰਚਾਲਕ ਭਾਈ ਹਰਜਿੰਦਰ ਸਿੰਘ ਚੰਦੀ ਵੱਲੋਂ  ਸੰਗਤਾਂ ਨੂੰ ਸੰਬੋਧਨ ਕਰਦਿਆਂ ਨਸ਼ੇ ਦਾ ਮੁਕੰਮਲ ਤਿਆਗ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਗੁਰਾਂ ਦੀ ਪਾਵਨ ਧਰਤ ਪੰਜਾਬ ਵਿਚ ਨਸ਼ਾਂ ਬਿਬੇਕ ਬੁੱਧੀ ਅਤੇ ਸਰੀਰ ਦਾ ਨਾਸ਼ ਕਰ ਰਿਹਾ ਹੈ। ਭਾਈ ਸਾਹਿਬ ਨੇ ਆਖਿਆ ਨਸ਼ੇ ਦਾ ਆਦੀ ਮਨੁੱਖ ਆਪਣੇ ਨਾਲ ਸਮਾਜ ਅਤੇ ਪਰਿਵਾਰ ਲਈ ਵੀ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਅਤੇ ਨਸ਼ਿਆਂ ਕਾਰਨ ਹੀਰੇ ਵਰਗਾ ਜਨਮ ਅਜਾਈਂ ਗਵਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਬਹੁਤ ਖੂਬਸੂਰਤ ਹੈ ਸਾਨੂੰ ਇਸ ਦੇ ਕੁਦਰਤੀ ਸਰੋਤਾਂ ਹਵਾ , ਪਾਣੀ, ਧਰਤੀ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।ਤਾਂ ਜ਼ੋ ਲੰਮਾ ਅਤੇ ਅਰੋਗ ਜੀਵਨ ਵਰਦਾਨ ਬਣ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ਪ੍ਰਦੂਸ਼ਿਤ ਵਾਤਾਵਰਨ, ਪ੍ਰਦੂਸ਼ਿਤ ਪਾਣੀ ਅਤੇ ਪ੍ਰਦੂਸ਼ਿਤ ਧਰਤੀ ਲਈ ਜਵਾਬਦੇਹ ਠਹਿਰਿਆ ਜਾਵੇਗਾ। ਅੱਜ ਸਾਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਅਸੀਂ ਆਉਣ ਵਾਲੇ ਭਵਿੱਖ ਨੂੰ ਕੀ ਦੇਣ ਜਾ ਰਹੇ ਹਾਂ। ਉਨ੍ਹਾਂ ਸੰਗਤਾਂ ਨੂੰ ਇਸ ਪਾਸੇ ਖਾਸ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਰਕਾਰ ਪਾਸੋਂ ਵੀ ਮੰਗ ਕੀਤੀ ਕਿ ਹਰ ਸੂਬੇ ਅਤੇ ਪੂਰੇ ਭਾਰਤ ਵਿਚ ਪ੍ਰਦੂਸ਼ਿਤ ਵਾਤਾਵਰਨ ਕਾਰਨ ਫੈਲ ਰਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRahul Gandhi, Kharge reach Mysuru for Griha Laxmi scheme launch
Next articleThree of family murdered in Bihar’s Vaishali