ਕੈਨੇਡਾ ਵਸਦੇ ਬਲਿੰਗ ਪਰਿਵਾਰ ਨੇ ਆਪਣੀ ਬੱਚੀ ਦਾ ਜਨਮ ਦਿਨ ਸਕੂਲ ਦੇ ਬੱਚਿਆਂ ਨਾਲ ਮਨਾਇਆ

ਅਮਰਗੜ੍ਹ (ਸਮਾਜ ਵੀਕਲੀ) (ਗੁਰਜੰਟ ਸਿੰਘ ਢਢੋਗਲ) ਹਰਸਿਮਰਨਜੀਤ ਸਿੰਘ (ਲਾਲੀ) ਬਿਲਿੰਗ ਪਿੰਡ ਖੇੜੀ ਜੱਟਾਂ, ਕੈਨੇਡਾ ਵਸਦੇ ਪਰਿਵਾਰ ਵੱਲੋਂ ਆਪਣੀ ਬੇਟੀ ਗੁਨੀਤ ਕੌਰ ਕੈਨੇਡਾ ਦਾ ਜਨਮ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਢਢੋਗਲ ਖੇੜੀ ਵਿੱਚ ਪੜਦੇ ਬੱਚਿਆਂ ਨਾਲ ਖੁਸ਼ੀ ਸਾਂਝੀ ਕਰਕੇ ਮਨਾਇਆ ਗਿਆ। ਪਰਿਵਾਰ ਵੱਲੋਂ ਇਸ ਖੁਸ਼ੀ ਦੇ ਮੌਕੇ ਸਕੂਲ ਦੇ ਸਾਰੇ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਦੀ ਵੰਡ ਕੀਤੀ ਗਈ।ਸਕੂਲ ਮੁਖੀ ਸ, ਬਲਵੀਰ ਸਿੰਘ ਭੁਮਸੀ ਵੱਲ ਦੱਸਿਆ ਗਿਆ ਕਿ ਇਹ ਪਰਿਵਾਰ ਹਰੇਕ ਸਾਲ ਆਪਣੇ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਸਕੂਲ ਦੇ ਬੱਚਿਆਂ ਨੂੰ ਲੋੜੀਦੀਆਂ ਚੀਜ਼ਾਂ ਦਾਨ ਕਰਕੇ ਮਨਾਉਦੇ ਹਨ। ਸਕੂਲ ਵੱਲੋਂ ਇਸ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਪਰਿਵਾਰ ਦੀ ਚੜਦੀ ਕਲਾ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਕੂਲ ਮੁਖੀ ਸ, ਬਲਵੀਰ ਸਿੰਘ, ਮੈਡਮ ਰੀਤਾ ਸ਼ਰਮਾਂ, ਭੁਪਿੰਦਰ ਸਿੰਘ ਬਿਲਿੰਗ, ਚੇਅਰਪਰਸਨ ਬਲਜਿੰਦਰ ਕੌਰ,ਸਵਰਨਜੀਤ ਕੌਰ, ਚਰਨਜੀਤ ਕੌਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿਹਰਾ
Next articleਕਵਿਤਾਵਾਂ ਤੇ ਕਲਮਾਂ