ਸ੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ‘ਚ ‘ਬੰਦੀ ਛੋੜ ਦਿਵਸ’ ਤੇ ‘ਦੀਵਾਲੀ’ ਦਾ ਤਿਉਹਾਰ ਮਨਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸ਼੍ਰੀ ਇਲਮ ਚੰਦ ਹਾਈ ਸਕੂਲ ਛੋਕਰਾਂ  ਵਿੱਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ |  ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪਿੰਡ ਛੋਕਰਾਂ  ਦੇ ਸਰਪੰਚ ਕਿ੍ਪਾਲ ਸਿੰਘ ਪਾਲੀ ਐਡਵੋਕੇਟ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਉਨਾਂ ਨਾਲ ਪੰਚਾਇਤ ਮੈਂਬਰ ਮੁਖਤਿਆਰ ਰਾਮ, ਮਨਜੀਤ ਸਿੰਘ ਖਾਲਸਾ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਜਤਿੰਦਰਜੀਤ ਕੌਰ, ਸ੍ਰੀਮਤੀ ਛਿੰਦੋ, ਸ੍ਰੀਮਤੀ ਸੁਰਜੀਤ ਕੌਰ (ਸਾਰੇ ਪੰਚ) ਵੀ ਹਾਜ਼ਰ ਸਨ | ਸਮਾਗਮ ਦੌਰਾਨ ਸਰਪੰਚ ਕ੍ਰਿਪਾਲ ਸਿੰਘ ਪਾਲੀ ਤੇ ਸਮੂਹ ਪੰਚਾਂ ਨੇ ਸਾਰੇ ਵਿਦਿਆਰਥੀਆਂ ਵਲੋਂ  ਦੀਵਾਲੀ ਦੀਆਂ ਕੀਤੀਆਂ ਵੱਖ ਵੱਖ ਤਿਆਰੀਆਂ ਦੇਖੀਆਂ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ । ਸਮੂਹ ਗ੍ਰਾਮ ਪੰਚਾਇਤ ਪਿੰਡ ਛੋਕਰਾਂ ਵਲੋਂ ਸਕੂਲ ਵਿੱਚ ਪੌਦੇ ਲਗਾ ਕੇ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਦੀਵਾਲੀ ‘ਤੇ ਘੱਟ ਤੋਂ ਘੱਟ ਪਟਾਖੇ ਚਲਾਉਣ ਦਾ ਸੰਦੇਸ਼ ਦਿੱਤਾ  । ਅੰਤ ਵਿੱਚ ਸਕੂਲ ਮੁਖੀ ਗੁਰਜੀਤ ਸਿੰਘ ਵਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਤਲਵਿੰਦਰ ਕੁਮਾਰ ਨਿੱਕਾ, ਸਰਬਜੀਤ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪ੍ਰਦੂਸ਼ਣ ਚਾਹੇ ਅੰਦਰ ਦਾ ਹੋਵੇ ਜਾਂ ਬਾਹਰ ਦਾ ਦੋਵੇਂ ਹੀ ਖਤਰਨਾਕ
Next articleਦਿਵਾਲੀ ਮੌਕੇ ਸਿਹਤ ਵਿਭਾਗ ਵੱਲੋਂ ਮਿਠਾਈ ਵਿਕਰੇਤਾ ਨੂੰ ਵਧੀਆਂ ਅਤੇ ਮਿਲਾਵਟ ਰਹਿਤ ਮਿਠਾਈਆਂ ਵੇਚਣ ਦੀ ਅਪੀਲ