ਰਜ਼ਾ ਚ ਰਾਜ਼ੀ   

ਅੰਜੂ ਸਾਨਿਆਲ

(ਸਮਾਜ ਵੀਕਲੀ)

ਕਦਮ ਕਦਮ ਜੀਵਨ ਨੇ ਖ਼ੂਬ ਸਿਖਾਇਆ ਸਾਨੂੰ।
ਮੀਤ ਬਣਾਇਆ ਗੀਤ, ਗੀਤ ਨੇ ਗਾਇਆ ਸਾਨੂੰ।
ਜਿਸ ਨੂੰ ਸਮਝ ਹਬੀਬ ਵਸਾਇਆ ਦਿਲ ਵਿੱਚ ਸਾਨੇ,
ਦੇ ਕੇ ਤਾਹਨੇ ਉਸ ਨੇ ਖੂਬ ਰੁਆਇਆ ਸਾਨੂੰ।
ਚੰਗਾ ਕੀਤਾ, ਸਾਨੂੰ ਸ਼ੀਸ਼ਾ ਘੂਰ ਦਿਖਾਇਆ,
ਪਹਿਲਾਂ ਕਾਹਤੋਂ ਐਨਾ ਸਿਰੇ ਚੜ੍ਹਾਇਆ ਸਾਨੂੰ।
ਅਸੀਂ ਐਵੇਂ ਹੀ ਕਿਉਂ ਹੱਕ ਜਤਾਈ ਜਾਂਦੇ ਸੀ,
ਅੱਜ ਸਮਝੇ ਹਾਂ ਜੋ ਵੀ ਤੂੰ ਸਮਝਾਇਆ ਸਾਨੂੰ।
ਅਸੀਸ ਅਸਾਡੀ ਜਿਉਂਦਾ ਵੱਸਦਾ ਰਹਿ ਵੇ ਸੱਜਣਾ!
ਤੇਰੀ ਮਿਹਨਤ, ਇਲਮ ਦੇ ਰਾਹੇ ਪਾਇਆ ਸਾਨੂੰ।
ਐਸੀ ਕਿਸਮਤ ਹਰ ਰਿਸ਼ਤੇ ਨੇ ਠ੍ਹੋਕਰ ਮਾਰੀ,
ਐਪਰ ਰੱਬ ਨੇ ਦਿੱਤਾ ਅਪਣਾ ਸਾਇਆ ਸਾਨੂੰ ।
ਰੰਗੀਨ ਤਮਾਸ਼ੇ ਸਭ ਦੇਖੇ ਇਸ ਦੁਨੀਆਂ ਦੇ,
ਹੁਣ ਸਕਦੀ ਨਾ ਮੋਹ ਵੇ ਰੰਗਲੀ ਮਾਇਆ ਸਾਨੂੰ।
ਜਿਹੜੀ ਕਸਰ ਸੀ ‘ਅੰਜੂ’ ਬਾਕੀ ਉਸਨੇ ਕੱਢੀ,
ਜਿਸ ਨੇ ਆਪ ਮੁਹੱਬਤ ਪਾਠ ਪੜ੍ਹਾਇਆ ਸਾਨੂੰ।
ਅੰਜੂ’ ਸਾਨਿਆਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articlePakistan silently approves security pact with US
Next articleToronto Mayor does bhangra as record 300,000 attend India Bazaar festival