“ਮੈਂ ਤੇ ਤੂੰ “

(ਸਮਾਜ ਵੀਕਲੀ)

ਘਰ ਮੇਰੇ ਦੀ ਰਾਣੀ ਤੂੰ ਹੈ,
ਮੇਰੀ ਪ੍ਰੇਮ ਕਹਾਣੀ ਤੂੰ ਹੈ।

ਜ਼ਿੰਦਗੀ ਦੇ ਹਰ ਸੁਪਨੇ ਦੀ ਤੂੰ,
ਸ਼ੁਰੂ ਤੇ ਅੰਤ ਕਹਾਣੀ ਤੂੰ।

ਤੂੰ ਹੈ ਖੁਸ਼ੀਆਂ ਹਾਸੇ ਮੇਰੇ
ਮੇਰੀ ਚੀਜ਼ ਪਿਆਰੀ ਤੂੰ ਹੈ।

ਤੂੰ ਹੀ ਰੂਹ ਦਾ ਅਸਲ ਸਕੂੰਨ ਏ,
ਮੇਰੀ ਅੱਧੀ ਸਾਰੀ ਤੂੰ ਹੈ।

ਤੂੰ ਹੀ,ਧੁੱਪਾਂ ,ਝੱਖੜ,ਮੇਰੇ
ਠੰਡੀ ਅੰਤ ਕਹਾਣੀ ਤੂੰ ਹੈ।

ਜਿਸ ਨਾਲ ਹੁਣ ਪਹਿਚਾਣ ਹੋਣੀ ਏ,
ਇਸ ਰਾਜੇ ਦੀ ਰਾਣੀ ਤੂੰ ਹੈ।

ਜਿਸ ਨਾਲ਼ ਰੂਹ ਵੀ, ਰੱਜੀ ਰਹਿੰਦੀ,
ਮੇਰੀ ,ਸੁਖਦ ਕਹਾਣੀ ਤੂੰ ਹੈ।

ਜਿਸ ਤੇ ਆਕੇ ਸਭ ਕੁਝ ਮੁੱਕੇ,
ਮੇਰੇ ਦਿਲ ਦੀ ਰਾਣੀ ਤੂੰ ਹੈ।

ਸੰਦੀਪ ਜੋ ਸੁੱਖ ਦਾ ਭਰਦਾ ਰਹਿੰਦਾ,
ਮੇਰੇ ਸਾਂਹ ਦੀ ਰਾਣੀ, ਤੂੰ ਹੈ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

Previous articleਮਜ਼ਦੂਰ ਯੂਨੀਅਨ ਆਰ ਸੀ ਐਫ ਦੀ ਵਰਕਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਆਯੋਜਿਤ
Next articleਲੋਕ ਗੀਤ ਐਂਟਰਟੇਨਮੇੰਟ ਵਲੋਂ ਗਾਇਕ ” ਹਰਬੰਸ ਛੱਤਾ ” ਦਾ ਨਵਾਂ ਟ੍ਰੈਕ ” ਤੇਰੀ ਮੁਹੱਬਤ ” ਹੋਇਆ ਵਿਸ਼ਵ ਭਰ ਵਿੱਚ ਰਿਲੀਜ਼