ਜਾਂਚ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ- ਅਟਵਾਲ
ਕਪੂਰਥਲਾ,(ਸਮਾਜ ਵੀਕਲੀ) (ਕੌੜਾ)-ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਪੰਜਾਬ ਗ੍ਰਾਮੀਣ ਬੈਂਕ ਦੇ ਸਹਿਯੋਗ ਨਾਲ 28 ਅਕਤੂਬਰ ਨੂੰ ਸੁਸਾਇਟੀ ਦੇ ਦਫ਼ਤਰ ਨੇੜੇ ਪੰਜਾਬ ਗ੍ਰਾਮੀਣ ਬੈਂਕ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਦੱਸਿਆ ਕਿ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਡਾ.ਪ੍ਰਦੀਪ ਤਿਵਾੜੀ ਐਮ.ਬੀ.ਬੀ.ਐਸ ਕਰਨਗੇ ।
ਇਸ ਕੈਂਪ ਦਾ ਰਸਮੀ ਉਦਘਾਟਨ ਰੋਹਿਤ ਸਲਾਰੀਆ ਰਿਜਨਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਕਰਨਗੇ,ਜਦਕਿ ਕੇ ਸੁਮਿਤ ਗਰਗ ਕੋਆਡੀਨੇਟਰ ਪੰਜਾਬ ਗ੍ਰਾਮੀਣ ਬੈਂਕ ,ਖੈਰਾਤ ਸਿੰਘ ਬ੍ਰਾਂਚ ਮੈਨੇਜਰ ਭੁਲਾਣਾ ਅਤੇ ਡਾ.ਸੰਦੀਪ ਤਿਵਾੜੀ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ । ਡਾਕਟਰੀ ਜਾਂਚ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly