ਕਿਸਾਨ ਝੋਨੇ ਦੀ ਖਰੀਦਦਾਰੀ ਨਾ ਹੋਣ ਕਰਕੇ ਬੋਰੀਆਂ ਤੇ ਮੰਡੀਆਂ ‘ਚ ਰਾਤਾਂ ਕੱਟਣ ਲਈ ਮਜਬੂਰ – ਮਿੱਠੂ ਚੱਡਾ

ਦਾਣਾ ਮੰਡੀ ਵਿਖੇ ਕਿਸਾਨ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਪੰਜਾਬ ਯੂਥ ਵਿੰਗ ਦੇ ਸੀਨੀਅਰ ਆਗੂ ਮਿੱਠੂ ਚੱਡਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਕਿਸਾਨਾਂ ਵੱਲੋਂ ਦਿਨ-ਰਾਤ ਇੱਕ ਕਰਕੇ ਪਾਲੀ ਝੋਨੇ ਦੀ ਫਸਲ ਦੀ ਮੰਡੀਆਂ ਵਿੱਚ ਖਰੀਦਦਾਰੀ ਨਾ ਹੋਣ ਕਰਕੇ ਕਿਸਾਨਾਂ ਦੀਆਂ ਤਕਲੀਫਾਂ ਸੁਣਨ ਲਈ ਜਲੰਧਰ ਬਾਈਪਾਸ ਰੋਡ ਸਥਿਤੀ ਦਾਣਾ ਮੰਡੀ ਪੁੱਜੇ ਭਾਜਪਾ ਪੰਜਾਬ ਯੂਥ ਵਿੰਗ ਦੇ ਸੀਨੀਅਰ ਨੌਜਵਾਨ ਆਗੂ ਮਰਿਘਵੀਰ ਸਿੰਘ ਮਿੱਠੂ ਨੇ  ਮੰਡੀ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਦਿਨ-ਰਾਤ ਇੱਕ ਕਰਕੇ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ  ਕਿਸਾਨ ਵੇਚਣ ਲਈ ਤਰਸ ਰਿਹਾ ਹੈ ਜਦਕਿ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਅਤੇ ਕਿਸਾਨ ਹਿਤੈਸ਼ੀ ਕਹਿਣ ਵਾਲੀ ‘ਆਪ’ ਸਰਕਾਰ ਦੇ ਆਪਣੇ ਸੂਬਾ ਪੰਜਾਬ ਦਾ ਕਿਸਾਨ ਅਪਣੀ ਫਸਲ ਵੇਚਣ ਲਈ ਕਰੀਬ ਪਿਛਲੇ 10 ਦਿਨਾਂ ਤੋਂ ਖਰੀਦਦਾਰ ਆਉਣ ਦਾ ਮੁੰਹ ਦੇਖ ਰਿਹਾ ਹੈ। ਮਿੱਠੂ ਚੱਡਾ ਨੇ ਦੱਸਿਆ ਕਿ ਅੱਜ ਕਿਸਾਨਾਂ ਦਾ ਦੁੱਖ ਦਰਦ ਸੁਣਨ ਵਾਲਾ ਕੋਈ ਨਹੀਂ।  ਉਨ੍ਹਾਂ ਦੱਸਿਆ ਕਿ ਹਰਨੇਕ ਸਿੰਘ ਅਤੇ ਬਚਿੱਤਰ ਸਿੰਘ ਨਾਮਕ ਕਿਸਾਨ ਨੇ ਅਪਣਾ ਦੁੱਖੜਾ ਸੁਣਾਉਂਦੇ ਹੋਏ ਕਿਹਾ ਕਿ ਉਹ ਪਿਛਲੇ 10 ਦਿਨਾਂ ਤੋਂ ਆਪਣੀ ਝੋਨੇ ਦੀ ਫਸਲ ਨੂੰ ਲੈ ਕੇ ਮੰਡੀ ਵਿੱਚ ਬੈਠਾ ਹੈ ਜਦ ਕਿ ਉਸ ਦੀ ਸੋਨੇ ਵਰਗੀ ਫਸਲ ਨੂੰ ਖਰੀਦਣ ਵਾਲਾ ਅਜੇ ਤੱਕ ਕੋਈ ਆਇਆ ਨਹੀਂ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਨਾ ਹੋਣ ਕਰਕੇ ਉਸ ਦਾ ਹੋਰ ਕਾਰੋਬਾਰ ਵੀ ਠੱਪ ਹੋਇਆ ਪਿਆ ਹੈ ਤੇ ਘਰ ਵਿੱਚ ਰੋਜ਼ੀ ਰੋਟੀ ਦੀ ਚਿੰਤਾ ਸਤਾ ਰਹੀ ਹੈ। ਨਾਨਕ ਸਿੰਘ ਨੇ ਦੱਸਿਆ ਕਿ ਦਿਨ ਰਾਤ ਕਰਕੇ ਪਾਲੀ ਝੋਨੇ ਦੀ ਫਸਲ ਤੇ ਉਨ੍ਹਾਂ ਨੇ ਕਈ ਉਮੀਦਾਂ ਲਗਾਈਆਂ ਸਨ, ਪਰੰਤੂ ਅਫ਼ਸੋਸ ਕਿ ਉਸ ਵੱਲੋਂ 10 ਦਿਨ ਪਹਿਲਾ ਝੋਨੇ ਦੀ ਫਸਲ ਦੀ ਕਟਾਈ ਕਰਕੇ ਮੰਡੀ ਵਿੱਚ ਲਿਆਂਦੀ ਗਈ ਹੈ ਪਰ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਵੀ ਝੋਨੇ ਦੀ ਖਰੀਦ ਨਹੀਂ ਹੋ ਰਹੀ। ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀ ਫਸਲ ਵੇਚਣ ਲਈ ਪਿਛਲੇ 10 ਦਿਨਾਂ ਤੋਂ ਮੰਡੀਆਂ ਵਿੱਚ ਹੀ ਰਾਤਾਂ ਕੱਟ ਰਹੇ ਅਤੇ ਰਾਤ ਵੇਲੇ ਝੋਨੇ ਦੀਆਂ ਬੋਰੀਆਂ ‘ਤੇ ਸੌਣ ਲਈ ਮਜਬੂਰ ਹੋ ਰਹੇ ਹਨ। ਮਿੱਠੂ ਚੱਡਾ ਨੇ ਦੱਸਿਆ ਕਿ ਫਸਲ ਦੀ ਪਹਿਰੇਦਾਰੀ ਕਿਸਾਨਾਂ ਵੱਲੋਂ ਰਲ-ਮਿਲ ਕੇ ਕੀਤੀ ਜਾ ਰਹੀ ਹੈ ਤਾਂ ਜੋ ਫਸਲ ਮੰਡੀ ਵਿੱਚੋਂ ਚੋਰੀ ਨਾ ਹੋ ਜਾਵੇ। ਉਹਨਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਪਹੁੰਚ ਚੁੱਕੀ ਝੋਨੇ ਦੀ ਫਸਲ ਦੀ ਤੁਰੰਤ ਸਰਕਾਰੀ ਖਰੀਦ ਕਰਵਾਈ ਜਾਵੇ ਤਾਂ ਜੋ ਕਿਸਾਨ ਆਪਣੀ ਫਸਲ ਵੇਚ ਕੇ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਜਾ ਸਕਣ।  ਇਸ ਮੌਕੇ ਮਿੱਠੂ ਚੱਡਾ ਨਾਲ ਅਜਿੰਦਰ ਦਿਉਲ, ਅੰਮ੍ਰਿਤ ਸਮੀਰ ਸਿੰਘ,  ਰੋਹਿਤ ਮੌਦਗਿੱਲ,  ਗੁਰਪ੍ਰੀਤ ਸਿੰਘ, ਬਿੱਟੂ ਕੁਮਾਰ, ਹਰਬਖਸ਼ ਸਿੰਘ, ਅਦਿੱਤਿਆ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਹਾਸ ਵਿਅੰਗ
Next articleਪ੍ਰਾਇਮਰੀ ਸਕੂਲਾਂ ਦੀਆਂ 45ਵੀਆਂ ਜਿਲ੍ਹਾ ਪੱਧਰੀ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਦੂਸਰੇ ਦਿਨ ਹੋਏ ਰੌਚਿਕ ਮੁਕਾਬਲੇ