HOME 3 ਮਹੀਨੇ ਤੱਕ ਮਾਂ ਦੇ ਪਿੰਜਰ ਕੋਲ ਰਿਹਾ ਬੇਟਾ, ਨਹੀਂ ਕੀਤਾ ਅੰਤਿਮ...

3 ਮਹੀਨੇ ਤੱਕ ਮਾਂ ਦੇ ਪਿੰਜਰ ਕੋਲ ਰਿਹਾ ਬੇਟਾ, ਨਹੀਂ ਕੀਤਾ ਅੰਤਿਮ ਸੰਸਕਾਰ; ਕਾਰਨ ਤੁਹਾਨੂੰ ਹੈਰਾਨ ਕਰ ਦੇਵੇਗਾ

2

ਗੁਹਾਟੀ— ਅਸਾਮ ਦੇ ਗੁਹਾਟੀ ਦੇ ਜੋਤੀਕੁਚੀ ਇਲਾਕੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜੈਦੀਪ ਦੇਵ (40) ਨੇ ਆਪਣੀ ਮਾਂ ਪੂਰਨਿਮਾ ਦੇਵੀ ਦੀ ਲਾਸ਼ ਨੂੰ ਤਿੰਨ ਮਹੀਨੇ ਤੱਕ ਘਰ ਵਿੱਚ ਰੱਖਿਆ। ਪੁਲਸ ਨੇ ਦੱਸਿਆ ਕਿ ਜੈਦੀਪ ਨੂੰ ਦਿਮਾਗੀ ਤੌਰ ‘ਤੇ ਬਿਮਾਰ ਹੋਣ ਦੇ ਸ਼ੱਕ ‘ਚ ਹਿਰਾਸਤ ‘ਚ ਲਿਆ ਗਿਆ ਹੈ। ਘਰ ਦੇ ਅੰਦਰੋਂ ਪੂਰਨਿਮਾ ਦੇਵੀ ਦਾ ਪਿੰਜਰ ਮਿਲਿਆ ਸੀ। ਪੁਲਿਸ ਮੁਤਾਬਕ ਜੈਦੀਪ ਨੂੰ ਵਿਸ਼ਵਾਸ ਸੀ ਕਿ ਉਸ ਦੀ ਮਾਂ ਦੁਬਾਰਾ ਜ਼ਿੰਦਾ ਹੋ ਜਾਵੇਗੀ। ਉਹ ਹਰ ਰੋਜ਼ ਮਾਂ ਲਈ ਖਾਣਾ ਲੈ ਕੇ ਆਉਂਦਾ ਸੀ ਅਤੇ ਪੂਜਾ ਵੀ ਕਰਦਾ ਸੀ ਜਾਣਕਾਰੀ ਮੁਤਾਬਕ ਪੂਰਨਿਮਾ ਦੇਵੀ ਦੀ ਤਿੰਨ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਜੈਦੀਪ ਨੇ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ। ਜੈਦੀਪ ਮਾਨਸਿਕ ਤੌਰ ‘ਤੇ ਬਿਮਾਰ ਸੀ ਅਤੇ ਧਾਰਮਿਕ ਰਸਮਾਂ ‘ਚ ਵਿਸ਼ਵਾਸ ਰੱਖਦਾ ਸੀ। ਜੈਦੀਪ ਆਪਣੀ ਮਾਂ ਦੀ ਪੈਨਸ਼ਨ ‘ਤੇ ਨਿਰਭਰ ਸੀ। ਪੁਲਸ ਨੇ ਜੈਦੀਪ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਜੈਦੀਪ ਦੀ ਇਸ ਹਰਕਤ ਤੋਂ ਲੋਕ ਹੈਰਾਨ ਹਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article26 ਅਕਤੂਬਰ ਤੋਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕਿਸਾਨ ਮੋਰਚੇ ਲਗਾਉਣਗੇ, ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।
Next articleਕੋਹਿਨੂਰ ਕੌਰ (08 ਸਾਲ) ਨੇ ਜਿਲ੍ਹਾ ਪੱਧਰੀ ਕਰਾਟੇ ਮੁਕਾਬਲ ਵਿੱਚ ਜਿੱਤਿਆ ਸੋਨ ਤਮਗਾ