ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਧਰਮਾਣੀ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ ( ਪੰਜਾਬ ) ਵਿਖੇ ਬਹੁਤ ਵਧੀਆ ਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ਼ ਮੈਗਾ ਪੀ.ਟੀ.ਐਮ. ( ਮਾਪੇ – ਅਧਿਆਪਕ ਮਿਲਣੀ ) ਕਰਵਾਈ ਗਈ। ਇਸ ਵਿੱਚ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ – ਪਿਤਾ ਨੇ ਬਹੁਤ ਹੀ ਗਰਮ ਜੋਸ਼ੀ ਦੇ ਨਾਲ ਭਾਗੀਦਾਰੀ ਦਰਜ ਕਰਵਾਈ। ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਮਾਤਾ – ਪਿਤਾ ਨੇ ਨਾਲ਼ ਵਿਦਿਆਰਥੀਆਂ ਸੰਬੰਧੀ ਵਿਸਥਾਰ ਪੂਰਵਕ ਗੱਲਬਾਤ ਕੀਤੀ ਅਤੇ ਵਿਦਿਆਰਥੀ ਦੀ ਪੜ੍ਹਾਈ , ਉਹਨਾਂ ਦੇ ਸਰਬਪੱਖੀ ਵਿਕਾਸ ਤੇ ਉਹਨਾਂ ਦੀ ਪ੍ਰਗਤੀ ਬਾਰੇ ਮਾਪਿਆਂ ਨਾਲ਼ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਮੌਕੇ ਚਾਹ – ਪਾਣੀ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਪਿੰਡ ਵਿੱਚ ਨਵੀਆਂ ਬਣੀਆਂ ਪੰਚਾਇਤਾਂ ਦੇ ਸਰਪੰਚ ਤੇ ਪੰਜ ਸਾਹਿਬਾਨ/ ਗ੍ਰਾਮ ਪੰਚਾਇਤਾਂ ਨੂੰ ਵੀ ਸਨਮਾਨ – ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੋਜੈਕਟਰ , ਐਲ.ਈ.ਡੀ. ਤੇ ਨਵੀਆਂ ਤਕਨੀਕਾਂ ਦੇ ਨਾਲ਼ ਤੇ ਦੋਸਤਾਨਾ ਮਾਹੌਲ ਦੇ ਨਾਲ਼ ਵਿਦਿਆਰਥੀਆਂ ਨੂੰ ਵਧੀਆ ਢੰਗ ਨਾਲ਼ ਪੜ੍ਹਾਈ ਕਰਵਾਈ ਜਾ ਰਹੀ ਹੈ। ਬੱਚਿਆਂ ਦੀ ਸਿਹਤ ਦੀ ਜਾਂਚ ਵੀ ਸਮੇਂ – ਸਮੇਂ ‘ਤੇ ਕੀਤੀ ਨਿਰੰਤਰ ਮੁਫ਼ਤ ਕੀਤੀ ਜਾਂਦੀ ਹੈ। ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕਾਂ , ਸੁਰੱਖਿਆ ਦੇ ਪ੍ਰਬੰਧ , ਵਧੀਆ ਮਿੱਡ – ਡੇਅ – ਮੀਲ , ਮੁਫਤ ਪੁਸਤਕਾਂ , ਮੁਫਤ ਵਰਦੀ ਦਿੱਤੀ ਜਾਂਦੀ ਹੈ। ਦੂਰ – ਦੁਰਾਡੇ ਪੜ੍ਹਨ ਲਈ ਆਉਣ – ਜਾਣ ਲਈ ਬਸ ਦੀ ਸਹੂਲਤ , ਸਮਰ ਕੈਂਪ , ਬਾਲ – ਸਭਾ , ਪਾਰਦਰਸ਼ਤਾ , ਲਾਇਬਰੇਰੀ ਦਾ ਪ੍ਰਬੰਧ ਆਦਿ ਇਹ ਸਭ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸੀ.ਈ.ਪੀ. /ਮਿਸ਼ਨ ਸਮਰੱਥ ਜਿਹੇ ਲਾਹੇਬੰਦ ਪ੍ਰੋਜੈਕਟ ਵੀ ਚਲਾਏ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਹਨਾਂ ਨੇ ਸਕੂਲ ਵਿੱਚ ਵੱਧ ਤੋਂ ਵੱਧ ਦਾਖਲਾ ਕਰਵਾਉਣ ਲਈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਾਪਿਆਂ ਦੇ ਸਹਿਯੋਗ ਦੀ ਮੰਗ ਕੀਤੀ ਤੇ ਵਿਦਿਆਰਥੀਆਂ ਦੇ ਮਾਤਾ – ਪਿਤਾ ਨੂੰ ਯਕੀਨ ਦਵਾਇਆ ਕਿ ਉਹਨਾਂ ਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਸੁਰੱਖਿਅਤ ਮਾਹੌਲ ਵਿੱਚ ਚੰਗੀ ਸਿੱਖਿਆ ਤੇ ਨੈਤਿਕ ਸਿੱਖਿਆ ਦੇ ਕੇ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਸਾਹਿਤ ਪੜਨ ਅਤੇ ਲਿਖਣ ਨਾਲ਼ ਵੀ ਜੋੜਿਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਪ੍ਰਗਤੀ ਕਾਰਡ ਵੀ ਅਧਿਆਪਕਾਂ ਵਲੋਂ ਦਿੱਤੇ ਗਏ। ਇਸ ਮੌਕੇ ਸਕੂਲ ਮੁਖੀ ਮੈਡਮ ਅਮਨਪ੍ਰੀਤ ਕੌਰ , ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਸ਼ਾਮ ਲਾਲ , ਸਮੂਹ ਸਕੂਲ ਸਟਾਫ਼ , ਨਵੀਆਂ ਬਣੀਆਂ ਪੰਚਾਇਤਾਂ ਦੇ ਸਰਪੰਚ ਤੇ ਪੰਚ ਸਾਹਿਬਾਨ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly