ਲਖਬੀਰ ਸਿੰਘ ਨਿਜ਼ਾਮਪੁਰ ਸੀਨੀਅਰ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਹੋਏ ਗੁਰਦੁਆਰਾ ਬੇਰ ਸਾਹਿਬ ਨਤਮਸਤਕ

ਫੋਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪ੍ਰਬੰਧਕਾਂ ਵੱਲੋਂ ਲਖਬੀਰ ਸਿੰਘ ਨਿਜ਼ਾਮਪੁਰ ਨੂੰ ਸਨਮਾਨਿਤ ਕਰਦੇ ਹੋਏ

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੰਵਾਦ ਰਚਾਉਣ ਦਾ ਸਿਧਾਂਤ ਦਿੱਤਾ – ਨਿਜ਼ਾਮਪੁਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੰਵਾਦ ਰਚਾਉਣ ਦਾ ਸਿਧਾਂਤ ਦਿੱਤਾ ਅਤੇ ਕਿਰਤ ਨਾਲ ਜੋੜਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਲਖਬੀਰ ਸਿੰਘ ਨਿਜ਼ਾਮਪੁਰ ਸੀਨੀਅਰ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਅਤੇ ਮੈਂਬਰ ਸੰਯੁਕਤ ਕਿਸਾਨ ਮੋਰਚਾ ਦਿੱਲੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਹੱਥੀਂ ਲਗਾਈਂ ਬੇਰੀ ਦੇ ਦਰਸ਼ਨ ਕਰਨ ਮੌਕੇ ਕਹੇਂ। ਉਹਨਾਂ ਕਿਹਾ ਕਿ ਅੱਜ ਖੇਤੀ ਅਤੇ ਕਿਰਤੀਆਂ ਦੇ ਵਿਰੁੱਧ ਕਾਲ਼ੇ ਕਾਨੂੰਨ ਬਣਾਏ ਜਾ ਰਹੇ ਹਨ।

ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਕਿਸਾਨ ਆਗੂ ਅਮਰਜੀਤ ਸਿੰਘ ਸ਼ਾਲਾ ਪੁਰ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ, ਮਾਸਟਰ ਚਰਨ ਸਿੰਘ ਹੈਬਤਪੁਰ,ਕੰਵਲਨੈਨ ਸਿੰਘ ਕੇਨੀ ਡਡਵਿੰਡੀ, ਮਹਿੰਦਰ ਸਿੰਘ ਨੰਬਰਦਾਰ ਮੋਖੇ, ਜਗਰੂਪ ਸਿੰਘ ਮੋਖੇ, ਜਸਵੰਤ ਸਿੰਘ ਕਰਮਜੀਤ ਪੁਰ, ਫ਼ਕੀਰ ਸਿੰਘ ਮੋਖੇ, ਗੁਰਮੇਲ ਸਿੰਘ, ਰੇਸ਼ਮ ਸਿੰਘ, ਸਰਵਨ ਸਿੰਘ, ਜੱਗੀ ਕਰਮਜੀਤ ਪੁਰ, ਸੁਖਦੇਵ ਸਿੰਘ ਮਾਛੀਜੋਆ , ਬਲਦੇਵ ਸਿੰਘ ਪਰਮਜੀਤ ਪੁਰ, ਸੰਤਾਂ ਸਿੰਘ, ਤਾਰਾ ਸਿੰਘ ਭੈਣੀ ਹੁਸੇਖਾ, ਬਲਬੀਰ ਸਿੰਘ ਜੈਨਪੁਰ, ਦਲਬੀਰ ਸਿੰਘ ਢਿੱਲੋਂ, ਅਜੀਤ ਸਿੰਘ ਅੌਜਲਾ, ਮਹਿੰਗਾ ਸਿੰਘ ਠੱਟਾ ਨਵਾਂ, ਯੁਵਰਾਜ ਸਿੰਘ ਹੈਬਤਪੁਰ, ਗੁਰਮੀਤ ਸਿੰਘ, ਜੱਸਪ੍ਰੀਤ ਸਿੰਘ, ਸੁਖਵਿੰਦਰ ਸਿੰਘ ਚੱਕ ਕੋਟਲਾ, ਮੁਖਤਾਰ ਸਿੰਘ ਸਰਪੰਚ ਅੰਮ੍ਰਿਤਪੁਰ ਜਸਵੰਤ ਸਿੰਘ ਅੰਮ੍ਰਿਤਪੁਰ, ਸੁਖਦੇਵ ਸਿੰਘ ਚੌਧਰੀ ਵਾਲਾ ਆਦਿ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਦਲਿਆ ਸੱਭਿਆਚਾਰ
Next article*ਆਮ ਆਦਮੀ ਦੀ ਆਵਾਜ਼-43*