ਸ. ਹਰਜੋਤ ਸਿੰਘ ਬੈਂਸ ਜੀ ਨੂੰ ਕੀਤਾ ਸਨਮਾਨਿਤ

( ਅਨੰਦਪੁਰ ਸਾਹਿਬ ) (ਸਮਾਜ ਵੀਕਲੀ) ਧਰਮਾਣੀ -ਸ਼੍ਰੀ ਮਹਾਰਿਸ਼ੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਸੰਬੰਧੀ ਗੰਗੂਵਾਲ ਬਾਸੋਵਾਲ ਕਲੌਨੀ ਤੋਂ ਵਿਸ਼ਾਲ ਸ਼ੋਭਾ – ਯਾਤਰਾ ਕੱਢੀ ਗਈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈੰਸ ਜੀ ਨੂੰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੌਨੀ ਦੇ ਪ੍ਰਧਾਨ ਅਤੇ ਬਾਸੋਵਾਲ ਕਲੌਨੀ ਦੇ ਸਰਪੰਚ ਸ਼੍ਰੀ ਲੱਕੀ ਕਪਿਲਾ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਵਾਲਮੀਕੀ ਮੰਦਿਰ ਕਮੇਟੀ ਦੇ ਪ੍ਰਧਾਨ ਸੂਬੇ ਸਿੰਘ ਤੇ ਵਾਈਸ ਪ੍ਰਧਾਨ ਪ੍ਰਦੀਪ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸੂਬੇ ਸਿੰਘ , ਵਾਈਸ ਪ੍ਰਧਾਨ ਪ੍ਰਦੀਪ ਕੁਮਾਰ , ਸੈਕਟਰੀ ਰਵੀ ਕੁਮਾਰ , ਕੈਸ਼ੀਅਰ ਕਰਨ ਕੁਮਾਰ , ਸੰਜੀਵ ਕੁਮਾਰ ਸੰਜੀ , ਕੁਲਦੀਪ ਸਿੰਘ , ਸੰਜੀਵ ਕੁਮਾਰ , ਸ਼ੰਨੂ , ਰਾਜਕੁਮਾਰ ਰੀਂਪੂ , ਮਾਸਟਰ ਸੰਜੀਵ ਧਰਮਾਣੀ ,  ਸੁਨੀਲ ਕੁਮਾਰ ਕੁੱਕੀ , ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਪ੍ਰਧਾਨ ਤੇ ਬਾਸੋਵਾਲ ਕਲੋਨੀ ਦੇ ਸਰਪੰਚ ਲੱਕੀ ਕਪਿਲਾ , ਕਰਮਜੀਤ ਲੱਕੀ , ਪਰਮਜੀਤ ਕੁਮਾਰ ਚੀਟੂ ,  ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸੱਚਾ ਧਰਮ”
Next articleਪੰਜਾਬ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਨਿਰਮਲ ਸਿੰਘ ਭੌਰ ਦਾ ਦਿਹਾਂਤ, ਕੈਲੀਫੋਰਨੀਆ ਦੇ ਯੂਬਾ ਸ਼ਹਿਰ ਵਿੱਚ ਆਖਰੀ ਸਾਹ ਲਏ।