ਚੰਡੀਗੜ੍ਹ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਰੇ ਪੰਜਾਬੀ ਭੈਣ ਭਾਈ ਜਾਣਦੇ ਹਨ ਕਿ ਪੰਡਿਤ ਰਾਓ ਸਾਹਿਬ ਕਰਨਾਟਕਾ ਦੇ ਨਿਵਾਸੀ ਹੁੰਦੇ ਹੋਏ ਮਾਂ ਬੋਲੀ ਪੰਜਾਬੀ ਨੂੰ ਇਨਾਂ ਪਿਆਰ ਕਰਦੇ ਹਨ ਮਾਨਯੋਗ ਹਾਈਕੋਰਟ ਵੱਲੋਂ ਉਹਨਾਂ ਨੇ ਆਵਾਜ਼ ਪ੍ਰਦੂਸ਼ਣ ਕਾਨੂੰਨ ਸਾਰਥਿਕ ਰੂਪ ਵਿੱਚ ਪਾਸ ਕਰਾਇਆ ਹੈ ਤੇ ਘਟੀਆ ਗਾਇਕੀ ਬੀਬੀਆਂ ਭੈਣਾਂ ਬਾਰੇ ਬੁਰੇ ਲਫਜ਼ ਲਿਖੇ ਹੋਏ ਗੀਤਾਂ ਗਾਉਣ ਤੇ ਰਿਕਾਰਡ ਕਰਵਾਉਣ ਉੱਤੇ ਪਾਬੰਦੀ ਲਗਾਉਣ ਸਬੰਧੀ ਕਾਨੂੰਨ ਪਾਸ ਕਰਾਇਆ ਹੋਇਆ ਹੈ। ਅਗਲੀ ਕਾਰਵਾਈ ਤਹਿਤ ਪੰਡਿਤਰਾਓ ਨੇ ਦਲਜੀਤ ਦੁਸਾਂਝ ਨੂੰ 26 ਅਕਤੂਬਰ 2024 ਨੂੰ ਦਿੱਲੀ ਦੇ ਸ਼ੋਅ ਵਿੱਚ ਅਲਕੋਹਲ ਅਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ।
ਪੰਡਿਤਰਾਓ ਦਾ ਕਹਿਣਾ ਹੈ ਕਿ ਜੇਕਰ ਦਲਜੀਤ ਦੁਸਾਂਝ ਪੱਗ ਬੰਨ੍ਹ ਕੇ ਅਜਿਹੇ ਮਾੜੇ ਗੀਤ ਗਾਉਂਦਾ ਹੈ ਤਾਂ ਉਹ ਇਸ ਮਾਮਲੇ ਨੂੰ ਅਦਾਲਤ ‘ਚ ਲੈ ਕੇ ਜਾਣਗੇ।
ਪੰਡਿਤਰਾਓ ਦਾ ਕਹਿਣਾ ਹੈ ਕਿ ਉਹ ਦਸਤਾਰ ਦੀ ਸ਼ਾਨ ਲਈ ਲੜ ਰਹੇ ਹਨ ।
ਉਹ ਅੱਗੇ ਕਹਿੰਦਾ ਹੈ ਕਿ ਉਹ ਸਾਫ਼ ਸੁਥਰੇ ਗੀਤਾਂ ਲਈ ਲੜ ਰਿਹਾ ਹੈ, ਜੋ ਵੀ ਕੋਈ ਗਾਇਕ ਗੀਤਕਾਰ ਅਜਿਹੀ ਗਲਤੀ ਕਰੇਗਾ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਹਮੇਸ਼ਾ ਹਾਜ਼ਰ ਹੈ।
https://play.google.com/store/apps/details?id=in.yourhost.samajweekly