HOME ਹੁਣ ਸਿਹਤ ਰਿਕਾਰਡ ਰਹਿਣਗੇ ਇੱਕ ਕਲਿੱਕ ਦੀ ਦੂਰੀ ‘ਤੇ, ਬਣਵਾਓ ਆਭਾ ਆਈ.ਡੀ....

ਹੁਣ ਸਿਹਤ ਰਿਕਾਰਡ ਰਹਿਣਗੇ ਇੱਕ ਕਲਿੱਕ ਦੀ ਦੂਰੀ ‘ਤੇ, ਬਣਵਾਓ ਆਭਾ ਆਈ.ਡੀ. : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

9

– ਹਸਪਤਾਲਾਂ ਵਿੱਚ ਲੰਬੀਆਂ ਕਤਾਰਾਂ ਵਿੱਚ ਲੱਗਣ ਦੀ ਨਹੀਂ ਪਵੇਗੀ ਲੋੜ 

ਨਵਾਂਸ਼ਹਿਰ   (ਸਮਾਜ ਵੀਕਲੀ)   (ਮਨੋਰੰਜਨ ਕਾਲੀਆ)  – : ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਹਰ ਨਾਗਰਿਕ ਨੂੰ ਡਿਜੀਟਲ ਸਿਹਤ ਪ੍ਰਣਾਲੀ ਨਾਲ ਜੋੜਨ ਲਈ ਆਭਾ ਆਈ.ਡੀ. ਬਣਾਉਣ ਦੀ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਆਭਾ ਆਈ.ਡੀ. ਆਉਣ ਵਾਲੇ ਸਮੇਂ ਦੇ ਸਿਹਤ ਸੰਭਾਲ ਸਿਸਟਮ ਦਾ ਮੂਲ ਆਧਾਰ ਬਣੇਗੀ। ਉਨ੍ਹਾਂ ਦੱਸਿਆ ਕਿ ਆਭਾ ਆਈ.ਡੀ. ਇੱਕ 14 ਅੰਕਾਂ ਦਾ ਵਿਲੱਖਣ ਡਿਜੀਟਲ ਹੈਲਥ ਅਕਾਊਂਟ ਨੰਬਰ ਹੈ, ਜੋ ਨਾਗਰਿਕਾਂ ਦੇ ਸਿਹਤ ਰਿਕਾਰਡ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਇੱਕਜੁੱਟ ਢੰਗ ਨਾਲ ਸੰਭਾਲਦਾ ਹੈ। ਇਸ ਨਾਲ ਮਰੀਜ਼ਾਂ ਨੂੰ ਆਪਣੀਆਂ ਮੈਡੀਕਲ ਰਿਪੋਰਟਾਂ ਅਤੇ ਇਲਾਜ ਸਬੰਧੀ ਵੇਰਵੇ ਵਾਰ-ਵਾਰ ਨਾਲ ਲਿਜਾਣ ਦੀ ਲੋੜ ਨਹੀਂ ਰਹਿੰਦੀ ਅਤੇ ਸਿਹਤ ਸੇਵਾਵਾਂ ਹੋਰ ਤੇਜ਼, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਦੀਆਂ ਹਨ। ਸਿਵਲ ਸਰਜਨ ਨੇ ਕਿਹਾ ਕਿ ਜਿਵੇਂ ਆਧਾਰ ਕਾਰਡ ਹਰ ਨਾਗਰਿਕ ਦੀ ਪਛਾਣ ਦਾ ਅਹਿਮ ਦਸਤਾਵੇਜ਼ ਹੈ, ਉਸੇ ਤਰ੍ਹਾਂ ਆਭਾ ਆਈ.ਡੀ. ਡਿਜੀਟਲ ਸਿਹਤ ਖੇਤਰ ਵਿੱਚ ਇੱਕ ਅਹਿਮ ਪਛਾਣ ਬਣਨ ਜਾ ਰਹੀ ਹੈ। ਇਹ ਨਾਗਰਿਕਾਂ ਨੂੰ ਆਪਣਾ ਸਿਹਤ ਰਿਕਾਰਡ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੋਂ ਪ੍ਰਾਪਤ ਕਰਨ ਦੀ ਸੁਵਿਧਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਆਭਾ ਆਈ.ਡੀ. ਬਣਾਉਣਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਇਸ ਲਈ ਸਿਰਫ਼ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਅਤੇ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ। ਨਾਗਰਿਕ ਘਰ ਬੈਠੇ ਆਨਲਾਈਨ ਜਾਂ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਖੇ ਜਾ ਕੇ ਆਪਣੀ ਆਭਾ ਆਈ.ਡੀ. ਤਿਆਰ ਕਰਵਾ ਸਕਦੇ ਹਨ। ਡਾ. ਗੁਰਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੀ ਆਭਾ ਆਈ.ਡੀ. ਬਣਾਉਣ ਅਤੇ ਡਿਜੀਟਲ ਸਿਹਤ ਕ੍ਰਾਂਤੀ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਆਭਾ ਆਈ.ਡੀ. ਨਾ ਸਿਰਫ਼ ਸਿਹਤ ਰਿਕਾਰਡਾਂ ਦੀ ਸੁਰੱਖਿਆ ਯਕੀਨੀ ਬਣਾਉਂਦੀ ਹੈ, ਸਗੋਂ “ਇੱਕ ਰਾਸ਼ਟਰ-ਇੱਕ ਡਿਜੀਟਲ ਹੈਲਥ ਰਿਕਾਰਡ” ਦੇ ਸੁਪਨੇ ਨੂੰ ਵੀ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ
Next articleਬੈਲਫਾਸਟ ਹਿੰਸਾ ਦੇ ਦੋਸ਼ੀਆਂ ਨੂੰ ਕਾਨੂੰਨ ਦੀ ਪੂਰੀ ਸਖ਼ਤੀ ਦਾ ਸਾਹਮਣਾ ਕਰਨਾ ਪਵੇਗਾ – ਕੀਰ ਸਟਾਰਮਰ