ਨਿਰੋਗੀ ਜੀਵਨ ਤੇ ਲੰਬੀ ਉਮਰ (ਚੋਥਾ ਅੰਕ)

ਡਾ. ਲਵਪ੍ਰੀਤ ਕੌਰ "ਜਵੰਦਾ"
ਡਾ. ਲਵਪ੍ਰੀਤ ਕੌਰ “ਜਵੰਦਾ”
(ਸਮਾਜ ਵੀਕਲੀ) ਆਪਾ ਪਿਛਲੇ ਅੰਕ ਵਿੱਚ ਸ਼ਰੀਰ ਨੂੰ ਨਿਰੋਗ ਰੱਖਣ ਲਈ
ਆਯੁਰਵੈਦ ਅਨੁਸਾਰ ਤਿਰਦੋਸ਼ ਬਾਰੇ ਜਿਕਰ ਕੀਤਾ ਸੀ।ਅੱਜ ਤੁਸੀ ਇਸ ਚੋਥੇ ਅੰਕ ਵਿਚ ਤਿਰਦੋਸ਼ (ਬਾਤ, ਪਿੱਤ, ਕੱਫ) ਦੇ ਖਰਾਬ ਹੋਣ ਦੇ  ਕਾਰਣਾ ਬਾਰੇ ਪੜ੍ਹੋਗੇ :-
         ਗਰਬ ਤੋਂ ਲੈਕੇ ਉਸਦੀ  ਉਤਪਤੀ, ਉਸਦੇ ਆਚਰਣ, ਉਸਦੇ ਖਾਣਪੀਣ, ਰਹਿਣ ਸਹਿਣ ,ਦੇਨਿਕ ਕ੍ਰਿਆਵਾਂ, ਰਾਤ੍ਰਿ ਕ੍ਰਿਆਵਾਂ, ਮੌਸਮੀ ਕ੍ਰਿਆਵਾਂ, ਵਿਰੁੱਧ ਖਾਣਾ ਪੀਣਾ ,ਕਸਰਤ ਕਰਨਾ,ਜਿਆਦਾ ਭੋਗ ਵਿਲਾਸ,ਆਦਿ ਅਨੇਕ ਕਾਰਨਾਂ ਤੇ ਨਿਰਭਰ ਕਰਦਾ ਹੈ।
ਪ੍ਰਭਾਵ (ਅਸਰ):- ਜਦੋਂ ਸ਼ਰੀਰ ਵਿਚ ਤਿਰਦੋਸ਼ ਖਰਾਬ ਹੋ ਜਾਂਦਾ ਤਾਂ ਸਾਡੇ ਸਰੀਰ ਦੇ ਅੰਦਰੂਨੀ ਅੰਗ ਜਿਗਰ,ਪੇਟ, ਦਿਲ, ਗੁਰਦੇ,ਸ਼ਰੀਰ ਦੇ ਜੋੜ ,ਨਾੜੀਆਂ, ਅਲਗ ਅਲਗ ਅੰਗਾਂ ਨੂੰ ਪ੍ਰਭਾਵਿਤ ਕਰਦਾ। ਜਿਸ ਨਾਲ  ਸ਼ਰੀਰਕ ਅੰਗਾ ਦੀਆਂ ਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ ਤੇ ਸਾਨੂੰ ਬੁਖਾਰ ਦਸਤ,ਦਰਦ, ਅਵਸਾਦ ਪੈਦਾ ਕਰਕੇ ਸਾਨੂੰ ਸੰਕੇਤ ਵੀ ਮਿਲਦਾ ਹੈ ।ਅਗਰ ਰੋਗ ਸ਼ੁਰੂ ਵਿਚ ਹੀ ਫੜ ਲਿਆ ਜਾਵੇ ਤਾਂ ਅੱਗੇ ਚਲ ਕੇ ਭਿਆਨਕ ਰੂਪ ਨਹੀਂ ਲੈਂਦਾ।
     ਇਸ ਲਈ ਬੁੱਧੀਜੀਵੀ ਲੋਕ ਰੋਗਾਂ ਦੇ ਕਾਰਨਾਂ ਨੂੰ ਜਾਣ ਕੇ ਉਨਾਂ ਦਾ ਇਲਾਜ਼ ਕਰਦੇ ਹਨ। ਅਗਰ ਰੋਗਾਂ ਦਾ ਕਾਰਨ ਜਾਣ ਲਿਆ ਜਾਵੇ ਤਾਂ ਰੋਗ ਆਏਗਾ ਹੀ ਨਹੀਂ।
     ਇਹੋ ਆਯੁਰਵੈਦਾ ਦਾ ਸਿੰਧਾਂਤ ਹੈ। ਰੋਗਾਂ ਦਾ ਕਾਰਨ ਜਾਨਣਾ ਹੀ ਰੋਗ ਦਾ ਨਿਦਾਨ ਹੈ। ਮਤਲਭ ਕਾਰਨ ਪਹਿਲੀ ਅਵਸਥਾ ਨਿਦਾਨ ਅੰਤਿਮ ਅਵਸਥਾ । ਲੇਕਿਨ ਮਜੂਦਾ ਸਮੇਂ ਸਿਰਫ ਨਿਦਾਨ ਇਲਾਜ਼ ਕੀਤਾ ਜਾਂਦਾ। ਉਸਦੇ ਕਾਰਨ ਸ਼ਰੀਰ ਦੇ ਅੰਦਰ ਹੀ ਵਿਰਾਜਮਾਨ ਰਹਿੰਦੇ ਹਨ। ਮੌਕਾ ਮਿਲਦੇ ਹੀ ਰੋਗ ਫਿਰ ਭਿਆਨਕ ਰੂਪ ਵਿਚ ਸਾਹਮਣੇ ਆ ਜਾਂਦੇ ਹਨ ।
     ਰੋਗਾਂ ਤੋ ਬਚਾਓ :- ਜਦੋਂ ਅਸੀਂ ਤਿਰਦੋਸ਼ ਬਾਰੇ ਜਾਣਾਗੇ ਤਾਂ ਸਾਨੂੰ ਰੋਗ ਨੂੰ ਪਹਿਚਾਨਣ ਤੇ ਜਾਨਣ ਵਿੱਚ ਮਦਦ ਮਿਲੇਗੀ।
ਹਰ ਇੱਕ ਨੂੰ ਆਯੁਰਵੈਦਿਕ ਦੇ ਅਨੁਸਾਰ ਆਹਾਰ ਵਿਹਾਰ ਦਾ ਗਿਆਨ ਹੋਣਾ ਲਾਜ਼ਮੀ ਹੈ। ਦਿਨ ਤੋ ਲੈਕੇ ਰਾਤ ਤੱਕ ਕੀ ਖਾਣਾ ਹੈ ਕੀ ਨਹੀਂ ਖਾਣਾ ਮੌਸਮ ਦੇ ਅਨੁਸਾਰ ਇਸ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ।
      ਸਾਡੀ ਪ੍ਰਕਿਰਤੀ ਕੀ ਹੈ?
      ਵਾਤ.. (ਵਾਦੀ) ਮਿੱਤਰ ਦੀ ਤਰ੍ਹਾ
      ਪਿੱਤ…(ਗਰਮ) ਦਮਾਦ ਜਵਾਈ ਦੀ ਤਰ੍ਹਾ
      ਕਫ…( ਠੰਡੀ) ਦੁਸ਼ਮਣ ਦੀ ਤਰ੍ਹਾਂ
    ਕੀ ਹੈ ਤੁਹਾਡੀ ਪ੍ਰਕਿਰਤੀ ਉਸੇ ਦੇ ਅਨੁਸਾਰ ਤੁਹਾਨੂੰ ਭੋਜਨ ਖਾਣਾ ਚਾਹੀਦਾ ਹੈ ਤਾਂ ਜੌ ਸਾਡਾ ਤਿਰਦੋਸ਼ ਸੰਤੁਲਿਤ ਰਹੇ।ਅਸੀ ਕਿਸ ਦੇਸ਼ ਵਿਚ ਕਿਸ ਜਲਵਾਜੂ ਵਿੱਚ ਰਹਿੰਦੇ ਹਾਂ ਦੇਖਣਾ ਬਹੁਤ ਜਰੂਰੀ ਹੈ। ਆਯੁਰਵੈਦ ਅਨੁਸਾਰ ਵਾਤ,ਪਿੱਤ, ਕੱਫ ਸਾਡੇ ਜੀਵਨ ਦਾ ਆਧਾਰ ਹੈ। ਸ਼ਰੀਰ ਨੂੰ ਤੰਦਰੁਸਤ ਰੱਖਣ ਵਿਚ ਇਸਦੀ ਅਹਿਮ ਭੂਮਿਕਾ ਹੈ। ਇਸ ਲਈ ਇਹ ਜਰੂਰੀ ਹੈ ਕਿ ਅਸੀ ਉਚਿੱਤ ਆਹਾਰ ਚੁਣੀਏ ਤੇ ਅਪਣੀ ਸਿਹਤ ਠੀਕ ਰੱਖੀਏ।
      ਆਯੁਰਵੈਦ ਅਨੁਸਾਰ ਸ਼ਰੀਰ ਦਾ ਪੋਸ਼ਣ ਵਾਤ ਪਿੱਤ ਅਤੇ ਕੱਫ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ ਤਾਂ ਸ਼ਰੀਰ ਦਾ ਵਿਕਾਸ ਵਧੀਆ ਹੁੰਦਾ ਹੈ ਤੇ ਅਸੀ ਬੀਮਾਰੀਆਂ ਤੋਂ ਬਚ ਸਕਦੇ ਹਾਂ ਤੇ ਲੰਬੀ ਉਮਰ ਜੀ ਸਕਦੇ ਹਾਂ।  ਸਾਡੀ ਬਿਮਾਰੀ ਦਾ ਇਹ ਜਿੰਮੇਵਾਰ ਹੈ।
      ਵਾਤ ਵਧਣ ਨਾਲ 80,ਪਿੱਤ ਵਧਣ ਨਾਲ 40, ਕੱਫ ਵਧਣ ਨਾਲ 20 ਬੀਮਾਰੀਆਂ ਹੋ ਸਕਦੀਆਂ ਹਨ।
     ਇਸਲਈ ਸ਼ਰੀਰ ਦੀ ਬਨਾਵਟ ਦੇਸ਼ਕਾਲ, ਅਤੇ ਤਿਰਦੋਸ਼ ਦੇ ਹਿਸਾਬ ਨਾਲ ਖਾਣੇ ਖਾਓ। ਜਿਸ ਨਾਲ ਸਾਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲੇਗੀ । ਸਾਡਾ ਸ਼ਰੀਰ ਵਾਤ,ਪਿੱਤ ,ਕੱਫ ਕਿਸ ਪ੍ਰਕਿਰਤੀ ਦਾ ਹੈ ਇਹ ਆਯੁਰਵੈਦ ਦੇ ਮਾਹਿਰ ਹੀ ਦੱਸ ਸਕਦੇ ਹਨ।।
      ਇਹ ਸੱਚ ਹੈ ਕਿ ਅਸੀ ਅਪਣੇ ਜਨਮ ਜਾਤ (ਜੇਨੇਟਿਕਸ )ਨੂੰ ਨਹੀਂ ਬਦਲ ਸਕਦੇ।ਲੇਕਿਨ ਮੇਰੇ ਪੂਰੇ ਲੇਖ ਨੂੰ ਪੜ੍ਹ ਕੇ ਤੁਸੀ ਇਸਨੂੰ ਕਾਬੂ ਵਿਚ ਰੱਖ ਸਕਦੇ ਹੋ। ਸਹੀ  ਰਹਿਣ ਸਹਿਣ,ਸਹੀ ਦਿਨ ਚਰਿਆ, ਸਹੀ ਖਾਣ ਪਾਨ, ਸਾਨੂੰ ਚੰਗੀ ਸਿਹਤ ਤੇ ਚੰਗੀ ਸੋਚ ਦੇ ਸਕਦਾ ਹੈ ਤੇ ਅਸੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
     ਅਧੁਨਿਕ ਯੁੱਗ ਵਿਚ ਅਪਣੇ ਆਪ ਨੂੰ ਜਾਨਣਾ ਬਹੁਤ ਜਰੂਰੀ ਹੈ। ਆਓ ਆਪਾਂ ਸ਼ਰੀਰ ਦੇ ਇੰਨਾ ਤਿੰਨ ਵੇਗਾ ਬਾਰੇ ਹੋਰ ਜਾਣੀਏ।
     ਵਾਤ ਪ੍ਰਕਿਰਤੀ:- ਵਾਤ ਪ੍ਰਕਿਰਤੀ ਦੇ ਲੋਕ ਹਰ ਸਮੇਂ ਤਣਾਓ ਵਿਚ ਰਹਿੰਦੇ ਹਨ, ਜਿਆਦਾ ਬੋਲਦੇ ਹਨ ਤੇ ਇੰਨਾ ਦੇ ਸ਼ਰੀਰ ਸੁਸਤ ਹੁੰਦੇ ਹਨ ਸ਼ਰੀਰ ਆਰਾਮ ਮੰਗਦਾ ਹੈ। ਇੰਨਾ ਨੂੰ ਵਾਏ ਵਾਯੂ ਵਾਲੀਆ ਚੀਜਾ ਤੋ ਪਰਹੇਜ ਕਰਨਾ ਚਾਹੀਦਾ ਹੈ।
     ਵਾਤ ਵਾਲੇ ਸ਼ਰੀਰ ਦਾ ਸਵਾਮੀ (ਵਾਯੂ) ਹਵਾ ਹੁੰਦੀ ਹੈ।
     ਇੰਨਾ ਦਾ ਭਾਰ ਜਲਦੀ ਨਹੀਂ ਵੱਧਦਾ ਇੰਨਾ ਦੀ ਚਮੜੀ ਖੁਸ਼ਕ ਤੇ ਨਬਜ਼ ਤੇਜ ਚਲਦੀ ਹੈ।
     ਸੁਭਾਅ:-
     ਇਹ ਬਹੁਤ ਊਰਜਾਵਾਨ ਤੇ ਫਿੱਟ ਹੁੰਦੇ ਹਨ ਇੰਨਾ ਦੀ ਨੀਂਦ ਕੱਚੀ ਹੁੰਦੀ ਹੈ ਇੰਨਾ ਨੂੰ ਅਨਿੰਦਰੇ ਦੀ ਸ਼ਕਾਇਤ ਹੁੰਦੀ ਹੈ। ਇੰਨਾ ਵਿਚ ਕਾਮ ਇੱਛਾ ਜਿਆਦਾ ਹੁੰਦੀ ਹੈ  ਇਸ ਪ੍ਰਕਿਰਤੀ ਦੇ ਲੋਕ (ਬਾਤੂਨੀ) ਗਾਲ੍ਹੜ ਹੁੰਦੇ ਹਨ ।
     ਮਾਨਸਿਕ  ਤੌਰ ਤੇ ਇਹ ਲੋਕ ਬਹੁਮੁਖੀ ਪ੍ਰਤਿਭਾ ਦੇ ਧਨੀ ਹੁੰਦੇ ਹਨ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਝੱਟ ਪੱਟ ਕੇ ਦਿੰਦੇ ਹਨ। ਹਾਲਾਂਕਿ ਇੰਨਾ ਦੀ ਯਾਦਾਤਸ਼ਤ ਕਮਜੋਰ ਹੁੰਦੀ ਹੈ। ਇਹ ਜਲਦੀ ਤਣਾਓ ਵਿਚ ਆ ਜਾਂਦੇ ਹਨ।
      ਖੁਰਾਕ ਵਿੱਚ ਇੰਨਾ ਲੋਕਾਂ ਨੂੰ ਜਿਆਦਾ ਤੋ ਜਿਆਦਾ ਫੱਲ ਫਰੂਟ, ਨਟਸ (ਡਰਾਈ ਫਰੂਟ) ਲੈਣੇ ਚਾਹੀਦੇ ਹਨ।
      ਪਿੱਤ ਪ੍ਰਕਿਰਤੀ:-
    ਪਿੱਤ ਪ੍ਰਕਿਰਤੀ ਦੇ ਲੋਕ ਆਮ ਤੌਰ ਤੇ ਬਹੁਤ ਆਕਰਸ਼ਕ ਸੋਹਣੇ ਤੇ ਤੇਜ ਦਿਮਾਗ ਵਾਲੇ ਹੁੰਦੇ ਹਨ ਇੰਨਾ ਅੰਦਰ ਗਰਮੀ ਬਹੁਤ ਹੁੰਦੀ ਹੈ ਇਸ ਲਈ ਇੰਨਾ ਨੂੰ ਗਰਮ ਚੀਜਾ ਖਾਣ ਤੋਂ ਬਚਣਾ ਚਾਹੀਦਾ ਹੈ।ਇੰਨਾ ਲਈ ਠੰਡੀਆਂ ਚੀਜਾ ,ਠੰਡੀਆਂ ਥਾਵਾਂ ਠੰਡਾ ਮੌਸਮ ਵਧੀਆ ਹੁੰਦਾ ਹੈ। ਇਸ ਨਾਲ ਇੰਨਾ ਦੇ ਸ਼ਰੀਰ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇੰਨਾ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਣਾ ਚਾਹੀਦਾ ਹੈ। ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉਠਦੇ ਹੀ ਇੰਨਾ ਨੂੰ ਦੌੜਨਾ ਚਾਹੀਦਾ ਹੈ ਕਸਰਤ ਕਰਨੀ ਜਿੰਮ ਜਾਣਾ ਇੰਨਾ ਲਈ ਚੰਗਾ ਹੈ ਸ਼ਰੀਰਕ ਮਿਹਨਤ ਇੰਨਾ ਨੂੰ ਤੰਦਰੁਸਤ ਬਣਾ ਕੇ ਰੱਖ ਸਕਦੀ ਹੈ।
   ਕੱਫ ਪ੍ਰਕਿਰਤੀ:-
    ਕੱਫ ਵਧਣ ਦੇ ਅਨੇਕ ਕਾਰਨ ਹਨ ਮਿਠਾਈਆ ,ਮੱਖਣ, ਮਾਹ ਦੀ ਦਾਲ,ਕੇਲਾ,ਸੂਰ ਦਾ ਮੀਟ ਠੰਡੀਆਂ ਚੀਜਾ ਸਾਡਾ ਕੱਫ ਵਧਾ ਦਿੰਦਿਆਂ ਹਨ ਦਿਨ ਵਿਚ ਸੌਣ ਨਾਲ ਫਾਸਟ ਫੂਡ  ਜਿਆਦਾ ਖਾਣ ਕਰਨ ਨਾਲ ਸ਼ਰੀਰ ਵਿਚ ਕੱਫ ਵੱਧ ਜਾਂਦਾ ਹੈ।
   ਤ੍ਰਿਦੋਸ਼ਾ ਦੇ ਵਿਗੜਨ ਦਾ ਕਾਰਨ ਸੁੱਕੇ,ਕੌੜੇ ਕਸੈਲੇ, ਖਾਦ ਪਦਾਰਥ, ਫਾਸਟ ਫੂਡ ਮੱਲ ਮੂਤਰ ਟਾਈਮ ਸਿਰ ਨਾ ਕਰਨਾ,(ਕੰਮ ਵਿਚ ਰੁੱਝੇ ਰਹਿਣਾ ਲੰਬੇ ਸਮੇਂ ਤੱਕ ਮੱਲ ਮੂਤਰ ਰੋਕੇ ਰੱਖਣਾ, ਜਿਆਦਾ ਕੰਮ ਕਰਨਾ,ਚਿੰਤਾ, ਜਰੂਰਤ ਤੋਂ ਘੱਟ ਸੌਣਾ, ਗ੍ਰਿਸਥ ਜੀਵਨ ਦੀਆਂ ਗਤੀਵਿਧੀਆਂ ਵਿੱਚ ਵਾਧਾ, ਜਿਆਦਾ ਕਸਰਤ ਵੀ ਵਾਤ ਨੂੰ ਵਿਗਾੜ ਦਿੰਦੀ ਹੈ। ਵਾਤ ਵਿਚ ਪਰਿਵਰਤਨ ਹੋਣ ਨਾਲ ਪੂਰੇ ਜੋੜਾਂ ਅਤੇ ਨਾੜੀ ਤੰਤਰ ਵਿੱਚ ਬਦਲਾਵ ਆ ਜਾਂਦਾ
         ਆਯੁਰਵੈਦ ਅਨੁਸਾਰ ਅਗਰ ਅਸੀ ਅਪਣਾ ਜੀਵਨ ਜਿਉਂਦੇ ਹਾਂ ਤਾਂ ਅਸੀਂ ਲੰਬੀ ਉਮਰ ਤੇ ਸਿਹਤਮੰਦ ਜ਼ਿੰਦਗੀ ਜੀ ਸਕਦੇ ਹਾ। ਵਾਤ ਵਿਗੜਨ ਤੇ ਲੱਛਣ:-
ਚਮੜੀ ਦਾ ਰੁੱਖਾਪਣ
ਹੱਡੀਆਂ ਵਿਚ ਕੇਵਿਟੀ ਦਾ ਗਠਨ
ਮੂੰਹ ਦਾ ਸਵਾਦ ਕੌੜਾ
ਮੱਠਾ ਮੱਠਾ ਦਰਦ,
ਸ਼ਰੀਰ ਵਿਚ ਤੇਜ ਦਰਦ
ਪਿੱਤ ਲਛੱਣ:-
              ਪਿੱਤ ਪ੍ਰਕਿਰਤੀ ਵਿਅਕਤੀ  ਦੀਆ ਮਜ਼ਬੂਤ ਮਾਸਪੇਸ਼ੀਆਂ,ਹਲਕੇ ਰੰਗ ਦੇ ਵਾਲ,ਚਮਕਦੀ ਗੋਰੀ ਚਮੜੀ,ਚੰਗੀ ਸਹਿਣਸ਼ੀਲਤਾ,ਤਾਕਤਵਰ,ਚਿਹਰੇ ਤੇ ਮੁਹਾਸੇ ,ਛਾਈਆਂ ਹੁੰਦੀਆਂ ਹਨ।ਪਿੱਤ ਪ੍ਰਕਿਰਤੀ ਦੇ ਲੋਕਾਂ  ਆਲੋਚਨਾ ਪ੍ਰਕਿਰਤੀ ਵਾਲੇ, ਬੌਧਿਕ ਗਤੀਵਿਧੀਆਂ ਵਿਚ ਦਿਲਚਸਪੀ ਰੱਖਣ ਵਾਲੇ, ਬੇਹਤਰ ਸਮਝ ਵਾਲੇ ਤਨੁਕਮਿਜਾਜ ਸੁਭਾਅ ਵਾਲੇ ਗੋਸੈਲੇ,ਚੰਗਾ ਭਾਸ਼ਣ ਦੇਣ ਵਾਲੇ,ਚੰਗੀ ਯਾਦ ਸ਼ਕਤੀ ਰੱਖਣ ਵਾਲੇ ਹੁੰਦੇ ਹਨ।
             ਜਿਨਾ ਦਾ ਪਿੱਤ ਵਿਗੜ ਜਾਵੇ ਓਹ ਕ੍ਰੋਧੀ,ਈਰਖਾਲੂ, ਹਾਵੀ ਹੋਣ ਦੀ ਆਦਤ ਵਾਲੇ  ਹੋ ਜਾਂਦੇ ਹਨ
ਕਫ਼ ਦੇ ਲਛੱਣ:
ਜਦੋਂ ਕੱਫ ਵਿਗੜ ਜਾਂਦਾ ਹੈ ਤਾਂ ਪਾਚਨ ਕਮਜੋਰ ਹੋ ਜਾਂਦਾ ਮੂੰਹ ਦਾ ਸਵਾਦ ਨਮਕੀਨ , ਚਮੜੀ ਦੀ ਰੰਗਤ ਪੀਲੀ,ਭਾਰੀਪਣ ,ਠੰਡ ਲੱਗਣ , ਕਮਜੋਰੀ, ਬਿਮਾਰੀ ਤੋਂ ਬਾਅਦ ਹੋਲੀ ਹੋਲੀ ਠੀਕ ਹੋਣਾ ਆਦਿ ਲਛੱਣ ਹੁੰਦੇ ਹਨ।
 ਮਹਾਂਰਿਸ਼ੀ ਚਰਕ ਦੀ ਇਕ ਸੁੰਦਰ ਕਥਾ ਹੈ ਉਨਾਂ ਇੱਕ ਵਾਰ ਅਪਣੇ ਚੇਲਿਆ ਨੂੰ ਪੁੱਛਿਆ ,”ਰੋਗੀ ਕੌਣ ਨਹੀਂ ਜਾ ਰੋਗੀ ਕੌਣ ਹੈ ?”
       ਭਾਗਵਟ ਨੇ ਜਵਾਬ ਦਿੱਤਾ ,”ਹਿਤਕਾਰੀ ਉਚਿੱਤ ਮਾਤਰਾ ਚ ਰੁੱਤ ਤੇ ਵਾਤਾਵਰਨ ਅਨਕੂਲ ਭੋਜਨ ਕਰਨ ਵਾਲਾ ਤੰਦਰੁਸਤ ਹੈ। “
ਆਪਣੀ ਵਾਤ , ਪਿੱਤ,ਕੱਫ ਅਨੁਸਾਰ ਭੋਜਨ ਕਰੋ।
                ਅਗਰ ਵਾਤ ਪ੍ਰਕਿਰਤੀ ਹੈ ਤਾਂ ਸ਼ਰੀਰ ਵਿਚ ਵਾਯੂ ਵਿਕਾਰ ਵਧਦੇ ਹਨ ਇਸ ਲਈ ਚਾਵਲ,ਖੱਟੇ ਭੋਜਨ ਪਦਾਰਥ, ਫਾਸਟ ਫੂਡ, ਤਿਆਗ ਦੇਣੇ ਚਾਹੀਦੇ ਹਨ।
                ਮਘਾਂ, ਕਾਲੀ ਮਿਰਚ,ਸੁੰਢ, ਦੀ ਵਰਤੋਂ ਕਰਨੀ ਚਾਹੀਦੀ ਹੈ।
               ਪਿੱਤ ਪ੍ਰਕਿਰਤੀ ਵਾਲੇ ਲੋਕਾਂ ਨੂੰ ਗਰਮ ਤਲੇ ਹੋਏ, ਫਾਸਟ ਫੂਡ ਨਹੀਂ ਲੈਣੇ ਚਾਹੀਦੇ।
               ਘੀਆ, ਖੀਰਾ, ਕਕੜੀ, ਆਦਿ ਕੱਚਾ ਭੋਜਨ ਲਾਭਦਾਇਕ ਹੁੰਦਾ ਹੈ।
               ਕੱਫ ਪ੍ਰਕਿਰਤੀ ਵਾਲਿਆਂ ਨੂੰ ਠੰਡੀਆਂ ਚੀਜਾ ,ਚਾਵਲ,ਦਹੀ ਲੱਸੀ, ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ।
               ਦੁੱਧ ਵਿੱਚ ਮਘਾ ,ਹਲਦੀ, ਉਚਿੱਤ ਮਾਤਰਾ ਵਿਚ ਪਾਕੇ ਲੈਣੀ ਚਾਹੀਦੀ ਹੈ ।ਠੀਕ ਮਾਤਰਾ ਵਿੱਚ ਭੋਜਨ ਖਾਣਾ ਚਾਹੀਦਾ ਹੈ।
               ਪੇਟ ਦਾ ਅੱਧਾ ਹਿੱਸਾ ਅੰਨ ਲਈ ਚੋਥਾ ਹਿਸਾ ਪੀਣ ਵਾਲੇ ਪਦਾਰਥਾਂ ਲਈ , ਬਾਕੀ ਬਚਿਆ ਭਾਗ ਹਵਾ ਲਈ ਛੱਡਣਾ ਚਾਹੀਦਾ ਹੈ।
               ਰੁੱਤ ਦੇ ਅਨੁਸਾਰ ਪਦਾਰਥਾਂ ਦਾ ਮੇਲ ਕਰਕੇ ਖਾਂ ਨਾਲ ਰੋਗ ਨੇੜੇ ਨਹੀਂ ਆਉਂਦੇ।ਖਾਂ ਦਾ ਟਾਈਮ ਨਿਸਚਿਤ ਹੋਣਾ ਚਾਹੀਦਾ ਹੈ। ਬੇਵਕਤਾ ਭੋਜਨ ਕੀਤਾ ਅਰੂਚੀ ਪੈਦਾ ਕਰਦਾ ਹੈ ਤੇ ਹਜ਼ਮ ਨਹੀ ਹੁੰਦਾ ਤੇ ਰੋਗ ਪੈਦਾ ਹੁੰਦੇ ਹਨ।
               ਕੁਦਰਤ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ 32ਦੰਦਾ ਨਾਲ ਇੱਕ ਗਰਾਹੀ ਨੂੰ ਘੱਟ ਤੋਂ ਘੱਟ 32 ਵਾਰ ਚਬਾ ਕੇ ਖਾਣਾ ਚਾਹੀਦਾ ਹੈ। ਇਸ ਤਰਾ ਕਰਨ ਨਾਲ ਸ਼ਰੀਰ ਵਿੱਚੋ ਹਿੰਸਾ ਦਾ ਭਾਵ ਖਤਮ ਹੁੰਦਾ ਹੈ। ਚਬਾ ਚਬਾ ਕੇ ਭੋਜਨ ਕਰਨ ਨਾਲ ਕ੍ਰੋਧ ਘਟਦਾ ਹੈ। ਕ੍ਰੋਧ ਅਨੇਕਾ ਬੀਮਾਰੀਆਂ, ਤੇ ਫ਼ਸਾਦਾਂ ਦੀ ਜੜ੍ਹ ਹੈ। ਇਸ ਤਰ੍ਹਾਂ ਕਰਕੇ ਦੇਖੋ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ। ਜਦੋਂ ਬੰਦੇ ਨੂੰ ਕ੍ਰੋਧ ਆਉਂਦਾ ਹੈ ਤਾਂ ਉਹ ਦੰਦ ਪੀਸਣ ਲਗਦਾ ਹੈ ਕ੍ਰੋਧ ਦਾ ਸਥਾਨ ਦੰਦ ਹਨ ਇਸ ਤਰਾ ਖਾਣਾ ਚਬਾ ਕੇ ਖਾਣ ਨਾਲ ਹਿੰਸਾ ਦਾ ਭਾਵ ਖਤਮ ਹੁੰਦਾ ਹੈ। ਖਾਣੇ ਦੇ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਅਗਰ ਲੱਸੀ ਹੈ ਤਾਂ ਜਰੂਰ ਪਿਓ।
               ਜਿਹੜਾ ਬੰਦਾ ਸਵੇਰੇ ਜਲਪਾਣ, ਦੁਪਿਹਰੇ ਲੱਸੀ, ਰਤੀ ਦੁੱਧ ਪੀਂਦਾ ਹੈ ਇਹ ਨਿਰੋਗੀ ਰਹਿੰਦਾ ਹੈ।
               “ਭੋਜਨ ਕਰੇ ਧਰਤੀ ਪਰ ,ਅਲਥੀ ਪਲਥੀ ਮਾਰ,
               ਚਬਾ ਚਬਾ ਕੇ ਖਾਈਏ , ਵੈਦ ਨਾ ਝਾਂਕੇ ਦੁਆਰ।”
               “ਹਰੜ,ਬਹੇੜਾ,ਆਮਲਾ ਚੋਥੀ ਨੀਮ , ਗਿਲੋਏ,
               ਪੰਚਮ ਚੀਜਾ ਡਾਲ ਕੇ ਸੁਮਿਰਨ ਕਾਇਆ ਹੋਏ।”                    ਮਾਲਿਸ਼:-
                ਵਾਤ  ਪ੍ਰਕਿਰਤੀ :-ਮਾਲਿਸ਼ ਵਾਤ ਪ੍ਰਕਿਰਤੀ ਵਾਲੇ ਲੋਕਾਂ ਨੂੰ ਜਿਆਦਾ ਮਾਲਿਸ਼ ਦੀ ਜਰੂਰਤ ਹੁੰਦੀ ਹੈ। ਕਿਉਕਿ ਉਨਾਂ ਵਿਚ ਸਪਰਸ਼ ਦੀ ਸੰਵੇਦਨਾ ਜਿਆਦਾ ਹੁੰਦੀ ਹੈ।ਵਾਤ ਪ੍ਰਕਿਰਤੀ ਦੇ ਲੋਕ ਜਿਆਦਾ ਖੁਸ਼ਕ ਤੇ ਠੰਡੀ ਤਾਸੀਰ ਦੇ ਹੁੰਦੇ ਹਨ। ਇਸ ਲਈ ਹਰ ਰੋਜ ਉਨਾਂ ਨੂੰ ਮਾਲਿਸ਼ ਕਰਨੀ ਚਾਹੀਦੀ ਹੈ। ਸ਼ਾਮ ਨੂੰ ਨਹਾਉਣ ਤੋਂ ਪਹਿਲਾਂ ਗਰਮ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਵਾਤ ਤਾਸੀਰ ਵਾਲੇ ਲੋਕਾਂ ਨੂੰ ਤਿੱਲ ਦੇ ਤੇਲ,ਦੀ ਮਾਲਿਸ਼ ਵਧੀਆ ਹੁੰਦੀ ਹੈ।ਜਦੋਂ ਵਾਤ ਵਿਗੜ ਜਾਵੇ ਤਾਂ ਮਾਹਾ ਨਰਾਇਣੀ ਤੇਲ, ਦਰਦ ਰਖਸ਼ਕ(ਰਜਨੀ ਹਰਬਲ)ਦਸ਼ਮੂਲ ਤੇਲ,ਬਲ ਤੇਲ ਦੀ ਵਰਤੋਂ ਲਾਭਦਾਇਕ ਹੈ।ਮਾਲਿਸ਼ ਹਮੇਸ਼ਾ ਵਾਲਾ ਦੀ ਦਿਸ਼ਾ ਅਨੁਸਾਰ ਕਰਨੀ ਚਾਹੀਦੀ ਹੈ।
                ਪਿੱਤ ਪ੍ਰਕਿਰਤੀ :-ਪਿੱਤ ਪ੍ਰਕਿਰਤੀ ਦੇ ਲੋਕਾਂ ਦੀ ਤਾਸੀਰ ਗਰਮ ਤੇ ਤੇਲੀ(oily) ਹੁੰਦੀ ਹੈ। ਉਨਾਂ ਦੀ ਚਮੜੀ ਜਿਆਦਾ ਸੰਵੇਦਨਸ਼ੀਲ ਹੁੰਦੀ ਹੈ। ਪਿੱਤ ਪ੍ਰਕਿਰਤੀ ਦੇ ਲੋਕਾਂ ਨੂੰ ਠੰਡੇ ਤੇਲਾਂ ਦੀ ਮਾਲਿਸ਼ ਕਰਨੀ ਚਾਹੀਦੀ ਹੈ । ਪਿੱਤ ਪ੍ਰਕਿਰਤੀ ਵਿੱਚ ਨਾਰੀਅਲ,ਸੂਰਜਮੁਖੀ ਤੇਲ, ਚੰਦਨ ਤੇਲ ਦੀ ਵਰਤੋਂ ਕੀਤੀ ਜਾਵੇ। ਪਿੱਤ ਕੇ ਵਿਗੜ ਗਿਆ  ਹੋਵੇ ਤਾਂ ਚੰਦਨਾਦੀ ਤੇਲ,ਜਤਾਦੀ ਤੇਲ ਏਲਾਦੀ ਤੇਲ ਦੀ ਵਰਤੋਂ ਕਰੋ। ਹਲਕੇ ਹੱਥਾਂ ਨਾਲ ਵਾਲਾਂ ਦੀ ਦਿਸ਼ਾ ਤੇ ਉੱਲਟ ਦਿਸ਼ਾ ਦੋਹਾਂ ਵੱਲ ਕੀਤੀ ਜਾਣੀ ਚਾਹੀਦੀ ਹੈ।
                 ਕੱਫ ਪ੍ਰਕਿਰਤੀ:-ਕਫ਼ ਤਾਸੀਰ ਦੇ ਲੋਕ ਠੰਡੀ ਤੇ ਤੇਲੀ ਤਾਸੀਰ ਦੇ ਹੁੰਦੇ ਹਨ ਇੰਨਾ ਦੀ ਮਾਲਿਸ਼ ਤੇਲ ਦੀ ਜਗ੍ਹਾ ਪਾਊਡਰ ਨਾਲ ਨਿਬਕਿਤੀ ਜਾ ਸਕਦੀ ਹੈ। ਸਰੋਂ ਦਾ ਤੇਲ ਅਤੇ ਤਿਲ ਦਾ ਤੇਲ ਇੰਨਾ ਲਈ ਸਭ ਤੋਂ ਚੰਗਾ ਹੈ। ਅਗਰ ਕੱਫ ਵਿਗੜ ਗਿਆ ਹੈ ਤਾਂ ਬਿਲ ਦਾ ਤੇਲ, ਦਸਮੂਲ ਦਵਤੇਲ ਵਰਤਿਆ ਜਾ ਸਕਦਾ ਹੈ । ਮਾਲਿਸ਼ ਲਈ ਹੱਥਾਂ ਦੀ ਗਤੀ ਤੇਜ਼ ਤੇ ਦਬਾਓ ਵਾਲੀ ਹੋਣੀ ਚਾਹੀਦੀ ਹੈ। ਸ਼ਰੀਰ ਦੇ ਵਾਲਾ ਦੀ ਦਿਸ਼ਾ ਦੇ ਉਲਟ ਘੱਟ ਤੋਂ ਘੱਟ ਤੇਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
                      ਅਗਲੇ ਪੰਜਵੇਂ ਅੰਕ ਵਿਚ ਆਪਾ ਗੱਲ ਕਰਾਗੇ ਬੇਮੇਲ ਅਹਾਰ ਵਿਰੁੱਧ ਖਾਣਿਆਂ ਬਾਰੇ ਕਿਸ ਖਾਣੇ ਨਾਲ ਕੀ ਨਹੀਂ ਖਾਣਾ ਚਾਹੀਦਾ ਤਾਂ ਜੌ ਅਸੀ ਨਿਰੋਗ ਰਹਿ ਸਕੀਏ।
                           ਅਗਰ ਕਿਸੇ ਨੇ ਕੋਈ ਸਲਾਹ ਜਾ ਇਲਾਜ ਬਾਰੇ ਪੁੱਛਣਾ ਹੋਵੇ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਸਵੇਰੇ 9 ਤੋ ਸ਼ਾਮੀ 8 ਵਜੇ ਤੱਕ ਗਲ ਕਰ ਸਕਦਾ ਹੈ।
                                                             ਤੁਹਾਡੀ ਆਪਣੀ ਡਾਕਟਰ
        ਡਾ. ਲਵਪ੍ਰੀਤ ਕੌਰ “ਜਵੰਦਾ”
           +447466823357
           +919814203357
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੋਣਾਂ ‘ਚ ਪੁਤਲਾ ਸਾੜਨ ਦਾ ਉਪਾਅ
Next articleਪੰਜ ਆਬ ਅੰਦਰਲੀ ਸੁਰ ਦਾ ਨਿਵੇਕਲਾ ਕਾਵਿਕ ਰੂਪਾਂਤਰਨ