ਬਾਬਾ ਸਾਹਿਬ ਜੀ ਦੀ ਧੰਮ ਕ੍ਰਾਂਤੀ ਨੂੰ ਸਮਰਪਿਤ ਸਾਲਾਨਾ ਅੰਬੇਡਕਰ ਮੇਲਾ ਨਵਾਂਸ਼ਹਿਰ ਵਿਖੇ ਮਨਾਇਆ ਗਿਆ

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਾਬਾ ਸਾਹਬ ਜੀ ਦੀ ਧੰਮ ਕ੍ਰਾਂਤੀ ਨੂੰ ਸਮਰਪਿਤ ਸਾਲਾਨਾ ਅੰਬੇਡਕਰ ਮੇਲਾ ਨਵਾਂ ਸ਼ਹਿਰ ਦੇ ਗੁਰੂ ਰਵਿਦਾਸ ਮਹੱਲੇ ਦੀ ਅੰਬੇਡਕਰ ਪਾਰਕ ਵਿਖੇ ਬਸਪਾ ਆਗੂ ਮਾਣਯੋਗ ਮੱਖਣ ਚੌਹਾਨ ਜੀ ਦੀ ਅਗਵਾਈ ਵਿਚ 12 ਅਕਤੂਬਰ ਸ਼ਾਮ 4 ਵਜੇ ਤੋਂ ਰਾਤ 11ਵਜੇ ਤੱਕ ਮਨਾਇਆ ਗਿਆ। ਜਿਸ ਵਿਚ ਪ੍ਰਗਤੀ ਕਲਾ ਕੇਂਦਰ ਰਜਿ.ਲਾਂਦੜਾ ਵਲੋਂ ਕੋਰੀਓਗ੍ਰਾਫੀਆਂ, ਜਾਗ ਮਿੱਟੀ ਦਿਆ ਮਾਧੋਆ, ਕਿਉਂ ਮੁਘੜ ਮਾਰੀ ਬੈਠਾਂ ਏਂ ,(ਓਪੇਰਾ )ਭੀਮ ਮਹਾਨ (ਨਾਟਕ) ਅਸਲ ਪੜ੍ਹਾਈ । ਪੇਸ਼ਕਾਰੀਆਂ ਕੀਤੀਆਂ ਗਈਆਂ।ਮਿਸ਼ਨਰੀ ਸਿੰਗਰ ਐੱਸ. ਐੱਸ. ਆਜਾਦ ਨੇ ਆਪਣੇ ਮਿਸ਼ਨਰੀ ਗੀਤਾਂ ਨਾਲ਼ ਬੁੱਧ ਜੀ ਅਤੇ ਬਾਬਾ ਸਾਹਬ ਜੀ ਦਾ ਗੁਣਗਾਨ ਕੀਤਾ।ਮਨੋਹਰ ਬੌਧ ,ਸਿਮਰਨਜੀਤ ਸਿੰਮੀ ਅਤੇ ਮਹੱਲੇ ਹੋਰ ਨੌਜਵਾਨਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਉੱਘਾ ਯੋਗਦਾਨ ਪਾਇਆ। ਬਹੁਤ ਸਾਰੇ ਬੁਲਾਰਿਆਂ ਨੇ ਵੀ ਦਰਸ਼ਕਾਂ ਨੂੰ ਸੰਬੋਧਨ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਗਵੰਤ ਸਰਕਾਰ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਨਾ ਕਰਨਾ ਮੰਦਭਾਗਾ: ਗੋਲਡੀ ਪਰਖਾਲੀ
Next articleਪਿੰਡ ਬਿਰਕ ਵਿਖੇ ਸਰਪੰਚੀ ਦੀ ਚੋਣ ਲੜ੍ਹ ਰਹੇ ਰਾਮ ਸਰੂਪ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ