ਅਗਾਂਹ ਵਧੂ ਸੋਚ ਦੇ ਮਾਲਕ ਸਰਪੰਚੀ ਦੇ ਉਮੀਦਵਾਰ ਹਰਬੰਸ ਸਿੰਘ

ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਵੋਟਰੋ ਪਿੰਡ ਮੰਡ ਤੋਂ ਸਰਪੰਚੀ ਦੇ ਉਮੀਦਵਾਰ ਸ.ਹਰਬੰਸ ਸਿੰਘ ਜੀ ਮੰਡ ਜਿਹਨਾ ਨੇ ਆਪਣੀ ਸਰਕਾਰੀ ਨੋਕਰੀ ਦੋਰਾਨ ਵੀ ਪਿੰਡ ਦੇ ਵਿਕਾਸ ਵਾਸਤੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਜਿਸ ਨੂੰ ਯਾਦ ਰੱਖਣਾ ਵੀ ਆਪਣਾ ਸਭ ਦਾ ਫ਼ਰਜ਼ ਹੈ ।ਅਗਾਂਹ ਵਧੂ ਸੋਚ ਦੇ ਉਮੀਦਵਾਰ ਨੂੰ ਆਪਣਾ ਕੀਮਤੀ ਵੋਟ ਕਰਕੇ ਪਿੰਡ ਦੇ ਵਿਕਾਸ ਵਾਸਤੇ ਸਫਲ ਬਣਾਓ।
ਸ.ਹਰਬੰਸ ਸਿੰਘ ਮੰਡ ਵਲੋਂ ਪਿੰਡ ਵਿੱਚ ਕੀਤੇ ਗਏ ਕੰਮ।
1
ਯੂਥ ਕਲੱਬ ਦਾ ਗਠਨ ਕਰਕੇ ਪਿੰਡ ਵਿੱਚ ਹੈਲਥ ਕਲੱਬ ਦੀ ਉਸਾਰੀ।
2
ਨਹਿਰੂ ਯੂਵਾ ਕੇਂਦਰ ਸਰਕਾਰੀ ਸੰਸਥਾ ਨਾਲ ਕਲੱਬ ਨੂੰ ਜੋੜਕੇ ਪਿੰਡ ਵਿੱਚ ਮੈਡੀਕਲ ਕੈਂਪ ਲਗਾਉਣੇ
3
ਪਿੰਡ ਦੇ ਵਿਦੇਸ਼ਾਂ ਵਿੱਚ ਵੱਸਦੇ ਨੌਜਵਾਨਾਂ ਦੇ ਸਹਿਯੋਗ ਨਾਲ ਅੱਖਾਂ ਦੇ ਫ੍ਰੀ ਕੈਂਪਾਂ ਦਾ ਆਯੋਜਨ ਕਰਨਾ ਲੋੜਵੰਦਾ ਦੇ ਅਪ੍ਰੇਸ਼ਨ ਕਰਾਉਣੇ
4
2008 ਤੋ 2013 ਤੱਕ ਦੀ ਪੰਚਾਇਤ ਨਾਲ ਪੂਰਨ ਸਹਿਯੋਗ ਕਰਨਾ ਜਿਸ ਕਾਰਨ ਪਿੰਡ ਵਿੱਚ ਅਸੀਂ ਖੇਡ ਸਟੇਡੀਅਮ ਬਣਾਉਣ ਵਿੱਚ ਸਫਲ ਹੋਏ
5
ਪਿੰਡ ਦੇ ਸਰਕਾਰੀ ਸਕੂਲ ਨੂੰ ਸਮੇਂ ਸਮੇਂ ਤੇ ਹਰ ਤਰਾਂ ਦਾ ਸਹਿਯੋਗ ਕਰਨਾ।
6
2010 ਵਿੱਚ ਕੁਝ ਲੋਕ ਵਲੋਂ ਪਿੰਡ ਵਿੱਚ ਆਪਸੀ ਭਾਈਚਾਰਾ ਤੋੜਨ ਲਈ ਇਕ ਪ੍ਰੋਗਰਾਮ ਉਲੀਕਣਾ ਉਸ ਨੂੰ ਸਫਲ ਨਾ ਹੋਣ ਦੇਣਾ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਜਾਤ ਪਾਤ ਤੋਂ ਉੱਪਰ ਉੱਠਕੇ ਸੋਚਣਾ ਅਜਿਹੀਆਂ ਅਨੇਕਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ।
ਅਖੀਰ ਵਿੱਚ ਮੈ ਆਪ ਸਭ ਨੂੰ ਅਪੀਲ ਕਰਦਾ ਹਾਂ ਪਿੰਡ ਦੇ ਵਿਕਾਸ ਲਈ ਸਰਪੰਚੀ ਦੇ ਉਮੀਦਵਾਰ ਨੂੰ ਪਾਰਟੀਬਾਜੀ ਤੋਂ ਉੱਪਰ ਉੱਠਕੇ ਸ.ਹਰਬੰਸ ਸਿੰਘ ਜੀ ਨੂੰ ਵੋਟ ਕਰੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleBedford charity celebrated 7th birthday & awards evening
Next articleਅਸੋਕਾ ਵਿਜੇ ਦਸਮੀ ਤੇ ਧੰਮ ਕ੍ਰਾਂਤੀ ਨੂੰ ਸਮਰਪਿਤ ਡਾ ਬੀ ਆਰ ਅੰਬੇਡਕਰ ਪਾਰਕ ਹਦੀਆਬਾਦ ਵਿਖੇ 20 ਅਕਤੂਬਰ ਨੂੰ ਹੋਵੇਗਾ