ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਹਰਿਆਣਾ ਚ ਲਗਾਤਾਰ ਤੀਜੀ ਵਾਰ ਭਾਜਪਾ ਦੀ ਇਤਿਹਾਸਕ ਜਿੱਤ ਤੇ ਵਿਰਾਸਤੀ ਸ਼ਹਿਰ ਚ ਭਾਜਪਾ ਆਗੂਆਂ ਨੇ ਜੱਮਕੇ ਜਸ਼ਨ ਮਨਾਇਆ। ਭਾਜਪਾ ਆਗੂਆਂ ਨੇ ਚਾਰਬੱਤੀ ਚੌਕ ਚ ਨੱਚਦੇ ਅਤੇ ਹਰ-ਹਰ ਮੋਦੀ,ਹਰ ਘਰ ਮੋਦੀ ਦੇ ਨਾਅਰੇ ਲਗਾਉਂਦੇ ਹੋਏ ਰਾਹਗੀਰਾਂ ਨੂੰ ਲੱਡੂ ਵੰਡੇ।ਇਸ ਮੌਕੇ ‘ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਨੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੇ ਹਰਿਆਣਾ ਦੀ ਜਨਤਾ,ਭਾਜਪਾ ਵਰਕਰਾਂ ਅਤੇ ਸੀਨੀਅਰ ਲੀਡਰਸ਼ਿਪ ਨੂੰ ਵਧਾਈ ਦਿੱਤੀ।ਉਨ੍ਹਾਂਨੇ ਕਿਹਾ ਕਿ ਇਸ ਜਿੱਤ ਦੇ ਦੂਰਗਾਮੀ ਨਤੀਜੇ ਨਿਕਲਣਗੇ।ਜੋ ਲੋਕ ਸੂਬੇ ਵਿੱਚ ਸਥਿਰ ਤੇ ਮਜ਼ਬੂਤ ਸਰਕਾਰ ਦੀ ਚਾਹੁੰਦੇ ਸੀ ਉਨ੍ਹਾਂਨੇ ਹਰਿਆਣਾ ਵਿੱਚ ਭਾਜਪਾ ਦਾ ਸਮਰਥਨ ਕਰਦਿਆਂ ਪੂਰਨ ਬਹੁਮਤ ਦੀ ਸਰਕਾਰ ਦਿੱਤੀ।ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਦੇ ਪ੍ਰਤੀ ਲੋਕਾਂ ਦਾ ਭਰੋਸਾ ਵਧਿਆ ਹੈ ਅਤੇ ਜਨਤਾ ਨੇ ਪੂਰੇ ਦਿਲ ਨਾਲ ਭਾਜਪਾ ਨੂੰ ਵੋਟਾਂ ਪਾ ਕੇ ਹਰਿਆਣਾ ਦੇ ਵਿੱਚ ਸ਼ਾਨਦਾਰ ਜਿੱਤ ਦਿਵਾਈ ਹੈ।ਭਾਜਪਾ ਸਰਕਾਰ ਦੇ ਰਾਜ ਚ ਗੁੰਡਾਗਰਦੀ ਅਤੇ ਮਾਫੀਆ ਰਾਜ ਤੇ ਲਗਾਮ ਲੱਗੀ ਹੈ ਅਤੇ ਜਨਤਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ।ਜਨਤਾ ਨੇ ਭਾਜਪਾ ਨੂੰ ਵੋਟ ਦੇ ਕੇ ਦਿਖਾ ਦਿੱਤਾ ਹੈ ਕਿ ਰਾਜਨੀਤੀ ਚ ਪਰਿਵਾਰਵਾਦ ਅਤੇ ਮਾਫੀਆ ਰਾਜ ਦੀ ਹੁਣ ਕੋਈ ਥਾਂ ਨਹੀਂ ਹੈ।ਹਰਿਆਣਾ ਵਿੱਚ ਡਬਲ ਇੰਜਣ ਵਾਲੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਜਨਤਾ ਨੇ ਦਿਲੋਂ ਪ੍ਰਵਾਨ ਕੀਤਾ ਹੈ।ਖੋਜੇਵਾਲ ਨੇ ਕਿਹਾ ਕਿ ਭਾਜਪਾ ਦਾ ਵਿਕਾਸ ਦਾ ਏਜੰਡਾ ਅਤੇ ਸੁਸ਼ਾਸਨ ਸਾਰੀਆਂ ਪਾਰਟੀਆਂ ਤੇ ਭਾਰੂ ਪਿਆ ਹੈ।ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ,ਸੂਬਾ ਕਾਰਜਕਾਰਨੀ ਮੈਂਬਰ ਯਸ਼ ਮਹਾਜਨ, ਜਗਦੀਸ਼ ਸ਼ਰਮਾ,ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ,ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁਲੀ,ਅਸ਼ੋਕ ਮਾਹਲਾ, ਯਾਦਵਿੰਦਰ ਪਾਸੀ,ਸਰਬਜੀਤ ਦਿਓਲ, ਕਮਲ ਪ੍ਰਭਾਕਰ,ਸੰਨੀ ਬੈਂਸ,ਅਸ਼ਵਨੀ ਭੋਲਾ,ਸੁਨੀਲ ਸ਼ਰਮਾ,ਸੁਨੀਲ ਅਰੋੜਾ, ਸੁਸ਼ੀਲ ਭੱਲਾ,ਬੌਬੀ ਮਲਹੋਤਰਾ,ਨਰੇਸ਼ ਸੇਠੀ,ਅਰੁਣ ਸਿੰਘ,ਸਾਹਿਲ। ਵਾਲੀਆ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly