ਅਮਰੀਕਾ ਦੇ ਉੱਘੇ ਪੰਜਾਬੀ ਕਾਰੋਬਾਰੀ ਪੀਟਰ ਤਾਲ ਤੇ ਘਰੇ ਪੋਤਰੇ ਦੀ ਦਾਤ

(ਸਮਾਜ ਵੀਕਲੀ) ਪੀਟਰ ਤਾਲ ਦੇ ਪਰਿਵਾਰ ਨੂੰ ਕਲਾਕਾਰਾਂ ਦੀਆਂ ਮੁਬਾਰਕਾਂ ਵੈਨਕੂਵਰ (ਕੁਲਦੀਪ ਚੁੰਬਰ )- ਅਮਰੀਕਾ ਦੇ ਉੱਘੇ ਕਾਰੋਬਾਰੀ ਅਤੇ ਵੈੱਲ ਸੈਟਲਡ ਪੰਜਾਬੀ ਪਰਿਵਾਰ ਪੀਟਰ ਤਾਲ ਦੇ ਘਰੇ ਪਰਮਾਤਮਾ ਨੇ ਅਪਾਰ ਕਿਰਪਾ ਕਰਕੇ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਹੈ । ਉੱਘੇ ਪੰਜਾਬੀ ਲੋਕ ਗਾਇਕ ਜੋੜੀ ਨੰਬਰ ਵੰਨ ਲਖਬੀਰ ਲੱਖਾ ਗੁਰਿੰਦਰ ਨਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਟਰ ਤਾਲ ਅਮਰੀਕਾ ਦੇ ਉਹ ਕਾਮਯਾਬ ਇਨਸਾਨ ਹਨ, ਜਿਨ੍ਹਾਂ ਨੇ ਅੱਤ ਦੀ ਮਿਹਨਤ ਕਰਕੇ ਅੱਜ ਅਮਰੀਕਾ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ । ਕਲਾਕਾਰ ਭਾਈਚਾਰੇ ਵਲੋਂ ਦਾਦਾ ਪੀਟਰ ਤਾਲ, ਦਾਦੀ ਪਰਦੀਪ ਕੌਰ, ਪਿਤਾ ਜੌਹਨ ਤਾਲ, ਮਾਤਾ ਕਿੱਟੀ ਨੂੰ ਇਸ ਨੰਨੇ ਬਾਲਕ ਦੀ ਆਮਦ ਤੇ ਲੱਖ ਲੱਖ ਮੁਬਾਰਕਾਂ ਦਿੱਤੀਆਂ ਹਨ।  ਪਰਿਵਾਰ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨਵਜੰਮੇ ਬੱਚੇ ਦਾ ਨਾਮ ਅਭੀਰ ਤਾਲ ਰੱਖਿਆ ਹੈ । ਪੀਟਰ ਤਾਲ ਦੇ ਘਰੇ ਇਸ ਨੰਨੇ ਬਾਲਕ ਦੀ ਖੁਸ਼ੀ ਆਉਣ ਕਰਕੇ ਸਮੁੱਚੇ ਸੱਜਣ, ਮਿੱਤਰ ਅਤੇ ਰਿਸ਼ਤੇਦਾਰਾਂ ਵਲੋਂ ਉਸ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ  । ਪੀਟਰ ਤਾਲ ਦਾ ਪਰਿਵਾਰ ਪੋਤਰੇ ਦੀ ਦਾਤ ਪ੍ਰਾਪਤੀ ਮਗਰੋਂ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰ ਰਿਹਾ ਹੈ । ਸਤਿਕਾਰਯੋਗ ਪੀਟਰ ਤਾਲ ਨੂੰ ਲੋਕ ਗਾਇਕ ਐਸ ਰਿਸ਼ੀ, ਕੁਲਦੀਪ  ਚੁੰਬਰ , ਸੰਪਾਦਕ ਸਤੀਸ਼ ਜੌੜਾ ਦੁਆਬਾ ਐਕਸਪ੍ਰੈਸ, ਐਂਕਰ ਬਲਦੇਵ ਰਾਹੀ, ਦਿਨੇਸ਼ ਦੀਪ ,ਕੁਲਵਿੰਦਰ ਕਿੰਦਾ, ਤਾਜ ਨਗੀਨਾ ,ਰਾਜ ਗੁਲਜਾਰ, ਉਪਿੰਦਰ ਮਠਾਰੂ, ਲਾਡੀ ਸੂਸ, ਸੁਰਿੰਦਰਜੀਤ ਮਕਸੂਦਪੁਰੀ, ਸੁਰਿੰਦਰ ਲਾਡੀ, ਰਿੱਕ ਨੂਰ, ਰੰਮੀ ਉਦੇਸੀਆਂ ਸਮੇਤ ਕਈ ਹੋਰਾਂ ਨੇ ਤਾਲ ਪਰਿਵਾਰ ਨੂੰ ਹਾਰਦਿਕ ਮੁਬਾਰਕਾਂ ਦਿੱਤੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜੀ ਰੇਲ ਕੋਚ ਫੈਕਟਰੀ, ਪੂੰਜੀਪਤੀਆਂ ਦੇ ਹੱਥ ਹੋਰ ਮਜ਼ਬੂਤ ​​ਕਰਨ ਲਈ ਕਾਨੂੰਨ ਬਣਾਏ ਜਾਂਦੇ ਹਨ
Next articleਪੜ੍ਹਾਈ—-