ਮਿੱਠੜਾ ਕਾਲਜ ਵਿਖੇ ਹੇਅਰ ਸਟਾਈਲਿੰਗ ਕੰਪੀਟੀਸ਼ਨ ਦਾ ਆਯੋਜਨ

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ ਕਾਲਜ ਦੇ ਕੋਸਮੈਂਟੋਲੋਜੀ ਵਿਭਾਗ ਦੇ ਪ੍ਰੋਫੈਸਰ ਪਲਕਾ ਦੁਆਰਾ ਇਕ ਦਿਨ ਦਾ ਹੇਅਰ ਸਟਾਈਲਿੰਗ ਕੰਪੀਟੀਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕੋਸਮੈਟੋਲੋਜੀ ਵਿਭਾਗ ਦੇ ਵਿਦਿਆਰਥੀਆਂ ਦੇ ਨਾਲ ਨਾਲ ਬਾਕੀ  ਵਿਭਾਗਾਂ ਦੇ ਚਾਹਵਾਨ ਵਿਦਿਆਰਥੀਆਂ ਦੁਆਰਾ ਵੀ ਹਿੱਸਾ ਲਿਆ ਗਿਆ ਅਤੇ ਬਹੁਤ ਹੀ ਸੋਹਣੇ ਹੇਅਰ ਸਟਾਈਲ ਬਣਾਏ ਗਏ। ਇਸ ਮੌਕੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ,ਡਾਕਟਰ ਗੁਰਪ੍ਰੀਤ ਕੌਰ ਖਹਿਰਾ ਮੁਖੀ ਕਾਮਰਸ ਵਿਭਾਗ, ਡਾਕਟਰ ਪਰਮਜੀਤ ਕੌਰ ਮੁਖੀ ਫੈਸ਼ਨ ਡਿਜਾਇਨਿੰਗ ਵਿਭਾਗ, ਡਾਕਟਰ ਪਰਮਜੀਤ ਕੌਰ ਮੁਖੀ ਸਾਇੰਸ ਵਿਭਾਗ ਦੁਆਰਾ ਜੱਜ ਦੀ ਭੂਮਿਕਾ ਨਿਭਾਈ ਗਈ। ਜੇਤੂ ਵਿਦਿਆਰਥੀਆਂ ਵਿੱਚੋਂ ਹਰਪ੍ਰੀਤ ਕੌਰ ਡਿਪਲੋਮਾ ਇਨ ਕੋਸਮੈਟੋਲੋਜੀ ਦੁਆਰਾ ਪਹਿਲਾ ਸਥਾਨ ਹਾਸਲ ਕੀਤਾ ਗਿਆ ,ਸੀਆ ਅਤੇ ਕਰਮਿੰਦਰਪ੍ਰੀਤ ਕੌਰ ਦੁਆਰਾ ਦੂਜਾ ਸਥਾਨ ਹਾਸਲ ਕੀਤਾ ਗਿਆ ਅਤੇ ਤੀਜੇ ਸਥਾਨ ਤੇ ਜਾਸਮਾਈਲਪ੍ਰੀਤ ਕੌਰ ਅਤੇ ਪਰਮਜੋਤ ਕੌਰ ਰਹੇ। ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਦੁਆਰਾ  ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਕਾਲਜ ਵਿਖੇ ਅਜਿਹੇ ਹੀ ਪ੍ਰੋਗਰਾਮਾਂ ਦਾ ਆਯੋਜਨ ਸਮੇਂ ਸਮੇਂ ਤੇ ਹੁੰਦਾ ਰਹੇਗਾ ਅਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਵਿਦਿਆਰਥੀ ਇਸੇ ਤਰ੍ਹਾਂ ਵੱਧ ਚੜ ਕੇ ਹਿੱਸਾ ਲੈਣਗੇ ਅਤੇ ਕਾਮਯਾਬੀ ਹਾਸਿਲ ਕਰਨਗੇ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜੰਮੂ-ਕਸ਼ਮੀਰ ‘ਚ ਰਿਆਸੀ ਬੱਸ ਹਮਲੇ ਦੇ ਮਾਮਲੇ ‘ਚ NIA ਦੀ ਵੱਡੀ ਕਾਰਵਾਈ, ਰਾਜੌਰੀ ਸਮੇਤ ਕਈ ਜ਼ਿਲਿਆਂ ‘ਚ ਛਾਪੇਮਾਰੀ
Next articleਸੰਗੀਤਕ ਜਗਤ ‘ਚ ਹਮੇਸ਼ਾਂ ਅਮਰ ਹੈ: ਲਤਾ ਮੰਗੇਸ਼ਕਰ ਦੇ ਸੁਰਾਂ ਦਾ ਰੰਗ