(ਸਮਾਜ ਵੀਕਲੀ)
ਇਹ ਦੁਨੀਆਂ ਸਾਡੇ ਮਗਰੋਂ ਵੀ ,
ਏਦਾਂ ਹੀ ਚਲਦੀ ਰਹਿਣੀ ਐਂ ।
ਦਿਨ ਏਦਾਂ ਚੜ੍ਹਦਾ ਰਹਿਣਾ ਏਂ ,
ਤੇ ਸ਼ਾਮ ਵੀ ਢਲ਼ਦੀ ਰਹਿਣੀ ਐਂ ।
ਕੋਈ ਕਿਸੇ ਨਾਲ਼ ਵੀ ਮਰਦਾ ‘ਨੀਂ ,
ਤੇ ਮਰਨਾ ਵੀ ‘ਨੀਂ ਚਾਹੀਦਾ ;
ਜੋ ਬਾਲੀ਼ ਅਸੀਂ ਮਸ਼ਾਲ ਹਮੇਸ਼ਾ ,
ਏਵੇਂ ਹੀ ਬਲ਼ਦੀ ਰਹਿਣੀ ਐਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ।



