ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਖੇਤੀਬਾੜੀ ਅਫਸਰ ਡਾ. ਰਾਜ ਕੁਮਾਰ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਾ. ਰਜਿੰਦਰ ਕੰਬੋਜ਼ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ: ਰਾਜ ਕੁਮਾਰ ਬਲਾਕ ਖੇਤੀਬਾੜੀ ਅਫਸਰ, ਨਵਾਂਸ਼ਹਿਰ ਦੀ ਪ੍ਰਧਾਨਗੀ ਹੇਠ ਕਰਾਪ ਰੈਜ਼ੀਡਿਊ ਮੈਨੇਂਜਮੈਟ  ਸਕੀਮ ਅਧੀਨ ਪਿੰਡ ਕਰਿਆਮ ਵਿਖੇ ਬਲਾਕ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਰਾਜ ਕੁਮਾਰ ਖੇਤੀਬਾੜੀ ਅਫਸਰ ਨਵਾਂਸ਼ਹਿਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਜਮੀਨ ਵਿੱਚ ਵਾਹ ਕੇ ਕਣਕ ਦੀ ਫਸਲ ਦੀ ਬਿਜਾਈ ਕਰਨ ਲਈ ਦੱਸਿਆ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾਵੇ, ਜਮੀਨ ਵਿੱਚਲੇ ਮਿੱਤਰ ਕੀੜਿਆਂ ਨੂੰ ਬਚਾਇਆ ਕਾ ਸਕੇ। ਧੂੰਏਂ ਤੋਂ ਪੈਦਾ ਹੋ ਰਹੀਆਂ ਜਹਿਰੀਲੀਆਂ ਗੈਸਾਂ ਤੋਂ ਮਨੁੱਖੀ ਜੀਵਨ ਨੂੰ ਬਚਾਇਆ ਜਾ ਸਕੇ। ਉਹਨਾਂ ਦੱਸਿਆ ਕਿ ਬਲਾਕ ਨਵਾਂਸ਼ਹਿਰ ਵਿੱਚ 34 ਬੇਲਰ ਮਸ਼ੀਨਾਂ, 243 ਸੁਪਰ ਸੀਡਰ ਅਤੇ 24 ਸਰਫੇਸ ਸੀਡਰ ਕਿਸਾਨਾਂ/ਕਿਸਾਨ ਗਰੁੱਪਾ ਕੋਲ ਮੌਜੂਦ ਹਨ। ਜਿਸ ਨਾਲ ਸਾਰੇ ਬਲਾਕ ਪਰਾਲੀ ਨੂੰ ਸਾਂਭਿਆ ਜਾ ਸਕਦਾ ਹੈ।ਉਹਨਾਂ ਦੱਸਿਆ ਕਿ ਸੁਪਰਸੀਡਰ ਅਤੇ ਸਰਫੇਸ ਸੀਡਰ ਮਸ਼ੀਨ ਨਾਲ ਬਿਨਾਂ ਅੱਗ ਲਗਾਏ, ਝੋਨੇ ਦੀ ਪਰਾਲੀ ਨੂੰ ਵਿੱਚ ਰਲਾ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਪਿਛਲੇ ਸਾਲ ਇਸ ਦੇ ਵਧੀਆ ਰਿਜਲਟ ਪ੍ਰਾਪਤ ਹੋਏ ਹਨ।ਇਸ ਤੋਂ ਇਲਾਵਾ ਉਹਨਾਂ ਗੰਨੇ ਦੀ ਫਸਲ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਵੀ ਕਿਸਾਨਾਂ ਨੂੰ ਗੰਨੇ ਦੀ ਫਸਲ ਬਾਰੇ ਜਾਣਕਾਰੀ ਦਿੱਤੀ ਗਈ।ਡਾ. ਕੁਲਦੀਪ ਸਿੰਘ ਏ.ਡੀ.ਓ ਵੱਲੋਂ  ਕਿਸਾਨਾਂ ਨੂੰ ਖੇਤੀ ਇੰਨਪੁਟਸ ਜਿਵੇਂ ਕਿ ਬੀਜ, ਕੀੜੇਮਾਰ ਦਵਾਈਆਂ ਅਤੇ ਖਾਦਾਂ ਦੀ ਖਰੀਦ ਸਮੇਂ ਬਿੱਲ ਲੈਣ ਲਈ ਵੀ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਝੋਨੇ/ਬਾਸਮਤੀ ਅਤੇ ਮੱਕੀ ਦੀ ਫਸਲ ਨੂੰ ਲੱਗਣ ਵਾਲੇ ਕੀੜੇ ਮਕੌੜੇ ਅਤੇ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਪਰਮਵੀਰ ਕੌਰ ਡੀ.ਪੀ.ਡੀ. ਆਤਮਾ ਨੇ ਆਤਮਾ ਸਕੀਮ ਅਧੀਨ ਘਰੇਲੂ ਬਗੀਚੀ ਅਤੇ ਸੈਲਫ ਹੈਲਪ ਗਰੁੱਪਾਂ ਬਾਰੇ ਅਤੇ ਮਿੱਟੀ ਪਰਖ ਕਰਨ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ।ਇਸ ਸਿਖਲਾਈ ਕੈਂਪ ਵਿੱਚ ਸ੍ਰੀ ਸਰਬਜੀਤ ਸਿੰਘ ਖੇਤੀ ਉਪ ਨਿਰੀਖਕ, ਕੁਲਜਿੰਦਰ ਕੁਮਾਰ ਅਤੇ ਜਸਵਿੰਦਰ ਕੌਰ ਏ.ਟੀ.ਐਮ, ਰਾਮ ਲੁਭਾਇਆ ਅਤੇ ਕ੍ਰਿਸ਼ਨਾ ਦੇਵੀ ਸੇਵਾਦਾਰ ਤੋਂ ਇਲਾਵਾ ਦੋਨਾਂ ਕੈਂਪਾਂ ਵਿੱਚ 80 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਦੇ ਗੁਰਦਾਸਪੁਰ ‘ਚ ਵੱਡੀ ਘਟਨਾ: ਘਰੇਲੂ ਹਿੰਸਾ ਤੋਂ ਬਾਅਦ ਮਾਂ ਨੇ ਦੋ ਬੱਚਿਆਂ ਸਮੇਤ ਨਿਗਲ ਲਿਆ ਜ਼ਹਿਰ, ਤਿੰਨਾਂ ਦੀ ਮੌਤ
Next articleਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਦਾ ਵਿਸ਼ੇਸ਼ ਮਹੱਤਵ – ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ