ਸਿੰਘਪੁਰ ਵਿਚ ਕਿਸਾਨ ਦੇ ਟਿਊਵਲ ਦੀਆਂ 2 ਮਹੀਨਿਆਂ ਤੋਂ ਟੁਟੀਆਂ ਤਾਰਾਂ ਨੂੰ ਜੁੜਵਾਉਣ ਲਈ ਲੇਬਰ ਪਾਰਟੀ ਦਾ ਵਫਦ ਚੀਫ ਇੰਜੀਨੀਅਰ ਨੂੰ ਮਿਲਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਲੇਬਰ ਪਾਰਟੀ ਦਾ ਇਕ ਵਫਦ ਪਿੰਡ ਸਿੰਘ ਪੁਰ ਵਿਚ ਇਕ ਕਿਸਾਨ ਪਰਜੀਤ ਸਿੰਘ ਦੇ ਟਿਊਵਲ ਦੀਆਂ ਪਿਛੱਲੇ 2 ਮਹੀਨੇ ਤੋਂ ਤਾਰਾਂ ਟੁੱਟਣ ਨੂੰ ਜੁੜਵਾਉਣ ਲਈ ਵਾਰ ਵਾਰ ਚੱਬੇਵਾਲ ਸਬ ਡਵੀਜਨ ਵਿਚ ਐਪਲੀਕੇਸ਼ਨ ਦੇਣ ਦੇ ਬਾਵਜੂਦ ਕੰਮ ਨਾ ਹੋਣ ਤੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਚੀਫ ਇੰਜੀਨੀਅਰ ਸ਼੍ਰੀ ਹਰਵਿੰਦਬ ਸਿੰਘ ਨੂੰ ਮਿਲਿਆ ਤੇ ਦਸਿਆ ਕਿ ਕਿਸਾਨ ਵਲੋਂ ਅਚਾਨਕ ਤਾਰਾਂ ਟੁੱਟਣ ਤੇ ਪਹਿਲਾਂ ਮਿਤੀ 25-7-2024 ਨੂੰ ਸਬੰਧਤ ਦਫਤਰ ਵਿਚ 1697 ਡਾਇਰੀ ਨੰਬਰ ਤਹਿਤ ਅਰਜੀ ਦਿਤੀ। ਪਰ ਫਿਰ ਵੀ ਤਾਰਾਂ ਜੋੜਣ ਨੂੰ ਲੈ ਕੇ ਆਨੇ ਬਹਾਨੇ ਕਰਨ ਤੇ ਫਿਰ ਦੁਬਾਰਾ ਮਿਤੀ 05-09-2024 ਨੂੰ 2154 ਨੰਬਰ ਤਹਿਤ ਸ਼ਕਾਇਤ ਦਰਜ ਕਰਵਾਈ ।ਪਰ ਫਿਰ ਵੀ ਕੋਈ ਸੁਣਵਾਈ ਨਾ ਹੋਣ ਤੇ ਉਨ੍ਹਾਂ ਇਹ ਮਾਮਲਾ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੇ ਧਿਆਨ ਹੇਠ ਲਿਆਂਦਾ।ਉਨ੍ਹਾਂ ਪਹਿਲਾਂ ਪਾਰਟੀ ਆਗੂ ਸੋਨੂ ਮਹਿਤਪੁਰ ਅਤੇ ਸੁਖਜੀਤ ਸਿੰਘ ਨੂੰ ਨਾਲ ਲੈ ਕੇ ਪਿੰਡ ਵਿਚ ਜਾ ਕੇ ਮੋਕਾ ਵੇਖਿਆ ਤੇ ਕਿਸਾਨ ਦੇ ਹੋ ਰਹੇ ਨੁਕਸਾਨ ਦੀ ਪ੍ਰਸਾ਼ਨੀ ਨੂੰ ਸੁਣਿਆਂ ਤੇ ਵਿਸ਼ਵਾਸ਼ ਦਵਾਇਆ ਕਿਹਾ ਕਿ ਇਹ ਕੰਮ ਜਰੂਰ ਕਰਵਾਇਆ ਜਾਵੇਗਾ।ਧੀਮਾਨ ਨੇ ਦਸਿਆ ਕਿ ‘ਆਪ’ ਸਰਕਾਰ ਦੀਆਂ ਗੱਪਾਂ ਅਤੇ ਫਲੈਕਸ ਨੀਤੀਆਂ ਨੇ ਬਿਜਲੀ ਘਰਾਂ ਵਿਚ ਸਟਾਫ ਦੀ ਘਾਟ ਰੱਖੇ ਕੇ ਅਤੇ ਉਸ ਅੰਦਰ ਠੇਕੇਦਾਰੀ ਢਾਚਾਂ ਪੈਦਾ ਕਰਕੇ ਇਕ ਵੱਡਾ ਨੁਕਸਾਨ ਕੀਤਾ ਹੈ।ਹਲਾਤ ਇਹ ਹਨ ਕਿ ਜਿਹੜੇ ਠੇਕੇਦਾਰਾਂ ਕੋਲੋਂ ਕੰਮ ਕਰਵਾਇਆ ਜਾਂਦਾ ਹੈ,ਉਨ੍ਹਾਂ ਕੋਲ ਵੱਡੇ ਇਨਫਰਾ ਸਟਰਕਚਰ ਦੀ ਘਾਟ ਹੈ।ਦੂਸਰੇ ਪਾਸੇ ਸਟਾਫ ਵੀ ਨਾ ਮਾਤਰ ਹੀ ਹੈ।ਇਸ ਤਕਨੀਕੀ ਬੋਰਡ ਅੰਦਰ ਤਕਨੀਕੀ ਮਾਹਿਰਾ ਦੀ ਵੱਡੀ ਘਾਟ ਹੈ।ਜਿਥੇ ਕਿ 5 ਮਿੰਟ ਦੇ ਕੰਮ ਲਈ 5-5 ਦਿਨ ਲਗਦੇ ਜਾਂਦੇ ਹਨ। ਧੀਮਾਨ ਨੇ ਦਸਿਆ ਕਿ ਇਹ ਤਕਨੀਕੀ ਮਾਹਰਾਂ ਦੀਆਂ ਰਾਜਨੀਤਕ ਚਾਲਾਂ ਕਰਕੇ ਕਿਸਾਨ ਦਾ ਕੁਨੇਕਸ਼ਨ ਨਹੀਂ ਜੋੜਿਆ ਗਿਆ ਤੇ ਜਾਣਬੁਝ ਕੇ ਪ੍ਰਸਾ਼ਨ ਕੀਤਾ।ਉਨ੍ਹਾਂ ਦਸਿਆ ਕਿ ਪੰਜਾਬ ਅੰਦਰ ਭ੍ਰਿਸ਼ਟਾਚਾਰ ਸਾਰੇ ਪਾਸੇ ਠਾਠਾਂ ਮਾਰ ਰਿਹਾ ਹੈ।ਉਨ੍ਹਾਂ ਦਸਿਆ ਕਿ ਕਿਸਾਨ ਹਰ ਵਾਰ ਦੀ ਤਰ੍ਹਾਂ ਅਪਣੇ ਮਟਰ ਸਮੇਂ ਸਿਰ ਬੀਜਣਾ ਚਾਹੁੰਦਾ ਸੀ।ਪਰ ਕੁਨੇਕਸ਼ਨ ਨੂੰ ਜਾਣਬੁਝ ਕੇ ਦੇਰੀ ਕਰਨ ਤੇ ਲੇਟ ਹੋ ਗਿਆ।ਉਨ੍ਹਾਂ ਦਸਿਆ ਕਿ ਬਿਜਲੀ ਵਿਭਾਗ ਵਲੋਂ ਤਾਰਾਂ ਠੀਕ ਕਰਕੇ ਕੁਨੇਕਸ਼ਨ ਚਾਲੂ ਕਰਨ ਦੀ ਥਾਂ ਤਾਰਾ ਨੂੰ ਇਕਠਾ ਕਰਕੇ ਇੱਕ ਖੰਭੇ ਦੇ ਆਲੇ ਦੁਆਲੇ ਰੱਖ ਦਿਤਾ,ਜਦੋਂ ਕਿ ਇਕ ਕੰਮ ਸਾਰਾ 2 ਘੰਟੇ ਦਾ ਸੀ।ਕਿੰਨੀ ਵੱਡੀ ਬਿਡਮਵਨਾਂ ਹੈ ਕਿ ਕਿਸੇ ਵੀ ਉੱਚ ਅਧਿਕਾਰੀ ਨੇ ਜਾ ਕੇ ਮੌਕਾ ਵੇਖਣ ਦੀ ਵੀ ਤਕਲੀਫ ਨਹੀਂ ਕੀਤੀ। ਬੱਸ ਦਫਤਰ ਵਿਚ ਬੈਠ ਕੇ ਹੀ ਸਕੀਮਾਂ ਲਗਾਉਂਦੇ ਰਹੇ।ਜਦੋਂ ਕਿ ਪਹਿਲਾਂ ਕਈ ਸਾਲਾਂ ਤੋਂ ਮੋਟਰ ਚਲਦੀ ਆ ਰਹੀ ਹੈ।ਧੀਮਾਨ ਨੇ ਮੰਗ ਕੀਤੀ ਕਿ ਸਬੰਧਤ ਅਧਿਕਾਰੀਆਂ ਤੋਂ ਕਿਸਾਨ ਦੇ ਹੋਏ ਨੁਕਸਾਨ ਦਾ ਮੁਆਵਜਾ ਵੀ ਦਿਤਾ ਜਾਣ ਬਣਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਬਾਣ
Next articleਸਰਕਾਰ ਦੀ ਪੇਂਡੂ ਅਦਾਲਤਾਂ ਦੀ ਤਜਵੀਜ਼ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਨੇ ਕੀਤੀ ਹੜਤਾਲ