ਆਦਮਪੁਰ ਦੀ ਟੀਮ ਨੇ ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਂਮੈਂਟ ਜਿੱਤਿਆ ‘ਖੇਡਾਂ ਵਤਨ ਦੀਆਂ’ ਅਧੀਨ ਹੋਇਆ ਟੂਰਨਾਮੈਂਟ

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ ” ਅਧੀਨ ਬਲਾਕ ਪੱਧਰ ਦੀਆਂ ਜੇਤੂ ਟੀਮਾਂ ਦੇ ਹੁਣ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ । ਇਸੇ ਲੜੀ ਤਹਿਤ ਵਾਲੀਬਾਲ ਸੀਨੀਅਰ ਗਰੁੱਪ ਦੇ ਮੁਕਾਬਲੇ ਸਪੋਰਟਸ ਕਾਲਜ ਜਲੰਧਰ ਵਿਖੇ ਹੋ ਰਹੇ ਹਨ । ਇਹਨਾਂ ਮੁਕਾਬਲਿਆਂ ਵਿਚ ਅੱਜ ਆਦਮਪੁਰ ਤੇ ਨੂਰਮਹਿਲ ਦੀ ਟੀਮ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਆ । ਇਸ ਫਸਵੇਂ ਮੈਚ ਵਿਚ ਪਹਿਲਾ ਸੈੱਟ ਨੂਰਮਹਿਲ ਨੇ ਜਿੱਤ ਕੇ ਆਪਣੀ ਬੜ੍ਹਤ ਬਣਾ ਲਈ ਸੀ ਪਰ ਮਗਰਲੇ ਦੋਨੋਂ ਸੈੱਟਾਂ ਵਿਚ ਆਦਮਪੁਰ ਦੀ ਟੀਮ ਨੇ ਨੂਰਮਹਿਲ ਨੂੰ 21 -16 ਤੇ 21 – 19 ਨਾਲ ਹਰਾ ਕੇ ਜ਼ਿਲ੍ਹਾ ਟੂਰਨਾਮੈਂਟ ਜਿੱਤ ਲਿਆ ਤੇ ਵਾਲੀਬਾਲ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ । ਆਦਮਪੁਰ ਦੀ ਟੀਮ ਦੇ ਖਿਡਾਰੀਆਂ ਮੋਹਨ ਲਾਲ ਨਿੱਕੂ,  ਗੁਰਚਰਨ ਸਿੰਘ ਡੀ.ਪੀ., ਪ੍ਰਿੰਸੀਪਲ ਰਾਮ ਆਸਰਾ, ਲੈਕਚਰਾਰ ਗੁਰਿੰਦਰ ਸਿੰਘ, ਗੁਰਮੀਤ  ਕਿੱਟੂ, ਸੁਸ਼ੀਲ ਡੋਗਰਾ, ਗੁਰਵਿੰਦਰ ਰੰਧਾਵਾ, ਅਮਰਜੀਤ ਜੀਤਾ, ਤਰਸੇਮ ਵਾਹੀ, ਬਲਜੀਤ ਢਿੱਲੋਂ ਨੂੰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ । ਆਦਮਪੁਰ ਦੇ ਜੇ.ਸੀ.ਪ੍ਰਾਈਡ ਕਲੱਬ ਵਲੋਂ ਜੇਤੂ ਟੀਮ ਨੂੰ ਮੁਬਾਰਕਾਂ ਦਿੱਤੀਆਂ ਗਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐਡਵੋਕੇਟ ਕੁਲਬੀਰ ਸਿੰਘ ਦੀ ਨਵੀਂ ਪੁਸਤਕ ਦਸਮ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਤੁਲਨਾਤਮਿਕ ਅਧਿਐਨ ਰਿਲੀਜ
Next articleमायावती का उदास हाथी