ਕਵਿਤਾ

(ਸਮਾਜ ਵੀਕਲੀ)
ਸੋਹਲ ਸਰੀਰ ਤੇਰਾ ਨੱਸ਼ਿਆਂ ਨੇ ਖਾ ਲਿਆ।
ਤੂੰ ਵਿੱਚੇ ਵਿੱਚੇ ਆਪਣੇ ਨੂੰ ਮਾਰ ਮੁਕਾ ਲਿਆ।
ਤੈਨੂੰ ਨੌਕਰੀ ਨਹੀਂ ਮਿਲੀ ਬੇਰੁਜ਼ਗਾਰੀ ਵੱਧ ਗਈ।
ਜ਼ਿੰਦਗੀ ਨੂੰ ਚੰਦਰਾ ਇਹ ਰੋਗ ਲਾ ਲਿਆ।
ਖੇਤੀ ਬਾੜੀ ਵਿੱਚ ਕੁਝ ਬੱਚਦਾ ਨਾ ਤੈਨੂੰ।
ਸੁੱਕ ਗਏ ਖੇਤ ਝੋਨਾ ਵਿੱਚੇ ਤੂੰ ਵਾਹ ਲਿਆ।
ਕਹਿਣ ਨੂੰ ਤਾਂ ਦੁਨੀਆ ਅੰਨਦਾਤਾ ਕਹਿੰਦੀ ਹੈ।
ਸਰਕਾਰਾਂ ਦੇ ਝੂਠੇ ਲਾਰਿਆਂ ਨੇ ਢਾਹ ਲਿਆ।
ਢਿਡੋਂ ਭੁਖੇ ਨੰਗੇ ਤੇਰੇ ਜਵਾਕ ਨੇ ਵਿਲਕਦੇ।
ਅੱਕਕੇ ਤੂੰ  ਕਾਹਤੋਂ ਰੱਸਾ ਗਲ਼ ਵਿੱਚ ਪਾ ਲਿਆ।
ਵੇਲੇ ਸਿਰ ਸਾਂਭ ਲੈਂਦੀ ਸਰਕਾਰ ਕਿਸਾਨਾਂ ਨੂੰ।
‘ਭੱਪਰ’ਨੇ ਤੁਹਾਨੂੰ ਬਹੁਤ ਵਾਰੀ ਸਮਝਾ ਲਿਆ।
ਆਪ ਜੀ ਦਾ ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
6284145349
Previous article68ਵੀਂ ਤਿੰਨ ਦਿਨਾਂ ਸਟੇਟ ਪੱਧਰੀ ਅੰਡਰ – 14 ਸਾਲ( ਲੜਕੀਆਂ) ਖੋ- ਖੋ ਸਟੇਟ ਚੈਂਪੀਅਨਸ਼ਿਪ – 2024 – 25 ਹੋਈ ਸੰਪਨ
Next articleHyderabad: Liberation or Transition from Monarchy to Democracy?