HOME ਸੁੱਖ ਦਾ ਗਾਇਆ ਗੀਤ ‘ਮੇਰੇ ਮਾਲਕਾ’ ਚਰਚਾ ਵਿੱਚ ਸੋਸ਼ਲ ਮੀਡੀਆ ਤੇ ਖੱਟ...

ਸੁੱਖ ਦਾ ਗਾਇਆ ਗੀਤ ‘ਮੇਰੇ ਮਾਲਕਾ’ ਚਰਚਾ ਵਿੱਚ ਸੋਸ਼ਲ ਮੀਡੀਆ ਤੇ ਖੱਟ ਰਿਹਾ ਵਾਹ ਵਾਹ

ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ )– ਬੇਹੱਦ ਸੁਲਜੇ ਅਤੇ ਸੁਰੀਲੇ ਗਾਇਕ ਸੁੱਖ ਨੰਦਾਚੌਰੀਆ ਵਲੋਂ ਕੀਤਾ ਗਿਆ ਹਾਲ ਹੀ ਵਿੱਚ ਟ੍ਰੈਕ “ਮੇਰੇ ਮਾਲਕਾ” ਸੋਸ਼ਲ ਮੀਡੀਆ ਦੇ ਪੂਰੀ ਵਾਹ ਵਾਹ ਖੱਟਦਾ ਚਰਚਾ ਵਿੱਚ ਹੈ । ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਸੁੱਖ ਨੰਦਾਚੌਰੀਆ ਤੇ ਗਾਏ ਕਈ ਟ੍ਰੈਕ ਕਾਫੀ ਚਰਚਾ ਵਿੱਚ ਰਹੇ । ਸੁੱਖ ਨੇ ਦੱਸਿਆ ਕਿ ਮੇਰੇ ਮਾਲਕਾ ਟ੍ਰੈਕ ਦੀ ਫੀਡਿੰਗ ਰਿਪੋਰਟ ਬਹੁਤ ਹੀ ਵਧੀਆ ਮਿਲੀ ਹੈ । ਜਿਸ ਨੂੰ ਉਸ ਨੇ ਪੂਰੀ ਮਿਹਨਤ ਨਾਲ ਲਾਂਚ ਕੀਤਾ ਅਤੇ ਸਰੋਤਿਆਂ ਨੇ ਉਸ ਦੀ ਇਸ ਮਿਹਨਤ ਨੂੰ ਫਲ ਲਾਉਂਦਿਆਂ ਬੇਹੱਦ ਪਿਆਰ ਦੇ ਕੇ ਨਿਵਾਜਿਆ।  ਸੁੱਖ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਕੁਲਦੀਪ ਚੁੰਬਰ ਨੇ ਕਲਮਬੱਧ ਕੀਤਾ ਅਤੇ ਸੁਨੀਲ ਬਾਵਾ ਨੇ ਇਸਦਾ ਸ਼ਾਨਦਾਰ ਸੰਗੀਤ ਤਿਆਰ ਕੀਤਾ ਸੀ । ਸਰੋਤਿਆਂ ਵਲੋਂ ਮਿਲੇ ਪਿਆਰ ਲਈ ਓਹ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇਉਂ ਸ਼ੁਰੂ ਹੋਇਆ ਮੇਰੇ ਲਿਖਣ ਦਾ ਸਫ਼ਰ
Next articleਵਿਦੇਸ਼ਾਂ ਵਿੱਚ ਪੰਜਾਬੀਅਤ ਦੇ ਝੰਡਾਬਰਦਾਰ ਰੀਵਿਊਕਾਰ:ਬਲਜਿੰਦਰ ਮਾਨ