ਮੈਂ ਕਿੱਥੇ ਉਲਝਿਆ ਰਿਹਾ

ਐੱਸ ਪੀ ਸਿੰਘ

(ਸਮਾਜ ਵੀਕਲੀ)

ਤੈਨੂੰ ਸਮਝਾਉਣ ਲਈ, ਆਪਣਾ ਬਣਾਉਣ ਲਈ,
ਦਿਲ ਚ’ ਲੁਕਾਉਣ ਲਈ, ਤੇਰੇ ਦਰ ਤੱਕ ਆਉਣ ਲਈ,
ਮੈਂ ਕਿੱਥੇ ਉਲਝਿਆ ਰਿਹਾ ।
ਉਜੜਿਆਂ ਨੂੰ ਵਸਾਉਣ ਲਈ,ਆਪਣੇ ਬਣਾਉਣ ਲਈ,
ਦੁੱਖੜੇ ਸੁਣਾਉਣ ਲਈ,ਰੋਂਦਿਆਂ ਨੂੰ ਹਸਾਉਣ ਲਈ,
ਮੈਂ ਕਿੱਥੇ ਉਲਝਿਆ ਰਿਹਾ।
ਜਜ਼ਬਾਤਾਂ ਨੂੰ ਸਮਝਾਉਣ ਲਈ,ਪਿਆਰ ਚ’ ਰੁਲਾਉਣ ਲਈ,
ਸ਼ਿਕਵੇ ਸੁਣਾਉਣ ਲਈ, ਮੁਹੱਬਤਾਂ ਗਲ ਲਾਉਣ ਲਈ,
ਮੈਂ ਕਿੱਥੇ ਉਲਝਿਆ ਰਿਹਾ।
ਕਿਸੇ ਦੇ ਰਾਹਾਂ ਨੂੰ ਰੁਸ਼ਨਾਉਣ ਲਈ, ਮੁਸ਼ਕਿਲਾਂ ਨੂੰ ਜਿਤਾਉਣ ਲਈ,
ਕਿਸੇ ਨੂੰ ਲੜ ਲਾਉਣ ਲਈ, ਬੂਹੇ ਖੜਕਾਉਣ ਲਈ,
ਮੈਂ ਕਿੱਥੇ ਉਲਝਿਆ ਰਿਹਾ।
ਸਾਹਾਂ ਚ’ ਪਰੋਣ ਲਈ, ਤੇਰੇ ਵੱਸ ਹੋਣ ਲਈ,
ਸੱਚ ਨੂੰ ਸੁਣਾਉਣ ਲਈ, ਤੇਰੇ ਚਿਹਰੇ ਨੂੰ ਹਸਾਉਣ ਲਈ,
ਮੈਂ ਕਿੱਥੇ ਉਲਝਿਆ ਰਿਹਾ।
ਛੱਡ ਇਹਨਾ ਉਲਝਣਾਂ ਨੂੰ ਐਸ ਪੀ ਸਿੰਘਾ,
ਐਵੇਂ ਇਹਨਾ ਉਲਝਣਾ ਚ’ ਉਲਝ ਕੇ ਤੇਰਾ ਕੀ ਰਿਹਾ।

ਐੱਸ ਪੀ ਸਿੰਘ
ਮੋਬ 6239559522

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛਿੱਟਿਆਂ ਦੇ ਗਰਭ ਵਿੱਚੋਂ ਦਾਣਿਆਂ ਨੇ ਜਨਮ ਲਿਆ
Next articleਕੰਮੀਆਂ ਦੇ ਵੇਹੜੇ ਦਾ ਸੂਰਜ – ਸੰਤ ਰਾਮ ਉਦਾਸੀ