ਸਲਾਨਾ ਜੋੜ ਮੇਲਾ ਬਾਪੂ ਈਸਰ ਦਾਸ ਦਾ 19 ਸਤੰਬਰ ਨੂੰ

ਸਲਾਨਾ ਜੋੜ ਮੇਲਾ ਬਾਪੂ ਈਸਰ ਦਾਸ ਦਾ 19 ਸਤੰਬਰ ਨੂੰ

(ਸਮਾਜ ਵੀਕਲੀ)- ਦਰਬਾਰ ਬਾਬਾ ਸਿੱਧ ਚਾਨੋ ਜੀ ਪਿੰਡ ਚੇਤਾ ਜਿਲ੍ਹਾ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਸਲਾਨਾ ਜੋੜ ਮੇਲਾ 19 ਸਤੰਬਰ ਨੂੰ ਦਰਬਾਰ ਦੇ ਗੱਦੀ ਨਸ਼ੀਨ ਭਗਤ ਅਵਤਾਰ ਜੀ ਅਤੇ ਬਾਬਾ ਸ਼ਸ਼ੀ ਜੀ ਦੀ ਦੇਖ ਰੇਖ ਹੇਠ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, 18 ਸਤੰਬਰ ਨੂੰ ਚਿਰਾਗ ਅਤੇ ਝੰਡੇ ਦੀ ਰਸਮ ਅਤੇ ਚੂਰੀ ਦੀ ਰਸਮ ਹੋਵੇਗੀ, ਉਪਰੰਤ ਹੈਪੀ ਕਵਾਲ ਲਵਲੀ ਨਕਾਲ ਪ੍ਰੋਗਰਾਮ ਕਰਨਗੇ, 19 ਸਤੰਬਰ ਸਵੇਰੇ ਕਵਾਲੀਆਂ ਅਤੇ ਨਕਲਾਂ ਦੇ ਪ੍ਰੋਗਰਾਮ ਉਪਰੰਤ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਬੇਬੀ ਅਮਰੀਤ ਕੌਰ ਚੱਕ ਰਾਮੂੰ, ਆਰ ਜੋਗੀ, ਰਵੀਨਾ ਮਾਨ, ਸੰਗੀਤਾ ਮਾਨ, ਮੋਹਣ ਮਾਹੀ, ਤਨਵੀਰ ਤਿਹਾਰਾ, ਲੱਕੀ ਬੌਸ ਬਾਬਾ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ, ਇਹ ਮੇਲਾ ਧੰਨ ਧੰਨ ਬਾਪੂ ਈਸਰ ਦਾਸ ਜੀ ਸਮਰਪਿਤ ਹੋਵੇਗਾ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਜਾਣਗੇ, ਇਸ ਮੌਕੇ ਭਗਤ ਅਵਤਾਰ ਜੀ, ਕੌਰ ਸਿਸਟਰਜ਼, ਬੇਬੀ ਅਮਰੀਤ ਕੌਰ, ਗੀਤਕਾਰ ਰਣਵੀਰ ਬੇਰਾਜ ਚੱਕ ਰਾਮੂੰ ਵਾਲਾ ਆਦਿ ਹੋਰ ਹਾਜਰ ਸਨ.

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 13/09/2024
Next articleਤੰਦਰੁਸਤ ਭਾਰਤ ਮਿਸ਼ਨ ਦੇ ਤਹਿਤ ਡਾ.ਅੰਬੇਡਕਰ ਸਕੂਲ ਬੁਲੰਦਪੁਰ ‘ਚ ਹੈਂਡ ਵਾਸ਼ ਐਕਟਿਵੀਟੀ