ਪਾਠਕ ਸੱਥ ਦੀ ਸ਼ਾਨਦਾਰ ਮੀਟਿੰਗ….

ਨਵਾਂ ਸ਼ਹਿਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪਰਮਜੀਤ ਕਰਿਆਮ ਦੀ ਪ੍ਰਧਾਨਗੀ ਅੰਦਰ ਬਰਾਦਰੀ ਬਾਗ, ਨਵਾਂਸ਼ਹਿਰ ਦੀ ਲਾਇਬ੍ਰੇਰੀ ਵਿਖੇ ਮਿਤੀ 08/09/2024 ਦਿਨ ਐਤਵਾਰ ਨੂੰ ਸ਼ਾਮ 4 ਵਜੇ ਪਾਠਕ ਸੱਥ ਦੀ ਮੀਟਿੰਗ ਹੋਈ ਜਿਸ ਦੌਰਾਨ ਵੱਖ-ਵੱਖ ਪਿੰਡਾਂ ਤੇ ਵੱਖ ਵੱਖ ਇਲਾਕਿਆਂ ਦੇ ਦੋਸਤਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚ ਗੁਰਦੀਪ ਸੈਣੀ, ਜਸਵਿੰਦਰ ਭਟੋਆ, ਦੀਪ ਸ਼ੇਰਗਿੱਲ, ਜਸਵੀਰ ਬੇਗਮਪੁਰੀ, ਮਨਦੀਪ ਮਨਸੂਹਾ ਰੋਪੜ, ਸੰਦੀਪ ਨਈਅਰ, ਜਰਨੈਲ ਸਿੰਘ, ਦੀਪ ਜਗਤਪੁਰੀ, ਗੁਰਮੀਤ ਸਿੰਘ ਤੇ ਨੂਰਕਮਲ ਸ਼ਾਮਿਲ ਰਹੇ। ਜਿਸ ਵਿੱਚ ਜਿਸ ਵਿੱਚ ਲੋਕ ਸੁਚਾਰੂ ਨੀਤੀਆਂ ਤੇ ਸਮਾਜ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਉੱਤੇ ਚਰਚਾ ਹੋਈ ਤੇ ਵੱਖ-ਵੱਖ ਵਿਸ਼ਿਆਂ ਉੱਤੇ ਗਜ਼ਲਾਂ ਨਜ਼ਮਾਂ ਅਤੇ ਗੀਤ ਪੇਸ਼ ਕੀਤੇ ਗਏ ਤੇ ਖ਼ੂਬ ਰੰਗ ਬੰਨਿਆਂ। ਜਿਸ ਵਿੱਚ ਸਰਦਾਰ ਜਰਨੈਲ ਸਿੰਘ ਹੁਰਾਂ ਵੱਲੋਂ ਬਹੁਤ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੋਈ। ਇਸੇ ਦੌਰਾਨ ਅਲੱਗ ਅਲੱਗ ਕਿਤਾਬਾਂ ਦੇ ਜ਼ਿਕਰ ਹੋਏ ਤੇ ਪਾਠਕਾਂ ਨੇ ਆਪਣੀਆਂ ਪੜੀਆਂ ਕਿਤਾਬਾਂ ਵਿੱਚੋਂ ਜਾਣਕਾਰੀ ਬਾਕੀਆਂ ਨਾਲ਼ ਸਾਂਝੀ ਕੀਤੀ। ਇਸੇ ਤਰ੍ਹਾਂ ਇਹ ਕਾਫ਼ਲਾ ਵੱਧ ਰਿਹੈ ਤੇ ਨਵੇਂ ਪਾਠਕ ਜੁੜ ਰਹੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article9 ਅਗਸਤ ਨੂੰ ਔਟਵਾ ਵਿਚ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਔਟਵਾ ਇਕਾਈ ਵਲੋਂ ਕੀਤੇ ਸਮਾਗਮ ਦੀ ਰਿਪੋਰਟ –7
Next articleਜ਼ਿਲ੍ਹਾ ਮੋਗਾ ਦੇ ਪਿੰਡ, ਪਿੰਡ ਗੂੰਜਿਆ, ਪਿੰਡ ‘ਭਲੂਰ’ ਦਾ ਨਾਂਅ