ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੋਪੜ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਜਸਥਾਨ ਦੇ ਹਨੁਮਾਨਗੜ੍ਹ ਜਿਲੇ ਵਿੱਚ ਦੋ ਨਬਾਲਗ ਦਲਿਤ ਬੱਚੀਆਂ ਨਾਲ 25-30 ਦਰਿੰਦਿਆਂ ਵਲੋਂ ਲਗਾਤਾਰ 40 ਦਿਨ ਬਲਾਤਕਾਰ ਕੀਤਾ ਜਾਦਾ ਰਿਹਾ। ਬੱਚੀਆਂ ਦੇ ਪਰਿਵਾਰ ਵਲੋਂ ਪੁਲਿਸ ਪਾਸ ਗੁਮਸ਼ੁਦਾ ਦੀ ਰਿਪੋਰਟ ਵੀ ਲਿਖਵਾਈ ਗਈ ਸੀ। ਪਰੰਤੂ ਪੁਲਿਸ ਦੀ ਢਿੱਲੀ ਕਾਰਵਾਈ ਦੋਰਾਨ ਚਾਲੀ ਦਿਨ ਬਾਅਦ ਬੱਚੀਆਂ ਪ੍ਰਾਪਤ ਹੋਈਆਂ ਅਤੇ ਦਰਿੰਦੇ ਫੜੇ ਗਏ।ਇਸ ਅਤਿ ਘਿਨੋਣੀ ਘਟਨਾ ਨੇ ਪੂਰੇ ਭਾਰਤ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਰਾਜਸਥਾਨ ਦੀ ਭਾਜਪਾ ਸਰਕਾਰ ਵੀ ਦਲਿਤ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮਯਾਬ ਸਾਬਤ ਹੋਈ ਹੈ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਤੁਰੰਤ ਸਜ਼ਾ ਦਿਵਾਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly