ਅਧਿਆਪਕ ਦਿਵਸ ਵਜੋਂ ਇੱਕ ਚੋਰ ਦਾ ਜਨਮ ਦਿਨ :- 5 ਸਤੰਬਰ ਨੂੰ ਮਨਾਇਆ ਜਾਂਦਾ ਹੈ
ਬੁੱਧ ਚਿੰਤਨ / ਬੁੱਧ ਸਿੰਘ ਨੀਲੋਂ
ਮੁੰਡਾ ਗਰੀਬ ਸੀ ਅਤੇ ਦਸ ਹਜ਼ਾਰ ਰੁਪਏ ਉਸ ਲਈ ਬਹੁਤ ਮਹੱਤਵ ਰੱਖਦੇ ਸਨ !
ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ ਡਾ. ਰਾਧਾ ਕ੍ਰਿਸ਼ਨਨ ਸਰਵਪੱਲੀ ਦੀ ਸਾਰੀ ਪ੍ਰਸਿੱਧੀ ਉਨ੍ਹਾਂ ਦੀ ਕਿਤਾਬ “ ਇੰਡੀਅਨ ਫਿਲਾਸਫੀ“ ਸਦਕਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੀਆਂ ਦੋਵੇਂ ਜਿਲਦਾਂ ਚੁਰਾਈਆਂ ਗਈਆਂ ਸਨ। 4 ਸਤੰਬਰ 2016 ਨੂੰ ਮਹੇਂਦਰ ਯਾਦਵ ਨੇ ਇਹ ਸੂਚਨਾ ਇਕੱਠੀ ਕਰਕੇ ਯੂ ਟਿਯੂਬ ਵਿਚ ਪ੍ਰਕਾਸ਼ਿਤ ਕੀਤੀ ਕਿਉਂਕਿ 5 ਸਤੰਬਰ ਨੂੰ ਡਾ. ਰਾਧਾਕ੍ਰਿਸ਼ਨਨ ਦਾ ਜਨਮ ਦਿਨ ਹੋਣ ਕਾਰਣ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ, ਮੂਲ ਰੂਪ ਵਿਚ ਇਹ ਕਿਤਾਬ ਵਿਦਿਆਰਥੀ ਜਾਦੂਨਾਥ ਸਿਨ੍ਹਾ ਦਾ ਥੀਸਿਸ ਸੀ।
ਰਾਧਾਕ੍ਰਿਸ਼ਨਨ ਉਸ ਸਮੇਂ ਕਲਕੱਤਾ ਯੂਨੀਵਰਸਿਟੀ ਵਿਚ ਪ੍ਰੋਫੈਸਰ ਸਨ। ਥੀਸਿਸ ਉਨ੍ਹਾਂ ਕੋਲ ਮੁਲਾਂਕਣ ਲਈ ਆਇਆ ਸੀ। ਉਨ੍ਹਾਂ ਨੇ ਥੀਸਿਸ ਪਾਸ ਕਰਨ ਵਿਚ ਦੋ ਸਾਲ ਦਾ ਸਮਾਂ ਲਗਾ ਦਿੱਤਾ। ਵੱਡੇ ਪ੍ਰੋਫੈਸਰ ਸਨ ਇਸ ਲਈ ਕਿਸੇ ਨੇ ਉਨ੍ਹਾਂ ’ਤੇ ਸ਼ੱਕ ਨਹੀਂ ਕੀਤਾ। ਇਨ੍ਹਾਂ ਦੋਂਹ ਸਾਲਾਂ ਵਿਚ ਉਨ੍ਹਾਂ ਨੇ ਇੰਗਲੈਂਡ ਤੋਂ ਆਪਣੀ ਕਿਤਾਬ “ਇੰਡੀਅਨ ਫਿਲਾਸਫੀ” ਪ੍ਰਕਾਸ਼ਿਤ ਕਰਵਾਈ ਜਿਹੜੀ ਵਿਦਿਆਰਥੀ ਜਾਦੂਨਾਥ ਸਿਨ੍ਹਾ ਦਾ ਥੀਸਿਸ ਸੀ। ਉਸ ਖੋਜਾਰਥੀ ਦੇ ਥੀਸਿਸ ਨਾਲ ਰਾਧਾਕ੍ਰਿਸ਼ਨਨ ਦੀ ਕਿਤਾਬ ਹੂ ਬ ਹੂ ਮਿਲਦੀ ਹੈ ?! ਇਕ ਕਾਮੇ ਦਾ ਵੀ ਅੰਤਰ ਨਹੀਂ ਜਦੋਂ ਉਨ੍ਹਾਂ ਦੀ ਕਿਤਾਬ ਛਪ ਗਈ ਉਸ ਤੋਂ ਬਾਅਦ ਹੀ ਉਸ ਵਿਦਿਆਰਥੀ ਨੂੰ ਪੀ.ਐੱਚ.ਡੀ ਦੀ ਡਿਗਰੀ ਦਿੱਤੀ ਗਈ, ਯਾਨੀ ਰਾਧਾ ਕ੍ਰਿਸ਼ਨਨ ਦੀ ਕਿਤਾਬ ਪਹਿਲਾਂ ਛਪੀ । ਹੁਣ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਉਨ੍ਹਾਂ ਨੇ ਚੋਰੀ ਕੀਤੀ ਹੈ। ਹੁਣ ਤਾਂ ਚੋਰੀ ਦਾ ਦੋਸ਼ ਵਿਦਿਆਰਥੀ ’ਤੇ ਲਗਦਾ ਇਹ ਸਭ ਹੋਣ ’ਤੇ ਵੀ ਜਾਦੂਨਾਥ ਸਿਨ੍ਹਾ ਨੇ ਹਾਰ ਨਹੀਂ ਮੰਨੀ ਉਸਨੇ ਕਲਕੱਤਾ ਹਾਈਕੋਰਟ ਵਿਚ ਕੇਸ ਕਰ ਦਿੱਤਾ ਉਸਦਾ ਕਹਿਣਾ ਸੀ, “ਮੈਂ ਦੋ ਸਾਲ ਪਹਿਲਾਂ ਯੂਨੀਵਰਸਿਟੀ ਵਿਚ ਥੀਸਿਸ ਜਮ੍ਹਾਂ ਕਰਵਾ ਦਿੱਤਾ ਸੀ ਜਿਸਦਾ ਪ੍ਰਮਾਣ ਯੂਨੀਵਰਸਿਟੀ ਵਿਚ ਹੈ। ਇਸਦਾ ਮੁਲਾਂਕਣ ਤਿੰਨ ਪ੍ਰੋਫੈਸਰਾਂ ਨੇ ਕਰਨਾ ਸੀ ਦੂਜੇ ਹੋਰ ਦੋ ਪਰੀਖਿਅਕ ਵੀ ਗਵਾਹ ਹਨ। ਇਹ ਮੇਰਾ ਥੀਸਿਸ ਸੀ, ਇਸ ਲਈ ਕਿਤਾਬ ਵੀ ਮੇਰੀ ਹੈ ਮਾਮਲਾ ਬਿਲਕੁਲ ਸਾਫ ਹੈ ਇਸ ਨੂੰ ਪੜ੍ਹ ਲਿਆ ਜਾਵੇ। ਕਰਿਸ਼ਨਨ ਦੀ ਕਿਤਾਬ ਦੇ ਅਧਿਆਇ ਹੂਬਹੂ ਉਹੀ ਹਨ ਜਿਹੜੇ ਥੀਸਿਸ ਦੇ ਹਨ। ਉਹ ਜਲਦਬਾਜ਼ੀ ਵਿਚ ਸਨ ਇਸ ਲਈ ਥੋੜ੍ਹੀ ਬਹੁਤ ਵੀ ਹੇਰਾਫੇਰੀ ਨਹੀਂ ਕਰ ਸਕੇ, ਕਿਤਾਬ ਵੀ ਬਹੁਤ ਵੱਡੀ, ਦੋ ਭਾਗਾਂ ਵਿਚ ਸੀ ਘੱਟੋ ਘੱਟ ਦੋ ਹਜ਼ਾਰ ਪੰਨੇ ਜਲਦੀ ਕਾਰਣ ਬਦਲ ਨਹੀਂ ਸਕੇ ਜੇ ਸਮਾਂ ਹੁੰਦਾ ਤਾਂ ਕੁਝ ਨਾ ਕੁਝ ਤਾਂ ਹੇਰਾਫੇਰੀ ਕਰ ਦਿੰਦੇ। ਮਾਮਲਾ ਬਿਲਕੁਲ ਸਾਫ ਸੀ ਪਰ ਖੋਜਾਰਥੀ ਜਾਦੂਨਾਥ ਸਿਨ੍ਹਾ ਨੇ ਕੋਰਟ ਦੇ ਫੈਸਲੇ ਤੋਂ ਪਹਿਲਾਂ ਹੀ ਆਪਣਾ ਕੇਸ ਵਾਪਸ ਲੈ ਲਿਆ ਕਿਉਂਕਿ ਉਸ ਨੂੰ ਪੈਸੇ ਦੇ ਦਿੱਤੇ ਗਏ! ਕੇਸ ਵਾਪਸ ਲੈਣ ਦੇ ਰਾਧਾਕ੍ਰਿਸ਼ਨਨ ਨੇ ਉਸ ਸਮੇਂ ਦਸ ਹਜ਼ਾਰ ਰੁਪਏ ਦਿੱਤੇ ਸਨ, ਮੁੰਡਾ ਗਰੀਬ ਸੀ ਅਤੇ ਦਸ ਹਜ਼ਾਰ ਰੁਪਏ ਉਸ ਲਈ ਬਹੁਤ ਮਹੱਤਵ ਰੱਖਦੇ ਸਨ। ਦੂਜੀ ਗੱਲ ਰਾਧਾਕ੍ਰਿਸ਼ਨਨ ਇੰਨੀ ਪ੍ਰਭਾਵੀ ਸ਼ਖਸੀਅਤ ਸਨ ਕਿ ਕੋਈ ਉਨ੍ਹਾਂ ਨਾਲ ਵੈਰ ਸਹੇੜਨਾ ਨਹੀਂ ਸੀ ਚਾਹੁੰਦਾ। ਅਜਿਹੇ ਹਾਲਾਤ ਵਿਚ ਨਿਆਂ ਦੀ ਜਾਦੂਨਾਥ ਨੂੰ ਕੋਈ ਉਮੀਦ ਨਾ ਰਹੀ। ਰਾਧਾਕ੍ਰਿਸ਼ਨਨ ਨੇ ਵਿਦਿਆਰਥੀ ਦਾ ਥੀਸਿਸ ਚੋਰੀ ਕਰਕੇ “ਇੰਡੀਅਨ ਫਿਲਾਸਫੀ” ਕਿਤਾਬ ਛਪਵਾਈ। ਇਸ ਬਾਰੇ ਕਲਕੱਤਾ ਦੇ ਮਾਡਰਨ ਰਿਵਿਊ ਵਿਚ ਖੋਜਾਰਥੀ ਜਾਦੂਨਾਥ ਸਿਨ੍ਹਾ ਅਤੇ ਰਾਧਾਕ੍ਰਿਸ਼ਨਨ ਦਾ ਆਪਸੀ ਪੱਤਰ ਵਿਹਾਰ ਛਪਿਆ। ਰਾਧਾਕ੍ਰਿਸ਼ਨਨ ਕਹਿੰਦੇ ਰਹੇ ਕਿ ਇਹ ਇਤਫਾਕ ਹੈ ਕਿਉਂਕਿ ਖੋਜ ਦਾ ਵਿਸ਼ਾ ਇੱਕ ਹੀ ਸੀ ਰਾਧਾਕ੍ਰਿਸ਼ਨਨ ’ਤੇ ਲਿਖੀਆਂ ਸਾਰੀਆਂ ਕਿਤਾਬਾਂ ਵਿਚ ਇਸ ਵਿਵਾਦ ਦਾ ਜ਼ਿਕਰ ਮਿਲਦਾ ਹੈ।
ਰਾਧਾਕ੍ਰਿਸ਼ਨਨ ਨੇ ਜੱਜ ਨੂੰ ਬੰਨਿਆਂ ਜਾਦੂਨਾਥ ਨੂੰ ਸਮਝਾਇਆ ਤਦ ਮਾਮਲਾ ਨਿਪਟਿਆ। ਸਾਨੂੰ ਇਤਰਾਜ਼ ਅਜਿਹੇ ਵਿਅਕਤੀ ਨੂੰ ਭਾਰਤ ਰਤਨ ਦੇਣ ਤੇ ਥੀਸਿਸ ਚੋਰ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਇਆ ਜਾਣਦਾ ਹੈ।
ਥੀਸਿਸ ਚੋਰ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਇਨ੍ਹਾਂ ਨੂੰ ਉਸੇ ਸਾਲ ਬ੍ਰਿਟਿਸ਼ ਸਰਕਾਰ ਵਲੋਂ ਸਰ ਦੀ ਪਦਵੀ ਮਿਲੀ ਸੀ, ਜਿਸ ਸਾਲ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਰਾਸ਼ਟਰੀ ਅੰਦੋਲਨ ਵਿਚ ਉਹ ਪੂਰੀ ਤਰ੍ਹਾਂ ਗੈਰਹਾਜ਼ਰ ਰਹੇ।
1892 ਵਿਚ ਵੀਰਭੂਮੀ ਜ਼ਿਲ੍ਹੇ ਵਿਚ ਜਨਮੇ ਜਾਦੂਨਾਥ ਸਿਨ੍ਹਾ ਦਾ ਦੇਹਾਂਤ 1979 ਨੂੰ ਹੋਇਆ।
1892 ਵਿਚ ਵੀਰਭੂਮੀ ਜ਼ਿਲ੍ਹੇ ਵਿਚ ਜਨਮੇ ਜਾਦੂਨਾਥ ਸਿਨ੍ਹਾ ਦਾ ਦੇਹਾਂਤ 1979 ਨੂੰ ਹੋਇਆ।
ਹਵਾਲਾ :-
ਲਿਖਤ :- ਮਹੇਂਦਰ ਯਾਦਵ ਪ੍ਰਸਿੱਧ ਪੱਤਰਕਾਰ, ਲੇਖਕ ਅਤੇ ਸੰਪਾਦਕ ਹੈ।
ਇਸ ਘਟਨਾ ਦਾ ਜ਼ਿਕਰ ਓਸ਼ੋ ਨੇ 1988 ਵਿਚ ਆਪਣੀ ਕਿਤਾਬ ” ਮੇਰੀਆਂ ਮਨਪਸੰਦ ਕਿਤਾਬਾਂ ” ਵਿਚ ਕੀਤਾ ਹੈ ।
ਲਿਖਤ :- ਮਹੇਂਦਰ ਯਾਦਵ ਪ੍ਰਸਿੱਧ ਪੱਤਰਕਾਰ, ਲੇਖਕ ਅਤੇ ਸੰਪਾਦਕ ਹੈ।
ਇਸ ਘਟਨਾ ਦਾ ਜ਼ਿਕਰ ਓਸ਼ੋ ਨੇ 1988 ਵਿਚ ਆਪਣੀ ਕਿਤਾਬ ” ਮੇਰੀਆਂ ਮਨਪਸੰਦ ਕਿਤਾਬਾਂ ” ਵਿਚ ਕੀਤਾ ਹੈ ।