ਲਾਇਨ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵੱਲੋਂ 50 ਪ੍ਰਵਾਸੀ ਮਜ਼ਦੂਰਾਂ ਨੂੰ ਕੰਬਲ ਵੰਡੇ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਲਾਇਨ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵੱਲੋਂ ਵਧ ਰਹੀ ਠੰਡ ਨੂੰ ਦੇਖਦੇ ਹੋਏ ਪਿੰਡ ਗੋਰਿਆਂ ਦੇ ਅੱਡੇ ਤੇ 50 ਦੇ ਕਰੀਬ ਪਰਵਾਸੀ ਮਜ਼ਦੂਰਾਂ ਨੂੰ ਕੰਬਲ ਵੰਡੇ ਗਏ ਐੱਨ.ਆਰ.ਆਈ ਗਿਆਨ ਸਿੰਘ ਚੰਦੀ ਅਮਰੀਕਾ ਦੇ ਸਮੂਹ ਪਰਿਵਾਰ ਵੱਲੋਂ ਅਤੇ ਲਾਇਨ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਨੇ ਰਲ ਕੇ ਸਲਾਘਾਯੋਗ ਕੰਮ ਕੀਤਾ !ਇਸ ਦੀ ਪ੍ਰਧਾਨਗੀ ਲਾਇਨ ਪ੍ਰਸ਼ਾਤ ਸ਼ਰਮਾ ਨੇ ਕੀਤੀ ਅਤੇ ਲਾਇਨ ਸੁਰਜੀਤ ਸਿੰਘ ਚੰਦੀ ਡਿਸਟ੍ਰਿਕਟ ਗੈਸਟ 321 ਡੀ ਨੇ ਕਿਹਾ ਕਿ ਚੰਦੀ ਪਰਿਵਾਰ ਅਤੇ ਕਲੱਬ ਦੇ ਨਵੇਂ ਮੈਂਬਰ ਸਰਪੰਚ ਭੁਪਿੰਦਰ ਸਿੰਘ ਅਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਜੀ ਆਇਆ ਆਖਿਆ, ਇਸ ਮੌਕੇ ਵਾਈਸ ਪ੍ਰਧਾਨ ਲਾਇਨ ਕੁਲਵਿੰਦਰ ਸਿੰਘ ਲਾਡੀ, ਸੀਨੀਅਰ ਮੈਂਬਰ ਲਾਇਨ ਬਲਜਿੰਦਰ ਸਿੰਘ, ਸਾਬਕਾ ਪ੍ਰਧਾਨ ਲਾਇਨ ਸੁਖਜੀਤ ਸਿੰਘ ਬੱਗਾ, ਲਾਇਨ ਕੈਸ਼ੀਅਰ ਕਰਮਜੀਤ ਸਿੰਘ ਚੰਦੀ, ਲਾਇਨ ਪੀ ਆਰ ਓ ਸਰਵਣ ਸਿੰਘ, ਲਾਇਨ ਰਮੇਸ਼ ਲਾਲ, ਲਾਇਨ ਅਸ਼ੋਕ ਕੁਮਾਰ, ਲਾਇਨ ਸੁਖਪ੍ਰੀਤ ਸਿੰਘ ਅਤੇ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਵੀ ਹਾਜ਼ਰ ਸਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਨਕ ਦੇ ਬੱਚੇ ਹੋ ਕੇ….
Next articleਕਲੱਸਟਰ ਵਾਲੀਵਾਲ ਟੂਰਨਾਮੈਂਟ ‘ਚ ਮੇਜ਼ਬਾਨ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਲੜਕੀਆਂ ਤੀਜੇ ਸਥਾਨ ‘ਤੇ