ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ)  ਇੱਕ ਫ਼ਕੀਰ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਖਸਖਸ ਦੇ ਦਾਣੇ ਦੇ ਅੰਦਰਿ ਸ਼ਹਿਰ ਖੁਦਾ ਦਾ ਵੱਸਦਾ ਹੈ ॥
ਸਾਡੇ ਕੋਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿਰਫ਼ 550 ਸਾਲ ਦਾ ਇਤਿਹਾਸ ਆ ਪਰ ਓਹਦੇ ਤੋਂ ਪਹਿਲਾਂ ਏਜੀਪਟ, ਗ੍ਰੀਸ, ਪੁਰਾਣ, ਵੇਦਾਂ ਵਿੱਚ ਇਹ ਗੱਲ 8000 ਸਾਲ ਪਹਿਲਾਂ ਸਾਬਤ ਹੋ ਚੁੱਕੀ ਹੈ। ਸਾਮਵੇਦ ਤੇ ਯਜੁਰਵੇਦ ‘ਚ ਇਹ ਸਭ ਹਜ਼ਾਰਾਂ ਸਾਲ ਪਹਿਲਾਂ ਹੀ ਦਸ ਦਿੱਤਾ ਸੀ ਕਿ ਕਿਹੜਾ ਗ੍ਰਹਿ ਕਿੰਨੀ ਦੂਰੀ ਤੇ ਹੈ ਤੇ ਕਿਹੜਾ ਗ੍ਰਹਿ ਕਿਵੇਂ ਪ੍ਰੀਕਿਰਿਆ ਕਰ ਰਿਹਾ ਹੈ ਫਿਰ ਅਮਰੀਕਾ ਨੇ ਚਾਰ ਵੇਦਾਂ ਦੀ ਕਾਪੀ ਲਈ ਤੇ ਏਜੀਪਟ ਜਿੱਥੇ ਹਜ਼ਾਰਾਂ ਸਾਲਾਂ ਤੇ ਪਹਿਲਾਂ ਹੀ ਵੱਖੋ ਵੱਖਰੇ ਗ੍ਰਹਿ ਤੋਂ ਸਪੇਸ ਸ਼ਿਪ ਆਉਂਦੇ ਸੀ ਓਹ ਜਗ੍ਹਾ ਦੀ ਰਿਸਰਚ ਕਰ ਨਾਸਾਂ ਨੇ ਕੰਮ ਸ਼ੂਰੂ ਕੀਤਾ ਸੀ, ਨਹੀਂ ਤਾਂ ਬਹੁਤੇ ਲੋਕਾਂ ਨੂੰ ਤਾਂ ਬ੍ਰਹਿਮੰਡ ਬਾਰੇ ਪਤਾ ਵੀ ਨਹੀਂ ਸੀ। ਅਸਲ ਵਿੱਚ ਚਾਰੋ ਵੇਦ ਬਹਿਮੰਡ ਦੀ ਜਾਣਕਾਰੀ ਦੇ ਕਰਤਾ ਧਰਤਾ ਹਨ। ਸਾਡੇ ਬਾਬੇ ਇਸ ਗੱਲ ਤੇ ਮੋਹਰ ਲਾਉਂਦਿਆਂ ਕਿਹਾ ਕਿ ‘ਲੱਖ ਆਕਾਸ਼ ਤੇ ਲੱਖ ਪਤਾਲ’ ਉਨ੍ਹਾਂ ਦਾ ਕਹਿਣਾ ਸੀ ਕਿ ਵੇਦ ਕਹਿੰਦੇ ਆ ‘ਲੱਖ ਆਕਾਸ ਲੱਖ ਪਤਾਲ’ ਮਤਲਬ ਬ੍ਰਹਿਮੰਡ ਦਾ ਕੋਈ ਅੰਤ ਹੀ ਨਹੀਂ।
ਪਰ ਇਹ ਗੱਲ ਹਾਲੇ ਵੀ ਅਧੂਰੀ ਹੈ ਕਿ ਕਿਸੇ ਹੋਰ ਗਲੈਕਸੀ ਵਿੱਚ ਜੀਵਨ ਹੈ ਜਾਂ ਨਹੀਂ ਇਹ ਪਤਾ ਕਰਨ ਲਈ ਇਨਸਾਨ ਨੂੰ ਅਜੇ ਕਈ ਕਰੋੜ ਸਾਲ ਲੱਗ ਜਾਣਗੇ।
ਹਾਂ, ਇੱਕ ਗੱਲ ਹੈ ਜਿਥੇ ਜਾ ਕੇ ਦੁਨੀਆਦਾਰਾਂ ਦੀ ਸਾਇੰਸ ਖ਼ਤਮ ਹੁੰਦੀ ਆ, ਧੰਨ ਧੰਨ ਸਾਹਿਬ ਸ੍ਰੀ ਨਾਨਕ ਦੇਵ ਜੀ ਮਹਾਰਾਜ ਦੀ ਸਾਇੰਸ ਉਥੋਂ ਸ਼ੁਰੂ ਹੁੰਦੀ ਆ, ‘ਜਪੁਜੀ ਸਾਹਿਬ’ ਵਿਚ ਉਹ ਵੀ ਦਰਜ ਜੋ ਸਾਇੰਸਦਾਨਾਂ ਜਾਂ ਸਾਡੇ ਅਲੱਗ ਅਲੱਗ ਜੀਵਾਂ ਦੀ ਸੋਚ ਸਮਝ ਪਕੜ ਵਿਚ ਨਹੀਂ ਆ ਸਕਦਾ…
ਮੁੱਕਦੀ ਗੱਲ ਮੈਂ ਇਹ ਕਰਨੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਸਾਰੇ ਵਹਿਮਾ ਭਰਮਾਂ ਦਾ ਖੰਡਣ ਕਰ ਗਏ ਪਰ ਆਪਾਂ ਇਹਨਾਂ ਵਿਚੋਂ ਨਿਕਲ ਨਹੀਂ ਸਕਦੇ, ਖਾਸ ਕਰਕੇ ਆਪਣੇ ਅੱਜ ਦੇ ਅਖੌਤੀ ਵਿਹਲੜ, ਤਰਕ ਦੀ ਗੱਲ ਤੇ ਸਾਰਿਆਂ ਦੇ ਗੇਅਰ ਸਲਿੱਪ ਹੋ ਜਾਂਦੇ ਆ, ਇਨ੍ਹਾਂ ਕੋਲ ਗਿਆਨ ਦੀ ਸ਼ਕਤੀ ਨਹੀਂ, ਸਗੋਂ ਬੇਅਕਲੀ ਕਰਕੇ ਗੁਰੂ ਘਰਾਂ ਵਿੱਚ ਅੰਧਵਿਸ਼ਵਾਸ ਦਾ ਪਸਾਰਾ ਹੋਰ ਵਧਦਾ ਜਾ ਰਿਹਾ ਹੈ।
ਭੋਗ ਸਮੇਂ ਮਰਨ ਵਾਲੇ ਦੀ ਨੰਗੇ ਸਿਰ ਰੱਖੀਂ ਫੋਟੋ ਤੇ ਰੁਮਾਲ ਨਾ ਦੇਣ ਨਾਲ ਮਰਿਯਾਦਾ ਨਹੀਂ ਰਹਿੰਦੀ ਪਰ ਭੇਟਾ ਦੇ ਰੂਪ ਵਿਚ ਮਿਲੇ ਗਾਂਧੀ ਦੇ ਨੰਗੇ ਸਿਰ ਵਾਲੀ ਫੋਟੋ ਵਾਲੇ ਨੋਟ ਆਦਰ ਸਹਿਤ ਫੜ ਲਏ ਜਾਂਦੇ ਹਨ ਨਾਲੇ ਕਿਹਾ ਜਾਂਦਾ… ‘ਗਾਂਧੀ ਦਾ ਕੋਈ ਚੱਕਰ ਨੀਂ’। ਮਰਿਯਾਦਾ ਦੇ ਨਾਮ ਤੇ ਅਸੀਂ ਧਰਮ ਦੇ ਸਿਧਾਤਾਂ ਤੋਂ ਥਿੜਕ ਰਹੇ ਹਾਂ, ਮੈਂ ਗਲਤ ਹੋਇਆ ਤਾਂ ਮੁਆਫ਼ੀ।

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਿਵਲ ਸਰਜਨ ਮਾਨਸਾ ਦੀ ਸਿਹਤ ਕਰਮਚਾਰੀਆਂ ਨਾਲ ਹੋਈ ਮੀਟਿੰਗ, ਡੇਂਗੂ ਬੁਖ਼ਾਰ ਦੀ ਰੋਕਥਾਮ ਸਬੰਧੀ ਅਤੇ ਸਿਹਤ ਕਰਮਚਾਰੀਆਂ ਨੂੰ ਕੰਮ ਦੌਰਾਨ ਆ ਰਹੀਆਂ ਮੁਸਕਲਾਂ ਤੇ ਕੀਤੀ ਚਰਚਾ
Next articleਸਦਕੇ