ਪੋਜੇਵਾਲ ਪੁਲਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੋਜੇਵਾਲ ਪੁਲਸ ਵਲੋਂ ਇਕ ਨੋਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਵਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਹੈਡ ਕਾਂਸਟੇਬਲ ਰਾਕੇਸ਼ ਕੁਮਾਰ ਵਲੋਂ ਸਮੇਤ ਪੁਲਸ ਪਾਰਟੀ ਦੇ ਬਰਾਏ ਗਸ਼ਤ ਅਤੇ ਚੈਕਿੰਗ ਦੇ ਸੰਬੰਧ ਵਿੱਚ ਨੇੜੇ ਪਿੰਡ ਚਾਂਦਪੁਰ ਰੁੜਕੀ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਇਕ ਹੀਰੋ ਸਪਲੈਂਡਰ ਮੋਟਰਸਾਈਕਲ ਪੀ ਬੀ-32-ਕੇ-0933 ਜੋ ਕਿ ਇਹ ਮੋਟਰਸਾਈਕਲ ਚੋਰੀ ਕਰਕੇ ਰਵਿੰਦਰ ਸਿੰਘ ਉਰਫ ਰੰਮੀ ਪੁੱਤਰ ਚਿੰਤ ਰਾਮ ਵਾਸੀ ਚਾਂਦਪੁਰ ਰੁੜਕੀ ਖੁਰਦ ਥਾਣਾ ਪੋਜੇਵਾਲ ਇਸ ਮੋਟਰਸਾਈਕਲ ਨੂੰ ਲੈ ਕੇ ਪਿੰਡ ਵਿਚ ਘੁੰਮ ਰਿਹਾ ਹੈ। ਜੇਕਰ ਬਰੀਕੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਰਵਿੰਦਰ ਸਿੰਘ ਉਰਫ ਰੰਮੀ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਆ ਸਕਦਾ ਹੈ। ਜੋ ਇਤਲਾਹ ਸੱਚੀ, ਠੋਸ ਤੇ ਭਰੋਸੇਯੋਗ ਹੋਣ ਕਰਕੇ ਹੈਡ ਕਾਂਸਟੇਬਲ ਰਾਕੇਸ਼ ਕੁਮਾਰ ਵਲੋਂ ਤੇਜੀ ਨਾਲ ਕਾਰਵਾਈ ਕਰਦੇ ਹੋਏ ਉਕਤ ਨੋਜਵਾਨ ਨੂੰ ਸਮੇਤ ਮੋਟਰਸਾਈਕਲ ਕਾਬੂ ਕਰਕੇ ਮੁਕੱਦਮਾ ਨੰਬਰ 67 ਅ:/ਧ: 303/2 ਬੀ ਐਨ ਐਸ ਵਾਧਾ ਜੁਰਮ 317/2 ਬੀ ਐਨ ਐਸ ਤਹਿਤ ਦਰਜ ਰਜਿਸਟਰ ਕਰਕੇ ਨੋਜਵਾਨ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਸਰਕਾਰ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਨੂੰ ਅਣਗੌਲਿਆਂ ਕਰ ਦਿੱਲੀ ਹਵਾਈ ਅੱਡੇ ਨੂੰ ਦੇ ਰਹੀ ਤਰਜੀਹ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦਿੱਲੀ ਵਾਂਗ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੀ ਬੱਸਾ ਚਲਾਉਣ ਅਤੇ ਸਹਾਇਤਾ ਕੇਂਦਰ ਸਥਾਪਤ ਕਰਨ ਦੀ ਮੰਗ
Next articleਡਾਕਟਰ ਦੀ ਪ੍ਰਵਾਨਗੀ ਤੋਂ ਬਿਨਾਂ ਫਾਰਮੇਸੀ ਵਲੋਂ ਨਾ ਦਿੱਤੀ ਜਾਵੇ ਪ੍ਰੀਗਾਬਾਲਿਨ ਦਵਾਈ – ਜਿਲ੍ਹਾ ਮੈਜਿਸਟ੍ਰੇਟ