ਸੁਖਬੀਰ ਬਾਦਲ ਦੇ ਅੱਤ ਕਰੀਬੀ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਆਖੀ ਅਲਵਿਦਾ

ਆਪ ਵਿੱਚ ਜਾਣ ਦੇ ਚਰਚੇ ਗਿੱਦੜਬਾਹਾ ਤੋਂ ਚੋਣ ਲੜਨ ਦੀ ਉਮੀਦ
(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ:-  ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਨਿਤ ਨਵੇਂ ਤੋਂ ਨਵਾਂ ਝਟਕਾ ਲੱਗ ਰਿਹਾ ਹੈ। ਇੱਕ ਪਾਸੇ ਤਾਂ ਬਾਗੀ ਧੜੇ ਨੇ ਸੁਖਬੀਰ ਬਾਦਲ ਲਈ ਵਖਤ ਪਾਇਆ ਹੋਇਆ ਹੈ ਦੂਜੇ ਪਾਸੇ ਪ੍ਰਮੁੱਖ ਆਗੂ ਪਾਰਟੀ ਨੂੰ ਛੱਡ ਕੇ ਜਾ ਰਹੇ ਹਨ ਜਿਹਨਾਂ ਵਿੱਚ ਬੀਤੇ ਦਿਨੀ ਬੰਗਾ ਤੋਂ ਵਿਧਾਇਕ ਡਾਕਟਰ ਸਾਹਿਬ ਪਾਰਟੀ ਨੂੰ ਛੱਡ ਕੇ ਆਪ ਵਿੱਚ ਸ਼ਾਮਿਲ ਹੋ ਗਏ। ਅੱਜ ਉਸ ਵੇਲੇ ਹੋਰ ਵੀ ਹੈਰਾਨੀ ਜਨਕ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਜਦੋਂ ਗਿੱਦੜਵਾਹਾ ਇਲਾਕੇ ਨਾਲ ਸਬੰਧਤ ਡਿੰਪੀ ਢਿੱਲੋਂ ਜੋ ਸੁਖਬੀਰ ਬਾਦਲ ਦੇ ਅੱਤ ਕਰੀਬੀਆਂ ਵਿੱਚੋਂ ਸਨ ਉਹ ਵੀ ਸੁਖਬੀਰ ਬਾਦਲ ਤੋਂ ਅਲੱਗ ਹੋ ਗਏ ਹਨ ਮੌਜੂਦਾ ਸਮੇਂ ਗਿੱਦੜਬਾਹਾ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿੱਚ ਡੇਰੇ ਲਾਏ ਹੋਏ ਹਨ ਪਰ ਪ੍ਰਮੁੱਖ ਅਕਾਲੀ ਆਗੂ ਡਿੰਪੀ ਢਿੱਲੋਂ ਦਾ ਪਾਰਟੀ ਨੂੰ ਛੱਡਣਾ ਆਪਣੇ ਆਪ ਵਿੱਚ ਬਹੁਤ ਸਵਾਲ ਖੜੇ ਕਰਦਾ ਹੈ।
    ਚਰਚਾ ਇਹ ਵੀ ਸਾਹਮਣੇ ਆਈ ਹੈ ਤੇ ਡਿੰਪੀ ਢਿੱਲੋ ਹੁਣ ਆਪ ਵਿੱਚ ਸ਼ਾਮਿਲ ਹੋਣਗੇ ਤੇ ਗਿੱਦੜਬਾਹਾ ਤੋਂ ਜਿਮਨੀ ਚੋਣ ਵਿੱਚ ਹੋ ਸਕਦਾ ਆਪ ਦੇ ਉਮੀਦਵਾਰ ਹੋਣ, ਇਹ ਚਰਚਾਵਾਂ ਅੱਜ ਉਸ ਵੇਲੇ ਸਾਹਮਣੇ ਆਈਆਂ ਜਦੋਂ ਡਿੰਪੀ ਢਿੱਲੋ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਤੁਰੰਤ ਅਸਤੀਫਾ ਦੇ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ ਪੁਸਤਕ ਆਧੁਨਿਕ ਭਾਰਤ ਦੇ ਨਿਰਮਾਤਾ ’ਤੇ 15 ਵੀ ਪ੍ਰਤੀਯੋਗਤਾ ਕਰਵਾਈ ਗਈ, ਲਗਭਗ 80 ਲੜਕੇ ਤੇ ਲੜਕੀਆਂ ਨੇ ਭਾਗ ਲਿਆ
Next article1 ਸਤੰਬਰ ਤੋਂ ਸ਼ੁਰੂ ਹੋ ਰਹੀ ਰਾਸ਼ਟਰਵਿਆਪੀ ਮੈਂਬਰਸ਼ਿਪ ਮੁਹਿੰਮ ਦੀ ਸਫਲਤਾ ‘ਤੇ ਭਾਜਪਾ ਦੀ ਮੀਟਿੰਗ