ਭਾਰਤ ਬੰਦ ਮੌਕੇ ਐਸ ਡੀ ਐਮ ਰਾਹੀ ਰਾਸਟਰਪਤੀ ਜੀ ਨੂੰ ਮੰਗ ਪੱਤਰ:ਗੋਲਡੀ ਪੁਰਖਾਲੀ

ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੋਲਡੀ ਪੁਰਖਾਲੀ ਵਲੋਂ ਸਮੁੱਚੀ ਲੀਡਰਸ਼ਿਪ ਅਤੇ ਵਰਕਰਾ ਦੀ ਹਾਜ਼ਰੀ ਵਿੱਚ ਹਲਕਾ ਵਿਧਾਨ ਸਭਾ ਰੋਪੜ ਦਾ ਭਾਰਤ ਬੰਦ ਦੋਰਾਨ ਮਾਨਯੋਗ ਰਾਸਟਰਪਤੀ ਜੀ ਨੂੰ ਮੰਗ ਪੱਤਰ ਐਸ ਡੀ ਐਮ ਰੋਪੜ ਰਾਹੀਂ ਦਿੱਤਾ ਗਿਆ। ਮੰਗ ਪੱਤਰ ਰਾਹੀਂ ਅਪੀਲ ਕੀਤੀ ਗਈ ਕਿ ਸੁਪਰੀਮ ਕੋਰਟ ਵਲੋਂ ਮਿਤੀ 1ਅਗਸਤ 2024 ਨੂੰ ਦਿੱਤਾ ਫੈਸਲਾ ਗੈਰ ਸੰਵਿਧਾਨਕ ਹੈ। ਐਸ ਸੀ ਵਰਗਾ ਵਿੱਚ ਪਾੜਾ ਪਾਉਣ ਵਾਲਾ ਹੈ। ਕਰੀਮੀ ਲੇਅਰ ਅਤੇ ਪੰਜਾਬ ਦੀਆਂ 39 ਜਾਤੀਆਂ ਵਿੱਚ ਵਰਗੀਕਰਣ ਬਹੁਤ ਘਾਤਕ ਹੈ। ਇਸ ਲਈ ਇਸ ਫੈਸਲੇ ਨੂੰ ਵਾਪਸ ਲੈਣ ਲਈ ਪਾਰਲੀਮੈਂਟ ਨੂੰ ਤੁਰੰਤ ਲਿਖਣ ਲਈ ਬੇਨਤੀ ਕੀਤੀ ਗਈ। ਇਸ ਮੌਕੇ ਹਲਕਾ ਪ੍ਰਧਾਨ ਮੋਹਨ ਸਿੰਘ ਮਾਜਰਾ ਨੋਧੇਮਾਜਰਾ ਉਪ ਪ੍ਰਧਾਨ ਸੁਖਵਿੰਦਰ ਸਿੰਘ ਬਿੱਲੂ ਹਲਕਾ ਕੈਸ਼ੀਅਰ ਗੁਰਚਰਨ ਸਿੰਘ ਖਟਾਣਾ ਸੁਰਜੀਤ ਲਾਲ ਰੋਪੜ ਹੁਸਨ ਚੰਦ ਰੋਪੜ ਜਿਲਾ ਸਕੱਤਰ ਭੁਪਿੰਦਰ ਸਿੰਘ ਕੋਟਲਾ ਨਿਹੰਗ ਦਰਸ਼ਨ ਸਿੰਘ ਰੋਪੜ ਸੁਖਦੀਪ ਸਿੰਘ ਸਿੰਘ ਘੋਨਲੀ ਗੁਰਨਾਮ ਸਿੰਘ ਕੈਪਟਨ ਗੁਰਮੇਲ ਸਿੰਘ ਜਸਵੀਰ ਸਿੰਘ ਸਾਧੂ ਸਿੰਘ ਰਲ ਹਰਪ੍ਰੀਤ ਸਿੰਘ ਭੰਗਾਲਾ ਸਿੰਘ ਸੁਖਵੰਤ ਸਿੰਘ ਡਗੌਲੀ ਹਾਜਰਾ ਸਿੰਘ ਡਗੌਲੀ ਹਰਵਿੰਦਰ ਸਿੰਘ ਮੀਡੀਆ ਇੰਚਾਰਜ ਰੋਪੜ ਗੁਰਨਾਮ ਸਿੰਘ ਮਨਸਾਲੀ ਅਵਤਾਰ ਸਿੰਘ ਗੜ ਬਾਗਾ ਦੌਲਤ ਰਾਮ ਗੜ ਬਾਗਾ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐਸ ਡੀ ਐਮ ਨੂੰ ਮੰਗ ਪੱਤਰ ਸੌਂਪਿਆ ਸੰਗਰੂਰ ਦੀ ਲੀਡਰਸ਼ਿਪ ਨੇ
Next articleਤਰਕਸ਼ੀਲ ਸੁਸਾਇਟੀ ਵੱਲੋਂ ਸ.ਹਾ.ਸ.ਖਟਕੜ ਕਲਾਂ ਦੇ ਵਿਦਿ: ਨੂੰ ਚੇਤਨਾ ਪਰਖ਼ ਪ੍ਰੀਖਿਆ ਸਬੰਧੀ ਜਾਣਕਾਰੀ ਦਿੱਤੀ।