ਰੋਟਰੀ ਕਲੱਬ ਦੁਆਰਾ ਅਮਰਜੀਤ ਸਿੰਘ ਪੰਜਾਬੀ ਮਾਸਟਰ ਵਧੀਆ ਅਧਿਆਪਨ ਸੇਵਾਵਾਂ ਸਨਮਾਨਤ

ਕੈਪਸ਼ਨ ਅਮਰਜੀਤ ਪੰਜਾਬੀ ਮਾਸਟਰ ਇੰਚਾਰਜ ਸਰਕਾਰੀ ਹਾਈ ਸਕੂਲ ਸੰਧੂ ਚੱਠਾ ਨੂੰ ਉਨ੍ਹਾਂ ਦੀਆਂ ਵਧੀਆ ਅਧਿਆਪਨ ਸੇਵਾਵਾਂ ਬਦਲੇ ਸਨਮਾਨਤ ਕਰਦੇ ਹੋਏ ਰੋਟਰੀ ਕਲੱਬ ਬੇਗੋਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਤੇ ਹੋਰ
  ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਰੋਟਰੀ ਕਲੱਬ ਬੇਗੋਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਤੇ ਸਕੱਤਰ ਜਨਕ ਰਾਜ ਦੀ ਅਗਵਾਈ ਵਿੱਚ ਖ਼ਾਲਸਾ ਕਾਲਜ ਬੇਗੋਵਾਲ ਵਿਖੇ   ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਕਲੱਬ ਦੇ ਮੈਂਬਰਾਂ ਦੁਆਰਾ ਅਮਰਜੀਤ ਪੰਜਾਬੀ ਮਾਸਟਰ ਇੰਚਾਰਜ ਸਰਕਾਰੀ ਹਾਈ ਸਕੂਲ ਸੰਧੂ ਚੱਠਾ ਨੂੰ ਉਨ੍ਹਾਂ ਦੀਆਂ ਵਿਭਾਗ ਅਤੇ ਸਕੂਲ ਨੂੰ ਦਿੱਤੀਆਂ ਵਧੀਆ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ।   ਇਸ ਮੌਕੇ ਤੇ   ਅਮਰਜੀਤ   ਪੰਜਾਬੀ ਮਾਸਟਰ ਇੰਚਾਰਜ ਸਰਕਾਰੀ ਹਾਈ ਸਕੂਲ ਸੰਧੂ ਚੱਠਾ ਦੁਆਰਾ ਵਿਭਾਗ ਨੂੰ ਦਿੱਤੀਆਂ ਜਾ ਰਹੀਆਂ ਅਹਿਮ ਸੇਵਾਵਾਂ   ਦੀ ਭਰਪੂਰ ਸ਼ਲਾਘਾ ਕੀਤੀ ਗਈ । ਇਸ ਮੌਕੇ ਤੇ ਬਲਵਿੰਦਰ ਸਿੰਘ, ਜਨਕਰਾਜ ਅਧਿਆਪਕ ਦਲ ਪੰਜਾਬ ਦੇ ਆਗੂ ਭਜਨ ਸਿੰਘ ਮਾਨ ,ਰਾਕੇਸ਼ ਰਜੇਸ਼ ਜੋਲੀ ,ਮਨੂ ਕੁਮਾਰ ਪ੍ਰਾਸ਼ਰ ,ਰਮੇਸ਼ ਕੁਮਾਰ ਭੇਟਾਂ ,ਤਰਸੇਮ ਸਿੰਘ ,ਮਨਜੀਤ ਸਿੰਘ ਲੁਬਾਣਾ, ਇੰਦਰਪਾਲ ਪ੍ਰਭਾਕਰ ,  ਜਗਤਾਰ ਸਿੰਘ ,ਧਰਮਪਾਲ ,ਇੰਦਰਜੀਤ ਸ਼ਕਤੀ, ਜੋਗਿੰਦਰ ਸਿੰਘ ਤੇ ਠਾਕੁਰ ਸਿੰਘ ਆਦਿ ਹਾਜ਼ਰ ਸਨ।
Previous articleਐਸ ਡੀ ਐਮ ਵਲੋਂ ਕਰੋਨਾ ਵੈਕਸ਼ੀਨੇਸ਼ਨ ਲਈ ਤਿਆਰੀਆਂ ਦਾ ਜਾਇਜ਼ਾ
Next articleਕਿਸਾਨ