ਰੈਡ ਕਰਾਸ ਵਲੋਂ 10 ਤੋਂ 15 ਅਗਸਤ ਤੱਕ ਚੱਲ ਰਹੀਆਂ ਗਤੀਵਿਧੀਆਂ ਤਹਿਤ ਖੇਡਾਂ ਦਾ ਆਯੋਜਨ ਕੀਤਾ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਨਵਾਂਸ਼ਹਿਰ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਸਸ਼ਕਤੀਕਰਨ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ 10 ਅਗਸਤ ਤੋਂ 15 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੇ ਤੀਜੇ ਦਿਨ ਖੇਡ ਸਮਾਗਮ/ਮੈਚ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਸ.ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।
ਦੋਆਬਾ ਏ ਅਤੇ ਦੋਆਬਾ ਬੀ ਦੀਆਂ ਦੋ ਟੀਮਾਂ ਵਿਚਕਾਰ ਫੁੱਟਬਾਲ ਮੈਚ ਕਰਵਾਇਆ ਗਿਆ।ਦੋਆਬਾ ਏ ਦੀ ਟੀਮ ਨੇ ਇਹ ਮੈਚ 3-1 ਨਾਲ ਜਿੱਤਿਆ। ਇਸ ਮੌਕੇ 100 ਮੀਟਰ ਦੀ ਦੌੜ ਵੀ ਕਰਵਾਈ ਗਈ। ਬਲਜੀਤ ਕੁਮਾਰ ਨੇ ਦੌੜ ਜਿੱਤੀ। ਇਸ ਮੌਕੇ ਮੈਦਾਨ ‘ਚ ਮੌਜੂਦ ਸਾਰੇ ਖਿਡਾਰੀਆਂ ਨੂੰ ਪ੍ਰਣ ਲਿਆ ਗਿਆ ਕਿ ਉਹ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਨਗੇ ਅਤੇ ਖੇਡ ਮੈਦਾਨ ‘ਚ ਨਿੱਤਰਨਗੇ। ਉਹ ਆਪਣੇ ਗਲੀ ਮੁਹੱਲਿਆਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਗੇ। ਇਸ ਮੌਕੇ ਸਟਾਫ਼ ਮੈਂਬਰ ਅਤੇ ਖਿਡਾਰੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜਾ ਨੂੰ ਪ੍ਰਾਈਵੇਟ ਕਰਨ ਦੀ ਤਿਆਰੀ ਨਿੰਦਣਯੋਗ: ਗੋਲਡੀ ਪੁਰਖਾਲੀ
Next articleਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਹੈ ਉਹ ਸਭ ਸਤਿਕਾਰਯੋਗ ਗੁਰੂ ਹੀ ਹਨ : ਸੰਤ ਕੁਲਵੰਤ ਰਾਮ ਭਰੋ ਮੁਜਾਰਾ