ਨਾਭ ਕੰਵਲ ਰਾਜਾ ਸਾਹਿਬ ਜੀ ਨੂੰ ਸਮਰਪਿਤ ਗਾਇਕ ਗਿੰਦਾ ਅੱਪਰਾ ਧਾਰਮਿਕ ਗੀਤ ‘ਲੱਗੀਆਂ ਰੌਣਕਾਂ’ ਲੈ ਕੇ ਹਾਜ਼ਰ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਪਰਾ ਦੇ ਪ੍ਰਸਿੱਧ ਗੀਤਕਾਰ ਤੇ ਗਾਇਕ ਗਿੰਦਾ ਅੱਪਰਾ ਧੰਨ ਧੰਨ 108 ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੂੰ  ਸਮਰਪਿਤ ਧਾਰਮਿਕ ਗੀਤ ‘ਲੱਗੀਆਂ ਰੌਣਕਾ’ ਲੈ ਕੇ ਸਰੋਤਿਆਂ ਦੀ ਕਚਿਹਰੀ ‘ਚ ਹਾਜ਼ਰ ਹੋਏ ਹਨ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਗਾਇਕ ਗਿੰਦਾ ਅੱਪਰਾ ਨੇ ਦੱਸਿਆ ਕਿ ਅਵਤਾਰ ਸਿੰਘ ਘੋਲਾ ਖਹਿਰਾ ਯੂ. ਐੱਸ. ਏ ਤੇ ਬੱਬੂ ਆਸਟਰੇਲੀਆ ਚੱਕ ਸਾਹਬੂ ਵਲੋਂ ਇਸ ਗੀਤ ਨੂੰ  ਮਾਰਕੀਟ ‘ਚ ਪੇਸ਼ ਕੀਤਾ ਗਿਆ ਹੈ | ਇਸ ਗੀਤ ਨੂੰ  ਗਾਇਕ ਗਿੰਦਾ ਅੱਪਰਾ ਨੇ ਖੁਦ ਹੀ ਕਲਮਬੱਧ ਕੀਤਾ ਹੈ, ਜਦਕਿ ਇਸ ਗੀਤ ਦਾ ਸੰਗੀਤ ਜਗਤਾਰ ਸਟੂਡੀਓ ਵਲੋਂ ਤਿਆਰ ਕੀਤ ਗਿਆ ਹੈ | ਇਸ ਗੀਤ ਦਾ ਵੀਡੀਓ ਕਰਮਦੀਨ ਚੱਕ ਸਾਹਬੂ ਵਲੋਂ ਤਿਆਰ ਕੀਤਾ ਗਿਆ ਹੈ | ਇਸ ਮੌਕੇ ਗਾਇਕ ਗਿੰਦਾ ਅੱਪਰਾ ਨੇ ਗਾਇਕ ਬੁੱਕ ਜੱਟ, ਗਾਇਕਾ ਮੈਂਡੀ ਕਾਲੜਾ ਤੇ ਸਮਾਜ ਸੇਵਕ ਬਲਕਾਰ ਸਿੰਘ ਰਹਿਪਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ | ਇਸ ਧਾਰਮਿਕ ਗੀਤ ਨੂੰ  ਵੱਖ ਵੱਖ ਸ਼ੋਸ਼ਲ ਮੀਡੀਆ ਸਾਈਟਸ ‘ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ਼ੰਭੂ ਬਾਰਡਰ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹਾਈਵੇਅ ਪਾਰਕਿੰਗ ਲਈ ਨਹੀਂ, ਟਰੈਕਟਰ ਹਟਾਓ, ਨਿਰਦੇਸ਼ ਜਾਰੀ
Next articleਬਰਖਾਸਤ ਸਿਖਿਆਰਥੀ IAS ਅਧਿਕਾਰੀ ਪੂਜਾ ਖੇਡਕਰ ਨੂੰ ਮਿਲੀ ਵੱਡੀ ਰਾਹਤ, ਹਾਈਕੋਰਟ ਨੇ ਇਸ ਤਰੀਕ ਤੱਕ ਗ੍ਰਿਫਤਾਰੀ ‘ਤੇ ਲਗਾਈ ਰੋਕ