ਸ਼ਿਲਾਂਗ — ਸੀਮਾ ਸੁਰੱਖਿਆ ਬਲ ਨੇ ਮੇਘਾਲਿਆ ਪੁਲਸ ਦੀ ਮਦਦ ਨਾਲ ਇਕ ਸੁਚੱਜੇ ਆਪ੍ਰੇਸ਼ਨ ‘ਚ ਪੁਲਸ ਚੌਕੀ ‘ਤੇ ਦੋ ਭਾਰਤੀ ਸਹਾਇਕਾਂ ਸਮੇਤ ਸੱਤ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਬੀਐਸਐਫ ਨੇ ਦੱਸਿਆ ਕਿ ਬੰਗਲਾਦੇਸ਼ ਵਿੱਚ ਚੱਲ ਰਹੀ ਹਿੰਸਾ ਅਤੇ ਅਸ਼ਾਂਤੀ ਦੇ ਮੱਦੇਨਜ਼ਰ ਬੀਐਸਐਫ ਨੇ ਮੇਘਾਲਿਆ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਬੀਐਸਐਫ ਨੇ ਕਿਹਾ ਕਿ ਭਾਰਤੀ ਸਹਾਇਕਾਂ ਨਾਲ ਫੜੇ ਗਏ ਸਾਰੇ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਰਾਜ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਹਾਲ ਹੀ ਵਿੱਚ ਇੱਕ ਅਪਰੇਸ਼ਨ ਵਿੱਚ ਦੋ ਤਸਕਰਾਂ ਨੂੰ ਫੜਿਆ ਸੀ। ਬੀਐਸਐਫ ਨੇ ਤਸਕਰਾਂ ਕੋਲੋਂ ਪਸ਼ੂ ਅਤੇ ਫਿਨਡੀਲ ਦੀਆਂ ਬੋਤਲਾਂ ਬਰਾਮਦ ਕੀਤੀਆਂ ਸਨ। ਇਸ ਦੇ ਨਾਲ ਹੀ ਬੀਐਸਐਫ ਨੇ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਵੀ ਫੜਿਆ ਹੈ। ਇਸ ਵਿੱਚ ਬੰਗਾਲ ਅਤੇ ਤ੍ਰਿਪੁਰਾ ਸਰਹੱਦ ਤੋਂ ਦੋ-ਦੋ ਅਤੇ ਮੇਘਾਲਿਆ-ਬੰਗਲਾਦੇਸ਼ ਸਰਹੱਦ ਤੋਂ ਸੱਤ ਸ਼ਾਮਲ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly