ਅੰਬੇਡਕਰ ਮਿਸ਼ਨ ਸੁਸਾਇਟੀ ਨੇ ਜਗਮੇਲ ਸਿੰਘ ਦੇ ਕਾਤਲਾਂ ਨੂੰ ਫਾਹੇ ਲਾਉਣ ਦੀ ਕੀਤੀ ਮੰਗ

ਫੋਟੋ ਕੈਪਸ਼ਨ : ਮੀਟਿੰਗ ਵਿਚ ਹਾਜਰ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਕਾਰਜ ਕਰਤਾ

ਜਲੰਧਰ : ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਰਜਿਸਟਰਡ ਦੀ ਕਾਰਜਕਰਨੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ ਡਾਕਟਰ ਅੰਬੇਡਕਰ ਭਵਨ ਨਕੋਦਰ ਰੋਡ ਵਿਖੇ ਹੋਈ । ਇਸ ਮੀਟਿੰਗ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ,ਥਾਣਾ ਲਹਿਰਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦਾ ਕੁੱਝ ਉੱਚ ਜਾਤੀ ਦੇ ਬਿਗੜੈਲ ਗੁੰਡਿਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਦੀ ਸੁਸਾਇਟੀ ਸਖਤ ਤੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਸਰਕਾਰ ਤੋਂ ਸੁਸਾਇਟੀ ਮੰਗ ਕਰਦੀ ਹੈ ਕਿ ਗੁੰਡਾ ਅਨਸਰਾਂ ਨੂੰ ਤੁਰੰਤ ਨੱਥ ਪਾਈ ਜਾਵੇ ਤੇ ਇਨ੍ਹਾਂ ਗੁੰਡੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਫਾਹੇ ਲਾਇਆ ਜਾਵੇ।

ਸੋਸਾਇਟੀ ਸਰਕਾਰ ਤੋਂ ਇਹ ਵੀ ਮੰਗ ਕਰਦੀ ਹੈ ਕਿ ਪੀੜਤ ਪਰਿਵਾਰ ਨੂੰ ਪੈਨਸ਼ਨ ਲਗਾਈ ਜਾਵੇ, ਇਸ ਪਰਿਵਾਰ ਦੇ ਇੱਕ ਮੇਮ੍ਬਰ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ ਅਤੇ ਘਟੋ ਘਟ 50 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ. ਇਸ ਮੀਟਿੰਗ ਵਿੱਚ ਬਲਦੇਵ ਰਾਜ ਭਾਰਤਵਾਜ, ਸੋਹਣ ਲਾਲ ਡੀਪੀਆਈ ਕਾਲਜ (ਸੇਵਾ ਮੁਕਤ), ਲਾਹੌਰੀ ਰਾਮ ਬਾਲੀ, ਵਰਿੰਦਰ ਕੁਮਾਰ, ਆਰ ਸੀ ਸੰਗਰ, ਨਿਰਮਲ ਬੇਇੰਝੀ ਤੇ ਹੋਰ ਹਾਜ਼ਰ ਸਨ।

Previous articleश्री गुरु नानक देव जी के 550 वें जन्मदिन के संबंध में अंबेडकर भवन में सेमिनार 24 को
Next articleਕੈਨੇਡਾ : ਪੰਜਾਬੀ ਮੁੰਡਿਆਂ ਦੀ ਲੜਾਈ ਮਾਮਲੇ ‘ਚ ਤਿੰਨ ਜਣੇ ਕੀਤੇ ਡਿਪੋਰਟ